ਕੋਰੋਨਾ ਸੰਕਟ ਦੇ ਸਮੇਂ ਜ਼ਰੂਰਤਾਮੰਦਾਂ ਦੀ ਮਦਦ ਕਰਨ ''ਚ ਪੰਚਾਇਤੀ ਢਾਂਚੇ ਦੀ ਅਹਿਮ ਭੂਮਿਕਾ- ਰਾਹੁਲ ਗਾਂਧੀ

04/24/2020 2:56:35 PM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੰਚਾਇਤੀ ਰਾਜ ਦਿਵਸ ਮੌਕੇ ਸ਼ੁੱਕਰਵਾਰ ਨੂੰ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਯਾਦ ਕੀਤਾ। ਉਨਾਂ ਨੇ ਕਿਹਾ ਕਿ ਮੌਜੂਦਾ ਕੋਰੋਨਾ ਮਹਾਮਾਰੀ ਦੇ ਸਮੇਂ ਲੋਕਾਂ ਦੀ ਮਦਦ ਕਰਨ 'ਚ ਪੰਚਾਇਤੀ ਢਾਂਚੇ ਦੀ ਅਹਿਮ ਭੂਮਿਕਾ ਹੈ। ਉਨਾਂ ਨੇ ਟਵੀਟ ਕੀਤਾ,''ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ 'ਤੇ ਦੇਸ਼ ਦੇ ਸਾਰੇ ਮੁਖੀਆ, ਪੰਚ ਅਤੇ ਸਥਾਨਕ ਬਾਡੀਆਂ ਦੇ ਮੈਂਬਰਾਂ ਨੂੰ ਮੇਰੀਆਂ ਹਾਰਦਿਕ ਸ਼ੁੱਭਕਾਮਨਾਵਾਂ।

ਕਾਂਗਰਸ ਨੇਤਾ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਰਾਜੀਵ ਗਾਂਧੀ ਦੂਰਦਰਸ਼ੀ ਸਨ। ਰਾਹੁਲ ਗਾਂਧੀ ਨੇ ਇਹ ਵੀ ਕਿਹਾ,''ਕੋਵਿਡ-19 ਆਫਤ 'ਚ ਵੀ ਦੇਸ਼ ਦੇ ਹਰ ਜ਼ਰੂਰਤਮੰਦ ਤੱਕ ਪਹੁੰਚਣ ਲਈ ਪੰਚਾਇਤੀ ਢਾਂਚੇ ਦੀ ਇਕ ਅਹਿਮ ਭੂਮਿਕਾ ਹੈ।'' ਦੱਸਣਯੋਗ ਹੈ ਕਿ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਹੀ ਦੇਸ਼ 'ਚ ਪੰਚਾਇਤੀ ਰਾਜ ਵਿਵਸਥਾ ਦੀ ਸ਼ੁਰੂਆਤ ਹੋਈ ਸੀ।


DIsha

Content Editor

Related News