ਕੋਰੋਨਾ ਟੀਕੇ ਦੀ ਜ਼ਰੂਰਤ 'ਤੇ ਬਹਿਸ ਬੇਕਾਰ, ਹਰ ਭਾਰਤੀ ਸੁਰੱਖਿਅਤ ਜੀਵਨ ਦਾ ਹੱਕਦਾਰ : ਰਾਹੁਲ

04/07/2021 12:53:46 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ਲਈ ਕੋਰੋਨਾ ਦੇ ਟੀਕੇ ਦੀ ਪੈਰਵੀ ਕੀਤੀ। ਰਾਹੁਲ ਨੇ ਕਿਹਾ ਕਿ ਇਸ ਟੀਕੇ ਦੀ ਜ਼ਰੂਰਤ ਨੂੰ ਲੈ ਕੇ ਬਹਿਸ ਕਰਨਾ ਮਜ਼ਾਕੀਆ ਹੈ ਅਤੇ ਹਰ ਭਾਰਤੀ ਸੁਰੱਖਿਅਤ ਜੀਵਨ ਦਾ ਮੌਕਾ ਪਾਉਣ ਦਾ ਹੱਕਦਾਰ ਹੈ।

ਉਨ੍ਹਾਂ ਨੇ 'ਕੋਵਿਡ ਵੈਕਸੀਨ' ਹੈਸ਼ਟੈਗ ਨਾਲ ਟਵੀਟ ਕੀਤਾ,''ਜ਼ਰੂਰਤ ਅਤੇ ਮਰਜ਼ੀ ਨੂੰ ਲੈ ਕੇ ਬਹਿਸ ਕਰਨਾ ਬੇਕਾਰ ਹੈ। ਹਰ ਭਾਰਤੀ ਸੁਰੱਖਿਅਤ ਜੀਵਨ ਦਾ ਮੌਕਾ ਪਾਉਣ ਦਾ ਹੱਕਦਾਰ ਹੈ।'' ਦੱਸਣਯੋਗ ਹੈ ਕਿ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਟੀਕਾਕਰਨ ਮੁਹਿੰਮ ਦੇ ਅਧੀਨ 45 ਸਾਲ ਤੋਂ ਵੱਧ ਉਮਰ ਦੇ ਲੋਕ ਟੀਕਾ ਲਗਵਾ ਸਕਦੇ ਹਨ।

ਇਹ ਵੀ ਪੜ੍ਹੋ : 3 ਦਿਨਾਂ 'ਚ ਦੂਜੀ ਵਾਰ ਦੇਸ਼ 'ਚ ਕੋਰੋਨਾ ਦੇ ਇਕ ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha