ਰਾਹੁਲ ਨੇ ਅਮਿਤ ਸ਼ਾਹ ਨੂੰ ਦੱਸਿਆ ''ਹੱਤਿਆ ਦਾ ਦੋਸ਼ੀ''

04/23/2019 7:53:10 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦੀ ਜਬਲਪੁਰ ਰੈਲੀ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਗਾਂਧੀ ਨੇ ਕਿਹਾ ਹੈ, 'ਹੱਤਿਆ ਦਾ ਦੋਸ਼ੀ ਅਮਿਤ ਸ਼ਾਹ ਵਾਹ ਕੀ ਸ਼ਾਨ ਹੈ। ਕੀ ਤੁਸੀਂ ਕਦੇ ਜੈ ਸ਼ਾਹ ਦਾ ਨਾਂ ਸੁਣਿਆ ਹੈ। ਉਹ ਇਕ ਜਾਦੂਗਰ ਹੈ, ਉਸ ਨੇ 3 ਮਹੀਨੇ 'ਚ 50,000 ਰੁਪਏ ਨੂੰ 80 ਕਰੋੜ ਰੁਪਏ ਕਰ ਦਿੱਤੇ ਹਨ। ਜੈ ਸ਼ਾਹ ਅਮਿਤ ਸ਼ਾਹ ਦਾ ਬੇਟਾ ਹੈ। ਰਾਹੁਲ ਗਾਂਧੀ ਨੇ ਕਿਹਾ, 'ਅਮਿਤ ਸ਼ਾਹ ਨੌਜਵਾਨਾਂ ਨੂੰ ਕਹਿੰਦੇ ਹਨ ਕਿ ਪਕੌੜਾ ਬਣਾਓ। ਕਿਉਂ? ਹਿੰਦੂਸਤਾਨ ਦਾ ਨੌਜਵਾਨ ਰਾਫੇਲ ਕਿਉਂ ਨਹੀਂ ਬਣਾ ਸਕਦਾ? ਸਾਡੀ ਇਹੀ ਸੋਚ ਹੈ ਕਿ ਰਾਫੇਲ ਦਾ ਨਿਰਮਾਣ ਹਿੰਦੂਸਤਾਨ ਦੇ ਨੌਜਵਾਨ ਕਰਨ, ਫਰਾਂਸ ਦੇ ਨਹੀਂ।

ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਪੀ.ਐੱਮ. ਮੋਦੀ ਨੇ  5 ਸਾਲ ਤੋਂ ਮਾਤਾਵਾਂ-ਭੈਣਾਂ, ਨੌਜਵਾਨਾਂ, ਕਿਸਾਨਾਂ ਸਾਰਿਆਂ ਨਾਲ ਅਨਿਆਂ ਕੀਤਾ ਹੈ। ਇਸ ਲਈ ਅਸੀਂ ਤੈਅ ਕੀਤਾ ਕਿ ਅਸੀਂ ਇਨ੍ਹਾਂ ਨਾਲ ਅਨਿਆਂ ਕਰਾਂਗੇ ਤੇ ਦੇਸ਼ ਦੇ 5 ਕਰੋੜ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਬੈਂਕ ਖਾਤਿਆਂ 'ਚ ਸਲਾਨਾ 72,000 ਰੁਪਏ ਪਾਉਣਗੇ। ਰਾਹੁਲ ਗਾਂਧੀ ਨੇ ਇਹ ਵੀ ਕਿਹਾ, 'ਬੇਰੁਜ਼ਗਾਰ ਨੌਜਵਾਨਾਂ ਨਾਲ ਵੀ ਅਸੀਂ ਇਨਸਾਫ ਕਰਾਂਗੇ। ਰਕਾਰ 'ਚ ਆਉਂਦੇ ਹੀ ਅਸੀਂ ਇਕ ਸਾਲ ਤੋਂ 22 ਲੱਖ ਸਰਕਾਰੀ ਨੌਕਰੀਆਂ ਨੂੰ ਤਾਂ ਭਰਾਂਗੇ ਹੀ ਇਸ ਦੇ ਨਾਲ ਹੀ ਪੰਚਾਇਤ ਪੱਧਰ 'ਤੇ ਵੀ 10 ਲੱਖ ਨੌਜਵਾਨਾਂ ਨੂੰ ਨੌਕਰੀ ਦਿਆਂਗੇ।

 

Inder Prajapati

This news is Content Editor Inder Prajapati