ਮੋਦੀ ਸਰਕਾਰ ਨੇ ਗੁਹਾਟੀ ਏਅਰਪੋਰਟ ਹੁਣ ਅਡਾਨੀ ਨੂੰ ਦੇ ਦਿੱਤਾ ਹੈ : ਰਾਹੁਲ ਗਾਂਧੀ

03/20/2021 5:49:58 PM

ਆਸਾਮ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਭਾਜਪਾ 'ਤੇ ਹਮਲਾ ਬੋਲਦੇ ਹੋਏ ਦੋਸ਼ ਲਗਾਇਆ ਕਿ ਉਹ ਆਸਾਮ ਦੀ ਸੰਸਕ੍ਰਿਤੀ, ਭਾਸ਼ਾ, ਇਤਿਹਾਸ ਅਤੇ ਭਾਈਚਾਰੇ 'ਤੇ ਹਮਲਾ ਕਰ ਰਹੀ ਹੈ। ਨਾਲ ਹੀ, ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ 'ਚ ਉਨ੍ਹਾਂ ਦੀ ਪਾਰਟੀ ਦੇ ਸੱਤਾ 'ਚ ਆਉਣ 'ਤੇ ਨਫ਼ਰਤ ਨੂੰ ਖ਼ਤਮ ਕਰਨ ਅਤੇ ਸ਼ਾਂਤੀ ਲਿਆਉਣ ਦਾ ਵਾਅਦਾ ਕੀਤਾ। ਰਾਹੁਲ ਨੇ ਜੋਰਹਾਟ ਜ਼ਿਲ੍ਹੇ ਦੇ ਮਰਿਆਨੀ 'ਚ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਆਦਮੀ ਲਈ ਨਹੀਂ ਸਗੋਂ ਦੇਸ਼ ਦੇ ਸਿਰਫ਼ 2-3 ਸਭ ਤੋਂ ਅਮੀਰ ਉਦਯੋਗਪਤੀਆਂ ਲਈ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ ਦੇਸ਼ 'ਚ ਕੀ ਵਧਾਇਆ? ਬੇਰੁਜ਼ਗਾਰੀ, ਮਹਿੰਗਾਈ ਤੇ ਸਿਰਫ਼ ਦੋਸਤਾਂ ਦੀ ਕਮਾਈ : ਰਾਹੁਲ

ਨਫ਼ਰਤ ਖਤਮ ਕਰਾਂਗੇ ਅਤੇ ਸ਼ਾਂਤੀ ਲਿਆਵਾਂਗੇ
ਉਨ੍ਹਾਂ ਕਿਹਾ,''ਭਾਜਪਾ ਆਸਾਮ ਦੀ ਸੰਸਕ੍ਰਿਤੀ, ਭਾਸ਼ਾ, ਇਤਿਹਾਸ ਅਤੇ ਭਾਈਚਾਰੇ 'ਤੇ ਹਮਲਾ ਕਰ ਰਹੀ ਹੈ। ਅਸੀਂ ਤੁਹਾਡੀ ਅਤੇ ਤੁਹਾਡੀ ਸੰਸਕ੍ਰਿਤੀ ਦੀ ਰੱਖਿਆ ਕਰਾਂਗੇ, ਨਫ਼ਰਤ ਖਤਮ ਕਰਾਂਗੇ ਅਤੇ ਸ਼ਾਂਤੀ ਲਿਆਵਾਂਗੇ। ਇਹ ਤੁਹਾਡਾ ਸੂਬਾ ਹੈ ਅਤੇ ਇਸ ਨੂੰ ਨਾਗਪੁਰ ਤੋਂ ਸੰਚਾਲਤ ਨਹੀਂ ਕੀਤਾ ਜਾ ਸਕਦਾ।'' ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਆਸਾਮ 'ਚ ਸੱਤਾਧਾਰੀ ਦਲ (ਭਾਜਪਾ) 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪੂਰਾ ਸੂਬਾ ਬਾਹਰੀ ਲੋਕਾਂ ਨੂੰ ਸੌਂਪਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਯੋਜਨਾ ਰਹਿਤ ਤਾਲਾਬੰਦੀ ਕਾਰਨ ਆਈ ਆਫ਼ਤ ਦੀ ਮਾਰ ਹਾਲੇ ਤੱਕ ਝੱਲ ਰਿਹੈ ਦੇਸ਼ : ਰਾਹੁਲ ਗਾਂਧੀ

ਗੁਹਾਟੀ ਏਅਰਪੋਰਟ ਹੁਣ ਅਡਾਨੀ ਨੂੰ ਦੇ ਦਿੱਤਾ
ਉਨ੍ਹਾਂ ਕਿਹਾ,''ਸਰਕਾਰ ਨੇ ਗੁਹਾਟੀ ਹਵਾਈ ਅੱਡਾ ਦਾ ਆਧੁਨਿਕੀਕਰਨ ਕਰਨ ਲਈ 2 ਹਜ਼ਾਰ ਕਰੋੜ ਰੁਪਏ ਦਿੱਤੇ ਸਨ। ਹੁਣ, ਇਸ ਨੂੰ ਤੁਹਾਡੀ ਜੇਬ ਤੋਂ ਕੱਢ ਲਿਆ ਗਿਆ ਅਤੇ ਇਸ ਨੂੰ (ਗੌਤਮ) ਅਡਾਨੀ ਨੂੰ ਦੇ ਦਿੱਤਾ ਗਿਆ। ਇਸ ਤਰ੍ਹਾਂ ਨਾਲ, ਉਹ ਦੇਸ਼ 'ਚ ਹਰ ਚੀਜ਼ ਆਪਣੇ 2-3 ਸਭ ਤੋਂ ਅਮੀਰ ਕਾਰੋਬਾਰੀ ਦੋਸਤਾਂ ਨੂੰ ਦੇ ਰਹੀ ਹੈ।'' ਰਾਹੁਲ ਨੇ ਦੋਸ਼ ਲਗਾਇਆ ਕਿ ਭਾਜਪਾ ਵੱਖ-ਵੱਖ ਥਾਂਵਾਂ 'ਤੇ ਵੱਖ-ਵੱਖ ਵਾਅਦੇ ਕਰਦੀ ਹੈ ਪਰ ਉਨ੍ਹਾਂ ਨੂੰ ਪੂਰਾ ਨਹੀਂ ਕਰਦੀ। ਉਨ੍ਹਾਂ ਕਿਹਾ,''ਮੈਂ ਕਦੇ ਝੂਠ ਨਹੀਂ ਬੋਲਦਾ। ਦੇਖੋ, ਮੈਂ ਛੱਤੀਸਗੜ੍ਹ, ਮਹਾਰਾਸ਼ਟਰ, ਰਾਜਸਥਾਨ ਅਤੇ ਪੰਜਾਬ 'ਚ ਚੋਣਾਂ ਤੋਂ ਪਹਿਲਾਂ ਕੀ ਬੋਲਿਆ ਸੀ। ਮੈਂ ਕਿਹਾ ਸੀ ਕਿ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਦਿੱਤਾ ਜਾਵੇਗਾ। ਛੱਤੀਸਗੜ੍ਹ 'ਚ (ਕਾਂਗਰਸ ਦੀ) ਸਰਕਾਰ ਬਣਨ ਦੇ 6 ਮਹੀਨਿਆਂ ਦੇ ਅੰਦਰ ਇਹ ਕਰ ਦਿੱਤਾ ਗਿਆ। ਇਸੇ ਤਰ੍ਹਾਂ ਨਾਲ, ਹੋਰ ਸੂਬਿਆਂ 'ਚ ਕੀਤੇ ਗਏ ਵਾਅਦੇ ਪੂਰੇ ਕੀਤੇ ਗਏ ਹਨ।'' ਉਹ ਮਰਿਆਨੀ 'ਚ ਕਾਂਗਰਸ ਵਿਧਾਇਕ ਰੂਪਜੋਤੀ ਕੁਰਮੀ ਦੇ ਪੱਖ 'ਚ ਚੋਣ ਪ੍ਰਚਾਰ ਕਰ ਰਹੇ ਹਨ, ਜਿੱਥੇ ਪਹਿਲਾਂ ਪੜਾਅ ਦੇ ਚੋਣ ਦੇ ਅਧੀਨ 27 ਮਾਰਚ ਨੂੰ ਵੋਟਿੰਗ ਹੋਣੀ ਹੈ।

ਇਹ ਵੀ ਪੜ੍ਹੋ : ਯੋਗੀ ਦੀ ਰਾਹ ’ਤੇ ਚੱਲੇ ਮੁੱਖ ਮੰਤਰੀ ਖੱਟੜ, ‘ਦੰਗਾਕਾਰੀਆਂ ਤੋਂ ਹੋਵੇਗੀ ਹਿੰਸਾ ’ਚ ਜਾਇਦਾਦ ਦੇ ਨੁਕਸਾਨ ਦੀ ਵਸੂਲੀ

DIsha

This news is Content Editor DIsha