ਰਾਹੁਲ ਗਾਂਧੀ ਨੇ ਲੋਕਾਂ ਤੋਂ ਰਾਹਤ ਸਮੱਗਰੀ ਦਾਨ ਕਰਨ ਦੀ ਕੀਤੀ ਅਪੀਲ

08/12/2019 11:57:17 AM

ਵਾਇਨਾਡ (ਕੇਰਲ)— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਸੰਸਦੀ ਖੇਤਰ ਵਾਇਨਾਡ 'ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਉਣ। ਵਾਇਨਾਡ ਦੌਰੇ 'ਤੇ ਪਹੁੰਚ ਰਾਹੁਲ ਨੇ ਫੇਸਬੁੱਕ 'ਤੇ ਇਕ ਪੋਸਟ 'ਚ ਲੋਕਾਂ ਨੂੰ ਅਪੀਲ ਕਰਦੇ ਹੋਏ ਲਿਖਿਆ,''ਮੇਰਾ ਸੰਸਦੀ ਖੇਤਰ ਵਾਇਨਾਡ ਹੜ੍ਹ ਨਾਲ ਤਬਾਹ ਹੋ ਗਿਆ ਹੈ, ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਰਾਹਤ ਕੈਂਪਾਂ 'ਚ ਪਹੁੰਚਾਇਆ ਗਿਆ ਹੈ।'' ਉਨ੍ਹਾਂ ਨੇ ਲਿਖਿਆ,''ਸਾਨੂੰ ਤੁਰੰਤ ਪਾਣੀ ਦੀਆਂ ਬੋਤਲਾਂ, ਚਟਾਈ, ਕੰਬਲ, ਕੱਪੜੇ, ਬੱਚਿਆਂ ਦੇ ਕੱਪੜੇ, ਚੱਪਲ, ਸੈਨੇਟਰੀ ਨੈਪਕਿਨ, ਸਾਬਣ, ਟੁੱਥਬਰੱਸ਼, ਡੀਟੋਲ, ਸਰਫ਼, ਬਲੀਚਿੰਗ ਪਾਊਡਰ ਅਕੇ ਕਲੋਰੀਨ ਦੀ ਲੋੜ ਹੈ।'' ਉਨ੍ਹਾਂ ਨੇ ਲੋਕਾਂ ਤੋਂ ਬਿਸਕੁੱਟ, ਖੰਡ, ਮੂੰਗ, ਦਾਲ, ਚਨੇ, ਨਾਰੀਅਲ ਤੇਲ, ਨਾਰੀਅਲ, ਸਬਜ਼ੀ, ਕੜੀ ਪਾਊਡਰ, ਬਰੈਡ ਅਤੇ ਬੱਚਿਆਂ ਨੂੰ ਖਾਣਾ ਦੇਣ ਦੀ ਵੀ ਅਪੀਲ ਕੀਤੀ ਹੈ।''

ਰਾਹੁਲ ਨੇ ਲੋਕਾਂ ਨੂੰ ਰਾਹਤ ਸਮੱਗਰੀ ਮਲਪੁਰਮ ਜ਼ਿਲੇ 'ਚ ਬਣਾਏ ਗਏ ਕੇਂਦਰਾਂ 'ਚ ਭੇਜਣ ਲਈ ਕਿਹਾ ਹੈ। ਰਾਹੁਲ ਨੇ ਐਤਵਾਰ ਨੂੰ ਆਪਣੀ ਸੰਸਦੀ ਖੇਤਰ ਵਾਇਨਾਡ ਦੇ ਹੜ੍ਹ ਅਤੇ ਜ਼ਮੀਨ ਖਿੱਸਕਣ ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲਣ ਤੋਂ ਬਾਅਦ ਟਵੀਟ ਕੀਤਾ ਸੀ,''ਇਹ ਦੇਖਣਾ ਦਿਲ ਨੂੰ ਕੰਬਾਉਣ ਵਾਲਾ ਹੈ ਕਿ ਵਾਇਨਾਡ ਦੇ ਲੋਕ ਕਿੰਨਾ ਕੁਝ ਗਵਾ ਚੁਕੇ ਹਨ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਪੈਰਾਂ 'ਤੇ ਫਿਰ ਤੋਂ ਖੜ੍ਹਾ ਹੋਣ 'ਚ ਆਪਣੀ ਪੂਰੀ ਤਾਕਤ ਨਾਲ ਮਦਦ ਕਰਾਂਗੇ।'' ਰਾਹੁਲ ਨੇ ਇਕ ਹੋਰ ਟਵੀਟ 'ਚ ਕਿਹਾ ਸੀ,''ਮੈਂ ਐੱਮ.ਈ.ਐੱਸ. ਮਮਪਾੜ ਕਾਲਜ ਰਾਹਤ ਕੈਂਪ ਦਾ ਦੌਰਾ ਕਰ ਕੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ। ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਰਾਜ ਅਤੇ ਕੇਂਦਰ ਸਰਕਾਰਾਂ ਤੋਂ ਤੁਰੰਤ ਮਦਦ ਪਹੁੰਚਾਉਣ ਦੀ ਅਪੀਲ ਕਰਾਂਗੇ ਅਤੇ ਹਰ ਸੰਭਵ ਮਦਦ ਕਰਾਂਗੇ।'' ਰਾਹੁਲ ਗਾਂਧੀ ਆਪਣੇ ਸੰਸਦੀ ਖੇਤਰ 'ਚ ਹੜ੍ਹ ਦੀ ਸਥਿਤੀ ਨਰਿੰਦਰ ਮੋਦੀ, ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ, ਵਾਇਨਾਡ ਦੇ ਜ਼ਿਲਾ ਕਲੈਕਟਰ ਅਤੇ ਕਾਂਗਰਸ ਵਰਕਰਾਂ ਨਾਲ ਗੱਲ ਕਰ ਚੁਕੇ ਹਨ। ਅਪ੍ਰੈਲ 'ਚ ਇੱਥੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਰਾਹੁਲ ਦਾ ਵਾਇਨਾਡ ਦਾ ਇਹ ਦੂਜਾ ਦੌਰਾ ਹੈ।


DIsha

Content Editor

Related News