ਕਰਤਾਰਪੁਰ ਲਾਂਘਾ : ਮੋਦੀ ਦੇ ਬਿਆਨ 'ਤੇ ਰਾਹੁਲ ਦਾ ਪਲਟਵਾਰ

12/05/2018 5:36:43 PM

ਨਵੀਂ ਦਿੱਲੀ— ਕੇਂਦਰ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਮਨਜ਼ੂਰੀ ਤੋਂ ਬਾਅਦ ਸਿਆਸਤ ਸ਼ੁਰੂ ਹੋ ਗਈ ਹੈ। ਦੇਸ਼ ਦੀ ਵੰਡ ਸਮੇਂ ਕਾਂਗਰਸ ਦੀਆਂ ਗਲਤੀਆਂ ਕਾਰਨ ਕਰਤਾਰਪੁਰ ਸਾਹਿਬ ਦੇ ਪਾਕਿਸਤਾਨ ਖੇਤਰ 'ਚ ਚਲੇ ਜਾਣ ਸਬੰਧੀ ਪੀ. ਐੱਮ. ਮੋਦੀ ਦੇ ਬਿਆਨ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਲਟਵਾਰ ਕੀਤਾ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਇਸ ਟਿੱਪਣੀ ਜ਼ਰੀਏ ਮੋਦੀ ਨੇ ਸਰਦਾਰ ਪਟੇਲ 'ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਨੂੰ ਉੱਪਰ ਦਿਖਾਉਣ ਲਈ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਸਮੇਤ ਕਈ ਮਹਾਨ ਸ਼ਖਸੀਅਤਾਂ ਨੂੰ ਨੀਂਵਾ ਦਿਖਾ ਸਕਦੇ ਹਨ। 

 

 



ਰਾਹੁਲ ਗਾਂਧੀ ਨੇ ਫੇਸਬੁੱਕ ਪੋਸਟ 'ਚ ਕਿਹਾ, ''ਹੁਣ ਪ੍ਰਧਾਨ ਮੰਤਰੀ ਮੋਦੀ ਸਰਦਾਰ ਪਟੇਲ 'ਤੇ ਸਵਾਲ ਚੁੱਕ ਰਹੇ ਹਨ ਕਿ ਉਸ ਸਮੇਂ ਦੇ ਨੇਤਾਵਾਂ ਦੀ ਸੂਝ-ਬੂਝ ਦੀ ਕਮੀ ਕਾਰਨ ਕਰਤਾਰਪੁਰ ਸਾਹਿਬ ਪਾਕਿਸਤਾਨ ਚਲਾ ਗਿਆ। ਜੋ ਮੋਦੀ ਜੀ ਦੇ ਮਨ ਵਿਚ ਹੈ, ਉਹ ਆਖਰਕਾਰ ਉਨ੍ਹਾਂ ਦੀ ਜ਼ੁਬਾਨ 'ਤੇ ਆ ਹੀ ਗਿਆ ਕਿ ਉਹ ਖੁਦ ਨੂੰ ਉੱਪਰ ਸਾਬਤ ਕਰਨ ਲਈ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਸਮੇਤ ਕਈ ਮਹਾਨ ਸ਼ਖਸੀਅਤਾਂ ਨੂੰ ਨੀਂਵਾ ਦਿਖਾ ਸਕਦੇ ਹਨ।''

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਜਸਥਾਨ ਵਿਚ ਇਕ ਚੋਣਾਵੀ ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਵੰਡ ਦੇ ਸਮੇਂ ਨੇਤਾਵਾਂ ਨੇ ਸਮਝਦਾਰੀ ਅਤੇ ਗੰਭੀਰਤਾ ਦਿਖਾਈ ਹੁੰਦੀ ਤਾਂ ਕਰਤਾਰਪੁਰ ਕਦੇ ਭਾਰਤ ਤੋਂ ਵੱਖ ਹੋ ਕੇ ਪਾਕਿਸਤਾਨ ਵਿਚ ਨਾ ਰਹਿੰਦਾ।

Tanu

This news is Content Editor Tanu