ਸੰਸਦ 'ਚ ਮੋਦੀ ਦੀ ਤਰੀਫ਼ ਰਾਹੁਲ ਨੂੰ ਨਹੀਂ ਆਈ ਰਾਸ, ਮਾਂ ਸੋਨੀਆ ਨੂੰ ਮੇਜ ਥਪਥਪਾਉਣ ਤੋਂ ਰੋਕਿਆ

06/20/2019 4:25:36 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜਦੋਂ ਵੀ ਸੰਸਦ 'ਚ ਬੈਠਦੇ ਹਨ ਤਾਂ ਉਨ੍ਹਾਂ ਕੋਲੋਂ ਹਮੇਸ਼ਾ ਕੋਈ ਨਾ ਕੋਈ ਅਜਿਹੀ ਹਰਕਤ ਜਾਂ ਗਲਤੀ ਹੋ ਜਾਂਦੀ ਹੈ, ਜੋ ਦੂਜਿਆਂ ਲਈ ਮਜ਼ਾਕ ਤੇ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਇਸ ਵਾਰ ਰਾਹੁਲ ਨੇ ਸੰਸਦ 'ਚ ਬੈਠਿਆ ਜੋ ਕੀਤਾ ਉਹ ਹੈਰਾਨ ਕਰਨ ਵਾਲਾ ਸੀ। ਦਰਅਸਲ ਸੰਸਦ 'ਚ ਅੱਜ ਯਾਨੀ ਕਿ ਵੀਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਰਿੰਦਰ ਮੋਦੀ ਸਰਕਾਰ ਦੇ ਅਗਲੇ 5 ਸਾਲ ਦਾ ਪਲਾਨ ਰੱਖਿਆ ਤਾਂ ਸਾਰੇ ਸੰਸਦ ਮੈਂਬਰ ਮੇਜ ਥੱਪਥਪਾ ਰਹੇ ਸਨ। ਜਿਵੇਂ ਹੀ ਰਾਸ਼ਟਰਪਤੀ ਨੇ ਪਿਛਲੀ ਮੋਦੀ ਸਰਕਾਰ ਵਲੋਂ ਪਾਕਿਸਤਾਨ 'ਤੇ ਕੀਤੀ ਗਈ ਸਰਜੀਕਲ ਸਟਰਾਈਕ ਅਤੇ ਏਅਰ ਸਟਰਾਈਕ ਦੀ ਗੱਲ ਕੀਤ ਤਾਂ ਭਾਜਪਾ ਸੰਸਦ ਮੈਂਬਰ ਦੇ ਨਾਲ-ਨਾਲ ਸੋਨੀਆ ਗਾਂਧੀ ਨੇ ਵੀ ਮੇਜ਼ ਥੱਪਥਪਾ ਕੇ ਇਸ ਦੀ ਤਾਰੀਫ਼ ਕੀਤੀ। ਮਾਂ ਵਲੋਂ ਵਿਰੋਧੀਆਂ ਲਈ ਕੀਤੀ ਇਹ ਹੱਲਾਸ਼ੇਰੀ ਸ਼ਾਇਦ ਰਾਹੁਲ ਗਾਂਧੀ ਨੂੰ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਤੁਰੰਤ ਸੋਨੀਆ ਗਾਂਧੀ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਹਾਲਾਂਕਿ ਸੋਨੀਆ ਗਾਂਧੀ ਤੁਰੰਤ ਨਹੀਂ ਰੁਕੇ ਪਰ ਬਾਅਦ 'ਚ ਉਨ੍ਹਾਂ ਨੇ ਮੋਦੀ ਸਰਕਾਰ ਦੀ ਕਿਸੇ ਵੀ ਗੱਲ 'ਤੇ ਮੇਜ਼ ਨਹੀਂ ਥੱਪਥਪਾਇਆ।PunjabKesariਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਵਲੋਂ ਅਜਿਹਾ ਵਤੀਰਾ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਮੋਦੀ ਸਰਕਾਰ ਵਿਚ ਹੀ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾਉਣ ਤੋਂ ਬਾਅਦ ਸੰਸਦ ਵਿਚ ਆਪਣੀ ਸੀਟ 'ਤੇ ਜਾ ਕੇ ਅੱਖ ਮਾਰਨਾ ਵੀ ਮਜ਼ਾਕ ਤੇ ਚਰਚਾ ਦਾ ਵਿਸ਼ਾ ਬਣਿਆ ਸੀ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਕੋਵਿੰਦ ਨੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਕ ਘੰਟੇ ਤੋਂ ਵੱਧ ਲੰਬਾ ਭਾਸ਼ਣ ਦਿੱਤਾ, ਇਸ ਦੌਰਾਨ ਸੰਸਦ 'ਚ ਮੌਜੂਦ ਸੰਸਦ ਮੈਂਬਰ ਮੇਜ ਥਪਥਪਾ ਰਹੇ ਸਨ। 17ਵੀਂ ਲੋਕ ਸਭਾ ਵਿਚ ਵਧ ਮਹਿਲਾ ਸੰਸਦ ਮੈਂਬਰਾਂ ਦੇ ਚੁਣੇ ਜਾਣ ਅਤੇ ਅੱਤਵਾਦੀ ਸਮੂਦ ਅਜ਼ਹਰ ਦੇ ਕੌਮਾਂਤਰੀ ਅੱਤਵਾਦੀ ਘੋਸ਼ਿਤ ਹੋਣ 'ਤੇ ਸੋਨੀਆ ਨੇ ਮੇਜ ਥਪਥਪਾਈ।


DIsha

Content Editor

Related News