8 ਦਿਨਾਂ 'ਚ ਤੀਸਰੀ ਵਾਰ ਅਦਾਲਤ ਪਹੁੰਚੇ ਰਾਹੁਲ ਗਾਂਧੀ, ਮਿਲੀ ਜ਼ਮਾਨਤ

07/12/2019 6:01:14 PM

ਅਹਿਮਦਾਬਾਦ—ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅੱਜ ਭਾਵ ਸ਼ੁੱਕਰਵਾਰ ਨੂੰ ਇੱਕ ਹੋਰ ਮਾਣਹਾਨੀ ਦੇ ਮਾਮਲੇ 'ਚ ਜ਼ਮਾਨਤ ਮਿਲੀ ਗਈ ਹੈ। ਅਹਿਮਦਾਬਾਦ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ 'ਚ ਪਹੁੰਚੇ ਰਾਹੁਲ ਗਾਂਧੀ ਨੂੰ 15,000 ਰੁਪਏ ਨਿੱਜੀ ਮੁਚਲਕੇ 'ਤੇ ਜ਼ਮਾਨਤ ਮਿਲੀ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਨੂੰ ਪਿਛਲੇ ਦਿਨੀਂ ਵੱਖ-ਵੱਖ ਮਾਣਹਾਨੀ ਦੇ ਮਾਮਲਿਆਂ  'ਚ ਮੁੰਬਈ, ਪਟਨਾ ਸਮੇਤ ਹੁਣ ਅਹਿਮਦਾਬਾਦ 'ਚ ਜ਼ਮਾਨਤ ਮਿਲ ਗਈ ਹੈ। 

ਜ਼ਿਕਰਯੋਗ ਹੈ ਕਿਨੋਟਬੰਦੀ ਦੌਰਾਨ ਰਾਹੁਲ ਗਾਂਧੀ ਅਤੇ ਰਣਦੀਪ ਸੂਰਜੇਵਾਲ ਨੇ ਅਹਿਮਦਾਬਾਦ ਜਿਲਾ ਕੋਆਪਰੇਟਿਵ ਬੈਂਕ (ਏ. ਡੀ. ਸੀ. ਬੀ) 'ਤੇ 745 ਕਰੋੜ ਰੁਪਏ ਦੀ ਬਲੈਕਮਨੀ ਨੂੰ ਵਾਈਟ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਏ. ਡੀ. ਸੀ. ਬੈਂਕ ਅਤੇ ਉਸ ਦੇ ਚੇਅਰਮੈਨ ਅਜੇ ਪਟੇਲ ਨੇ ਰਾਹੁਲ ਗਾਂਧੀ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ।ਮਾਣਹਾਨੀ ਦੇ ਇਸ ਮਾਮਲੇ 'ਚ ਅਦਾਲਤ ਨੇ ਅਪ੍ਰੈਲ 'ਚ ਸੁਣਵਾਈ ਕੀਤੀ ਸੀ ਤਾਂ ਅਦਾਲਤ ਨੇ ਰਾਹੁਲ ਗਾਂਧੀ ਨੂੰ 27 ਮਈ ਨੂੰ ਪੇਸ਼ ਹੋਣ ਲਈ ਆਦੇਸ਼ ਦਿੱਤਾ ਸੀ ਪਰ ਰਾਹੁਲ ਗਾਂਧੀ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਸਨੂੰ ਜ਼ਿਆਦਾ ਸਮਾਂ ਦਿੱਤਾ ਜਾਵੇ। ਇਸ ਮੰਗ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਸੀ ਅਤੇ ਰਾਹੁਲ ਗਾਂਧੀ ਨੂੰ 12 ਜੁਲਾਈ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦਾ ਅਦੇਸ਼ ਦਿੱਤਾ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਾਣਹਾਨੀ ਦੇ ਦੋ ਹੋਰ ਮਾਮਲਿਆਂ 'ਚ ਰਾਹੁਲ ਗਾਂਧੀ ਨੂੰ ਜ਼ਮਾਨਤ ਮਿਲ ਚੁੱਕੀ ਹੈ। ਰਾਹੁਲ ਗਾਂਧੀ ਨੂੰ ਪਟਨਾ ਦੀ ਇੱਕ ਸਿਵਲ ਕੋਰਟ ਤੋਂ 6 ਜੁਲਾਈ ਨੂੰ 10,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਮਿਲੀ ਸੀ। ਇਸ ਤੋਂ ਇਲਾਵਾ ਮੁੰਬਈ ਦੀ ਇੱਕ ਅਦਾਲਤ ਨੇ ਆਰ. ਐੱਸ. ਐੱਸ. ਦੇ ਵਰਕਰਾ ਦੁਆਰਾ ਦਾਇਰ ਮਾਣਹਾਨੀ ਮਾਮਲੇ 'ਚ 15,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦਿੱਤੀ ਗਈ ਸੀ।

Iqbalkaur

This news is Content Editor Iqbalkaur