63 ਮਿੰਟ ਤੱਕ ਹੱਥ ਜੋੜ ਕੇ ਕਟਘਰੇ ''ਚ ਖੜੇ ਰਹੇ ਰਾਹੁਲ ਗਾਂਧੀ, ਜੱਜ ਨੂੰ ਕੀਤੀ ਇਹ ਬੇਨਤੀ

07/13/2019 2:22:30 PM

ਅਹਿਮਦਾਬਾਦ-ਮਾਣਹਾਨੀ ਦੇ ਕੇਸ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਅਹਿਮਦਾਬਾਦ ਮੈਟਰੋਪੋਲੀਟਨ ਅਦਾਲਤ 'ਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਅਦਾਲਤ 'ਚ ਪਹੁੰਚੇ ਰਾਹੁਲ ਗਾਂਧੀ ਨੇ ਲਗਭਗ 63 ਮਿੰਟ ਤੱਕ ਹੱਥ ਜੋੜ ਕੇ ਜੱਜ ਦੇ ਸਾਹਮਣੇ ਕਟਘਰੇ 'ਚ ਖੜ੍ਹੇ ਰਹੇ ਅਤੇ ਸਾਰੇ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਹੁਣ ਸੱਤਾ ਦੇ ਨਸ਼ੇ 'ਚ ਹੈ, ਮੈਂ ਡਰਦਾ ਨਹੀਂ ਹਾਂ। ਦੱਸ ਦੇਈਏ ਕਿ ਸ਼ੁੱਕਰਵਾਰ ਦੁਪਹਿਰ 3.10 ਵਜੇ ਮੈਟਰੋ ਅਦਾਲਤ 'ਚ ਪਹੁੰਚੇ ਰਾਹੁਲ ਗਾਂਧੀ ਸ਼ਾਮ 4.10 ਵਜੇ ਬਾਹਰ ਆਏ। ਇਸ ਦੌਰਾਨ ਕਾਫੀ ਭੀੜ ਅਦਾਲਤ ਦੇ ਬਾਹਰ ਇਕੱਠੀ ਹੋ ਗਈ ਸੀ।

ਜ਼ਿਕਰਯੋਗ ਹੈ ਕਿ ਨੋਟਬੰਦੀ ਦੌਰਾਨ ਰਾਹੁਲ ਗਾਂਧੀ ਅਤੇ ਰਣਦੀਪ ਸੂਰਜੇਵਾਲ ਨੇ ਅਹਿਮਦਾਬਾਦ ਜਿਲਾ ਕੋਆਪਰੇਟਿਵ ਬੈਂਕ (ਏ. ਡੀ. ਸੀ. ਬੀ) 'ਤੇ 745 ਕਰੋੜ ਰੁਪਏ ਦੀ ਬਲੈਕਮਨੀ ਨੂੰ ਵਾਈਟ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਏ. ਡੀ. ਸੀ. ਬੈਂਕ ਅਤੇ ਉਸ ਦੇ ਚੇਅਰਮੈਨ ਅਜੇ ਪਟੇਲ ਨੇ ਰਾਹੁਲ ਗਾਂਧੀ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ।ਮਾਣਹਾਨੀ ਦੇ ਇਸ ਮਾਮਲੇ 'ਚ ਅਦਾਲਤ ਨੇ ਅਪ੍ਰੈਲ 'ਚ ਸੁਣਵਾਈ ਕੀਤੀ ਸੀ ਤਾਂ ਅਦਾਲਤ ਨੇ ਰਾਹੁਲ ਗਾਂਧੀ ਨੂੰ 27 ਮਈ ਨੂੰ ਪੇਸ਼ ਹੋਣ ਲਈ ਆਦੇਸ਼ ਦਿੱਤਾ ਸੀ ਪਰ ਰਾਹੁਲ ਗਾਂਧੀ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਸਨੂੰ ਜ਼ਿਆਦਾ ਸਮਾਂ ਦਿੱਤਾ ਜਾਵੇ। ਇਸ ਮੰਗ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਸੀ ਅਤੇ ਰਾਹੁਲ ਗਾਂਧੀ ਨੂੰ 12 ਜੁਲਾਈ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦਾ ਅਦੇਸ਼ ਦਿੱਤਾ ਸੀ। ਇਸ ਤੋਂ ਇਲਾਵਾ ਮਾਣਹਾਨੀ ਦੇ ਦੋ ਹੋਰ ਮਾਮਲਿਆਂ 'ਚ ਰਾਹੁਲ ਗਾਂਧੀ ਨੂੰ ਜ਼ਮਾਨਤ ਮਿਲ ਚੁੱਕੀ ਹੈ। 

Iqbalkaur

This news is Content Editor Iqbalkaur