ਗਰੀਬਾਂ ਦਾ ਸ਼ੋਸ਼ਣ, 'ਦੋਸਤਾਂ' ਦਾ ਪੋਸ਼ਣ, ਇਹੀ ਹੈ ਸਿਰਫ਼ ਮੋਦੀ ਜੀ ਦਾ ਸ਼ਾਸਨ : ਰਾਹੁਲ ਗਾਂਧੀ

09/24/2020 11:31:09 AM

ਨਵੀਂ ਦਿੱਲੀ- ਪਿਛਲੇ ਕੁਝ ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ  'ਤੇ ਹਮਲਾਵਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਆਪਣੀ ਭੜਾਸ ਕੱਢੀ ਹੈ। ਕਿਰਤ ਸੁਧਾਰ ਬਿੱਲਾਂ ਨੂੰ ਰਾਜ ਸਭਾ 'ਚ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਕਿਸਾਨਾਂ ਤੋਂ ਬਾਅਦ ਮਜ਼ਦੂਰਾਂ 'ਤੇ ਵਾਰ ਕੀਤਾ ਜਾ ਰਿਹਾ ਹੈ।

ਰਾਹੁਲ ਗਾਂਧੀ ਨੇ ਵੀਰਵਾਰ ਨੂੰ ਟਵੀਟ ਕਰ ਕੇ ਲਿਖਿਆ ਕਿ ਕਿਸਾਨਾਂ ਤੋਂ ਬਾਅਦ ਮਜ਼ਦੂਰਾਂ 'ਤੇ ਵਾਰ! ਗਰੀਬਾਂ ਦਾ ਸ਼ੋਸ਼ਣ,  'ਦੋਸਤਾਂ' ਦਾ ਪੋਸ਼ਣ ਇਹੀ ਹੈ ਸਿਰਫ਼ ਮੋਦੀ ਜੀ ਦਾ ਸ਼ਾਸਨ। ਦੱਸਣਯੋਗ ਹੈ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਰਾਜ ਸਭਾ ਦੀ ਕਾਰਵਾਈ ਦਾ ਬਾਈਕਾਟ ਕਰਨ ਦੇ ਬਾਵਜੂਦ ਬੁੱਧਵਾਰ ਨੂੰ ਕਿਰਤ ਕਾਨੂੰਨਾਂ ਨਾਲ ਜੁੜੇ ਤਿੰਨ ਬਿੱਲਾਂ (ਰਾਜ ਸਭਾ ਵਪਾਰਕ ਸੁਰੱਖਿਆ, ਸਿਹਤ ਅਤੇ ਕੰਮ ਦੀ ਸਥਿਤੀ ਕੋਡ 2020, ਉਦਯੋਗਿਕ ਸੰਬੰਧ ਕੋਡ 2020 ਅਤੇ ਸਮਾਜਿਕ ਸੁਰੱਖਿਆ 'ਤੇ ਕੋਡ, 2020) ਨੂੰ ਪਾਸ ਕਰ ਦਿੱਤਾ ਗਿਆ ਹੈ।

DIsha

This news is Content Editor DIsha