ਯੋਜਨਾ ਬਣਾ ਚੀਨ ਨੇ ਕੀਤਾ ਹਮਲਾ, ਡੂੰਘੀ ਨੀਂਦ ''ਚ ਸੀ ਸਰਕਾਰ : ਰਾਹੁਲ ਗਾਂਧੀ

06/19/2020 3:39:04 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨ ਸਰਹੱਦ 'ਤੇ ਫੌਜੀਆਂ ਦੀ ਸ਼ਹਾਦਤ ਲਈ ਸਰਕਾਰ 'ਤੇ ਸ਼ੁੱਕਰਵਾਰ ਨੂੰ ਫਿਰ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਸ ਦੀ ਲਾਪਰਵਾਹੀ ਦੀ ਕੀਮਤ ਜਵਾਨਾਂ ਨੂੰ ਜਾਨ ਦੇ ਕੇ ਚੁਕਾਉਣੀ ਪਈ ਹੈ। ਰਾਹੁਲ ਨੇ ਟਵੀਟ ਕਰ ਕੇ ਕਿਹਾ,''ਹੁਣ ਸਾਫ਼ ਹੋ ਗਿਆ ਹੈ ਕਿ ਗਲਵਾਨ 'ਚ ਚੀਨ ਦਾ ਹਮਲਾ ਯੋਜਨਾਬੱਧ ਸੀ। ਸਰਕਾਰ ਡੂੰਘੀ ਨੀਂਦ 'ਚ ਸੀ ਅਤੇ ਸਮੱਸਿਆ ਨੂੰ ਨਕਾਰ ਰਹੀ ਸੀ ਅਤੇ ਉਸ ਦੀ ਇਸ ਲਾਪਰਵਾਹੀ ਦੀ ਕੀਮਤ ਸਾਡੇ ਜਵਾਨਾਂ ਨੂੰ ਸ਼ਹੀਦ ਹੋ ਕੇ ਚੁਕਾਉਣੀ ਪਈ ਹੈ।''

PunjabKesariਕਾਂਗਰਸ ਨੇਤਾ ਇਸ ਮੁੱਦੇ 'ਤੇ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਉਨ੍ਹਾਂ ਨੇ ਕੱਲ ਯਾਨੀ ਵੀਰਵਾਰ ਵੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਸੀ ਕਿ ਚੀਨ ਨੇ ਨਿਹੱਥੇ ਫੌਜੀਆਂ ਦਾ ਕਤਲ ਕਰ ਕੇ ਬਹੁਤ ਵੱਡਾ ਅਪਰਾਧ ਕੀਤਾ ਹੈ ਪਰ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਫੌਜੀਆਂ ਨੂੰ ਬਿਨਾਂ ਹਥਿਆਰ ਖਤਰੇ ਵੱਲ ਕਿਸ ਨੇ ਅਤੇ ਕਿਉਂ ਭੇਜਿਆ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ।


DIsha

Content Editor

Related News