ਚੋਣਾਂ ਜਿੱਤਣ ਤੋਂ ਬਾਅਦ ਰਾਹੁਲ ਗਾਂਧੀ ਹੁਣ ''ਪੱਪੂ'' ਨਹੀਂ ਰਹੇ : ਫਾਰੂਖ ਅਬਦੁੱਲਾ

12/22/2018 12:30:23 AM

ਕੋਲਕਾਤਾ— ਨੈਸ਼ਨਲ ਕਾਨਫਰੰਸ ਦੇ ਪ੍ਰਮੁੱਖ ਫਾਰੂਖ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੁਣ 'ਪੱਪੂ' ਨਹੀਂ ਰਹੇ ਤੇ ਉਨ੍ਹਾਂ ਨੇ ਤਿੰਨ ਪ੍ਰਮੁੱਖ ਹਿੰਦੀ ਭਾਸ਼ੀ ਸੂਬਿਆਂ ਦੇ ਚੋਣਾਂ ਨੂੰ ਜਿੱਤ ਕੇ, ਬਤੌਰ ਨੇਤਾ ਆਪਣੀ ਸਮਰੱਥਾ ਸਾਬਿਤ ਕਰ ਦਿੱਤੀ ਹੈ। ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਸਵਾਲ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਪੱਛਮੀ ਬੰਗਾਲ 'ਚ ਪ੍ਰਸਤਾਵਿਤ ਰੱਥ ਯਾਤਰਾ ਦੀ ਜ਼ਰੂਰਤ ਕਿਊ ਹੈ? ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਕੀ ਪਾਰਟੀ ਖੁਦ ਨੂੰ ਹਿੰਦੂਆਂ ਦੀ ਰੱਖਿਆ ਦੇ ਤੌਰ 'ਤੇ ਪੇਸ਼ ਕਰਨਾ ਚਾਹੁੰਦੀ ਹੈ। ਅਬਦੁੱਲਾ ਨੇ ਕਿਹਾ, 'ਰਾਹੁਲ ਗਾਂਧੀ ਹੁਣ ਪੱਪੂ ਨਹੀਂ ਰਹੇ। ਉਨ੍ਹਾਂ ਨੇ ਤਿੰਨ ਸੂਬਿਆਂ ਨੂੰ ਜਿੱਤ ਕੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਤੇ ਹੋਰ ਕੁਝ ਦਲ ਗਾਂਧੀ 'ਤੇ ਟਿੱਪਣੀ ਕਰਦੇ ਹੋਏ 'ਪੱਪੂ' ਦਾ ਨਾਮ ਦਿੱਤਾ ਹੈ। ਅਬਦੁੱਲਾ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਵਰਗੇ ਸੰਸਥਾਨਾਂ ਨੂੰ ਮੌਜੂਦਾ ਸੱਤਾ ਨੇ ਗੰਦਾ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦੇਸ਼ ਨੂੰ ਧਰਮ ਦੇ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, 'ਜਿਸ ਤਰ੍ਹਾਂ ਮੁਸਲਮਾਨਾਂ ਦੇ ਧਰਮ ਤੇ ਉਨ੍ਹਾਂ ਦੇ ਤੌਰ ਤਰੀਕਿਆਂ 'ਚ ਦਖਲ ਅੰਦਾਜੀ ਕੀਤੀ ਜਾ ਰਹੀ ਹੈ। ਉਹ ਮੰਦਭਾਗਾ ਹੈ।


Inder Prajapati

Content Editor

Related News