ਬਾਬਾ ਰਾਮ ਸਿੰਘ ਦੀ ਮੌਤ 'ਤੇ ਬੋਲੇ ਰਾਹੁਲ, ਮੋਦੀ ਸਰਕਾਰ ਹੱਦ ਪਾਰ ਕਰ ਚੁੱਕੀ ਹੈ

12/16/2020 11:10:30 PM

ਨਵੀਂ ਦਿੱਲੀ - ਸਿੰਘੂ ਸਰਹੱਦ 'ਤੇ ਧਰਨੇ 'ਤੇ ਬੈਠੇ ਸੰਤ ਰਾਮ ਸਿੰਘ ਸੀਂਘੜੇ ਨੇ ਕਿਸਾਨੀ ਹੱਕਾਂ ਲਈ ਜਾਨ ਦੇ ਦਿੱਤੀ ਹੈ। ਉਹ ਕਿਸਾਨੀ ਅੰਦੋਲਨ 'ਚ ਖੇਤੀ ਕਾਨੂੰਨਾਂ ਵਿਰੁੱਧ ਲਗਾਤਾਰ ਸੰਘਰਸ਼ ਕਰ ਰਹੇ ਸਨ। ਖੁਦਕੁਸ਼ੀ ਨੋਟ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਕੋਲੋਂ ਕਿਸਾਨਾਂ ਦਾ ਦੁੱਖ ਜਰਿਆ ਨਹੀਂ ਗਿਆ। ਆਪਣੇ ਹੱਕ ਲੈਣ ਲਈ ਜਿੱਥੇ ਕਿਸਾਨ ਸੜਕਾਂ 'ਤੇ ਰੁਲ ਰਹੇ ਹਨ, ਸਰਕਾਰ ਦੇ ਜ਼ੁਲਮ ਖਿਲਾਫ ਜਿੱਥੇ ਬਹੁਤ ਸਾਰੇ ਲੋਕਾਂ ਨੇ ਆਪਣੇ ਸਨਮਾਨ ਵਾਪਸ ਕੀਤੇ ਤਾਂ ਉਥੇ ਸੰਤ ਰਾਮ ਸਿੰਘ ਜੀ ਨੇ ਕਿਸਾਨਾਂ ਦੇ ਹੱਕ 'ਚ ਸਰਕਾਰੀ ਜ਼ੁਲਮ ਦੇ ਰੋਸ 'ਚ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਨੇ ਖੁਦਕੁਸ਼ੀ ਨੋਟ 'ਚ ਲਿਖਿਆ ਇਹ ਜ਼ੁਲਮ ਦੇ ਖਿਲਾਫ ਆਵਾਜ਼ ਹੈ, ਕਿਰਤੀ ਕਿਸਾਨ ਦੇ ਹੱਕ 'ਚ ਆਵਾਜ਼ ਹੈ।

ਸੰਤ ਬਾਬਾ ਰਾਮ ਸਿੰਘ ਦੀ ਮੌਤ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੁੱਖ ਜਤਾਇਆ ਹੈ। ਰਾਹੁਲ ਗਾਂਧੀ ਨੇ ਬਾਬਾ ਰਾਮ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਈ ਕਿਸਾਨ ਆਪਣੇ ਜੀਵਨ ਦਾ ਬਲੀਦਾਨ ਦੇ ਚੁੱਕੇ ਹਨ। ਮੋਦੀ ਸਰਕਾਰ ਬੇਰਹਿਮੀ ਦੀ ਹਰ ਹੱਦ ਪਾਰ ਕਰ ਚੁੱਕੀ ਹੈ।
ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਕਰਨਾਲ ਦੇ ਸੰਤ ਬਾਬਾ ਰਾਮ ਸਿੰਘ ਜੀ ਨੇ ਕੁੰਡਲੀ ਬਾਰਡਰ 'ਤੇ ਕਿਸਾਨਾਂ ਦੀ ਦੁਰਦਸ਼ਾ ਵੇਖ ਕੇ ਆਤਮ ਹੱਤਿਆ ਕਰ ਲਈ। ਇਸ ਦੁੱਖ ਦੀ ਘੜੀ ਵਿੱਚ ਮੇਰੀ ਹਮਦਰਦੀ ਅਤੇ ਸ਼ਰਧਾਂਜਲੀ।  ਕਾਂਗਰਸ ਸੰਸਦ ਨੇ ਅੱਗੇ ਲਿਖਿਆ ਕਿ ਕਈ ਕਿਸਾਨ ਆਪਣੇ ਜੀਵਨ ਦੀ ਕੁਰਬਾਨੀ ਦੇ ਚੁੱਕੇ ਹਨ। ਮੋਦੀ ਸਰਕਾਰ ਬੇਰਹਿਮੀ ਦੀ ਹਰ ਹੱਦ ਪਾਰ ਕਰ ਚੁੱਕੀ ਹੈ। ਜਿੱਦ ਛੱਡੋ ਅਤੇ ਤੁਰੰਤ ਖੇਤੀਬਾੜੀ ਵਿਰੋਧੀ ਕਾਨੂੰਨ ਵਾਪਸ ਲਓ।
ਯੂ.ਪੀ. 'ਚ ਇਸ ਮਹੀਨੇ ਲੱਗ ਸਕਦੀ ਹੈ ਕੋਰੋਨਾ ਦੀ ਵੈਕਸੀਨ!, ਅਫਸਰਾਂ-ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

ਦੱਸ ਦਈਏ ਕਿ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਾਰਨ ਹੁਣ ਤੱਕ ਕਈ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਸੋਮਵਾਰ ਨੂੰ ਦੋ, ਮੰਗਲਵਾਰ ਨੂੰ ਇੱਕ ਕਿਸਾਨ ਅਤੇ ਹੁਣ ਬੁੱਧਵਾਰ ਨੂੰ ਸੰਤ ਬਾਬਾ ਰਾਮ ਸਿੰਘ ਦੀ ਮੌਤ ਹੋਈ ਹੈ। ਸੋਮਵਾਰ ਦੀ ਦੇਰ ਰਾਤ ਨੂੰ ਪਟਿਆਲਾ ਜਿਲ੍ਹੇ ਦੇ ਸਫੇਦ ਪਿੰਡ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿੱਚ ਦਿੱਲੀ ਤੋਂ ਧਰਨਾ ਦੇ ਕੇ ਪਰਤ ਰਹੇ ਦੋ ਕਿਸਾਨਾਂ ਦੀ ਮੌਤ ਹੋ ਗਈ ਸੀ। ਮੰਗਲਵਾਰ ਨੂੰ ਸਿੰਘੂ ਬਾਰਡਰ  ਦੇ ਉਸ਼ਾ ਟਾਵਰ ਸਾਹਮਣੇ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਗੁਰਮੀਤ ਨਿਵਾਸੀ ਮੋਹਾਲੀ (ਉਮਰ 70 ਸਾਲ) ਦੇ ਰੂਪ ਵਿੱਚ ਹੋਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


Inder Prajapati

Content Editor

Related News