ਰਾਹੁਲ ਨੂੰ ਬੋਲੇ ਮਾਹਰ- 2021 ਤੱਕ ਇਸ ਮਹਾਮਾਰੀ ਤੋਂ ਛੁਟਕਾਰਾ ਮਿਲਣ ਵਾਲਾ ਨਹੀਂ

05/27/2020 10:58:13 AM

ਨੈਸ਼ਨਲ ਡੈਸਕ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੋਵਿਡ-19 ਨਾਲ ਨਜਿੱਠਣ ਦੇ ਤਰੀਕਿਆਂ ਨੂੰ ਲੈ ਕੇ ਅਰਥਸ਼ਾਸਤਰ, ਸਮਾਜਿਕ ਵਿਗਿਆਨ, ਸਿਹਤ ਨਾਲ ਜੁੜੇ ਮੁੱਖ ਮਾਹਰਾਂ ਨਾਲ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹਾਵਰਡ ਯੂਨੀਵਰਿਸਟੀ ਦੇ ਪ੍ਰੋਫੈਸਰ ਆਸ਼ੀਸ਼ ਝਾਅ ਅਤੇ ਸਵੀਡਨ ਦੇ ਪ੍ਰੋਫੈਸਰ ਜੋਹਾਨ ਨਾਲ ਚਰਚਾ ਕੀਤੀ। ਇਹ ਗੱਲਬਾਤ ਰਾਹੁਲ ਗਾਂਧੀ ਦੀ 'ਕੋਵਿਡ ਆਫਤ' ਲੜੀ ਦੀ ਤੀਜੀ ਕੜੀ ਦਾ ਆਧਾਰ ਹੈ। ਦੋਵੇਂ ਪ੍ਰੋਫੈਸਰ ਸਿਹਤ ਮਾਮਲੇ 'ਚ ਐਕਸਪਰਟ ਹਨ, ਅਜਿਹੇ 'ਚ ਕੋਰੋਨਾ ਵਾਇਰਸ ਦਾ ਅਸਰ ਕੀ ਹੈ, ਇਸ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਇਸ ਦੌਰਾਨ ਪ੍ਰੋਫੈਸਰ ਝਾਅ ਨੇ ਕਿਹਾ ਕਿ ਲਾਕਡਾਊਨ ਨੂੰ ਲੈ ਕਈ ਤਰ੍ਹਾਂ ਦੇ ਵਿਚਾਰ ਹਨ। ਜੇਕਰ ਵਾਇਰਸ ਨੂੰ ਰੋਕਣਾ ਹੈ ਤਾਂ ਸਿਰਫ਼ ਜੋ ਪੀੜਤ ਹਨ, ਉਨ੍ਹਾਂ ਨੂੰ ਸਮਾਜ ਤੋ ਵੱਖ ਕਰ ਸਕਦੇ ਹਨ, ਉਸ ਲਈ ਟੈਸਟਿੰਗ ਜ਼ਰੂਰੀ ਹੈ। ਲਾਕਡਾਊਨ ਤੁਹਾਨੂੰ ਆਪਣੀ ਸਮਰੱਥਾ ਵਧਾਉਣ ਦਾ ਸਮਾਂ ਦਿੰਦਾ ਹੈ, ਕਿਉਂਕਿ ਇਸ ਨਾਲ ਅਰਥਵਿਵਸਥਾ ਦੇ ਮੋਰਚੇ 'ਤੇ ਬਹੁਤ ਵੱਡੀ ਸੱਟ ਲੱਗ ਸਕਦੀ ਹੈ।

ਆਸ਼ੀਸ਼ ਝਾਅ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਹੁਣ ਜਦੋਂ ਅਰਥ ਵਿਵਸਥਾ ਖੁੱਲ੍ਹ ਗਈ ਹੈ, ਤੁਹਾਨੂੰ ਭਰੋਸਾ ਪੈਦਾ ਕਰਨਾ ਹੋਵੇਗਾ। 'ਕੋਵਿਡ-19' 12 ਤੋਂ 18 ਮਹੀਨੇ ਦੀ ਸਮੱਸਿਆ ਹੈ, ਇਸ ਤੋਂ 2021 ਤੋਂ ਪਹਿਲਾਂ ਛੁਟਕਾਰਾ ਨਹੀਂ ਮਿਲਣ ਵਾਲਾ ਹੈ। ਉਨ੍ਹਾਂ ਕਿਹਾ ਕਿ ਵਧ ਜ਼ੋਖਮ ਵਾਲੇ ਖੇਤਰਾਂ 'ਚ ਬਹੁਤ ਤੇਜ਼ੀ ਨਾਲ ਜਾਂਚ ਕਰਨ ਦੀ ਰਣਨੀਤੀ ਦੀ ਜ਼ਰੂਰਤ ਹੈ।

ਕੋਵਿਡ-19 ਆਫਤ ਨਾਲ ਨਜਿੱਠਣ ਲਈ ਅਰਥ ਸ਼ਾਸਤਰ, ਸਮਾਜਿਕ ਵਿਗਿਆਨ, ਸਿਹਤ ਅਤੇ ਹੋਰ ਖੇਤਰਾਂ ਦੇ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਮਾਹਰਾਂ ਨਾਲ ਰਾਹੁਲ ਗਾਂਧੀ ਦੀ ਇਹ ਤੀਜੀ ਗੱਲਬਾਤ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਰਘੁਰਾਮ ਰਾਜਨ ਅਤੇ ਨੋਬੇਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਗੱਲ ਕੀਤੀ ਸੀ। ਸਾਬਕਾ ਕਾਂਗਰਸ ਪ੍ਰਧਾਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਲਾਕਡਾਊਨ ਪੂਰੀ ਤਰ੍ਹਾਂ ਨਾਲ ਅਸਫ਼ਲ ਰਿਹਾ ਹੈ।

DIsha

This news is Content Editor DIsha