ਮਾਣਹਾਨੀ ਮਾਮਲੇ ''ਚ ਅਦਾਲਤ ਪੁੱਜੇ ਰਾਹੁਲ ਗਾਂਧੀ, ਆਰ.ਐੱਸ.ਐੱਸ. ਸੋਇਮ ਸੇਵਕ ਨੇ ਕੀਤਾ ਹੈ ਕੇਸ

09/29/2016 11:10:22 AM

ਨਵੀਂ ਦਿੱਲੀ— ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਮਾਣਹਾਨੀ ਦੇ ਇਕ ਮਾਮਲੇ ''ਚ ਗੁਹਾਟੀ ਕੋਰਟ ਦੇ ਸਾਹਮਣੇ ਪੇਸ਼ ਹੋਣ ਪੁੱਜ ਗਏ ਹਨ। ਇਕ ਆਰ.ਐੱਸ.ਐੱਸ. ਸੋਇਮ ਸੇਵਕ ਅੰਜਨ ਬੋਰਾ ਨੇ ਪਿਛਲੇ ਸਾਲ ਰਾਹੁਲ ਗਾਂਧੀ ਦੇ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਸੀ। ਇਸ ਮਾਮਲੇ ''ਚ ਕਾਮਰੂਪ ਦੇ ਚੀਫ ਜੁਡੀਸ਼ਲ ਮੈਜਿਸਟਰੇਟ (ਸੀ.ਜੇ.ਐੱਮ.) ਦੀ ਅਦਾਲਤ ਨੇ ਵੱਖ-ਵੱਖ ਗਵਾਹਾਂ ਦੇ ਬਿਆਨਾਂ ਤੋਂ ਬਾਅਦ ਵੀਰਵਾਰ ਨੂੰ ਰਾਹੁਲ ਗਾਂਧੀ ਨੂੰ ਪੇਸ਼ ਹੋਣ ਲਈ ਸੰਮੰਨ ਜਾਰੀ ਕੀਤਾ ਸੀ। ਜਿਸ ਨੂੰ ਲੈ ਕੇ ਵੀਰਵਾਰ ਉਹ ਕੋਰਟ ਪੁੱਜ ਗਏ ਹਨ। ਰਾਹੁਲ ਦੇ ਨਾਲ ਉਨ੍ਹਾਂ ਦੇ ਪਾਰਟੀ ਦੇ ਕਈ ਵਰਕਰ ਵੀ ਗਏ ਹਨ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸੋਇਮ ਸੇਵੀ ਅੰਜਨ ਬੋਰਾ ਨੇ ਰਾਹੁਲ ਗਾਂਧੀ ਦੇ ਖਿਲਾਫ ਕਥਿਤ ਤੌਰ ''ਤੇ ਆਰ.ਐੱਸ.ਐੱਸ. ਦੀ ਅਕਸ ਧੁੰਦਲੀ ਕਰਨ ਲਈ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਬੋਰਾ ਦਾ ਦੋਸ਼ ਹੈ ਕਿ ਰਾਹੁਲ ਨੇ ਮੀਡੀਆ ਦੇ ਸਾਹਮਣੇ ਕਿਹਾ ਸੀ ਕਿ ਉਨ੍ਹਾਂ ਨੂੰ ਪਿਛਲੇ ਸਾਲ ਦਸੰਬਰ ''ਚ ਆਰ.ਐੱਸ.ਐੱਸ. ਮੈਂਬਰਾਂ ਨੇ ''ਬਾਰਪੇਟਾ ਸੈਸ਼ਨ'' (ਇਕ ਸੰਸਥਾ) ''ਚ ਆਉਣ ਨਹੀਂ ਦਿੱਤਾ ਸੀ।

Disha

This news is News Editor Disha