ਕਦੇ ਸਖ਼ਤ ਰਵੱਈਆ ਕਦੇ ''ਸ਼ਿਵ-ਭਗਤ'' ਕਹਾਉਣ ਵਾਲੇ ''ਰਾਹੁਲ ਗਾਂਧੀ'' ਹਮੇਸ਼ਾ ਬਣੇ ਸੁਰਖੀਆਂ ਦਾ ਵਿਸ਼ਾ

Wednesday, Dec 06, 2017 - 06:01 PM (IST)

ਨਵੀਂ ਦਿੱਲੀ— ਮਨਮੋਹਨ ਸਿੰਘ ਗਠਜੋੜ ਸਰਕਾਰ ਦੇ ਸ਼ਾਸ਼ਨਕਾਲ 'ਚ 2013 'ਚ ਦਾਗੀ ਲੋਕਾਂ ਦੀਆਂ ਚੋਣਾਂ ਲੜਨ ਸੰਬੰਧਿਤ ਇਕ ਸਰਕਾਰੀ ਹੁਕਮ ਨੂੰ ਸ਼ਰੇਆਮ ਫੜ ਕੇ ਆਪਣੀ ਨੌਜਵਾਨ ਜੁਝਾਰੂ ਨੇਤਾ ਦੀ ਦਿੱਖ ਪੇਸ਼ ਕਰਨ ਵਾਲੇ ਅਤੇ 2017 'ਚ ਗੁਜਰਾਤ ਚੋਣਾਂ ਦੌਰਾਨ ਆਪਣੀ 'ਸ਼ਿਵਭਗਤ' ਅਤੇ ਜਨੇਊਧਾਰੀ' ਦੀ ਦਿੱਖ ਨੂੰ ਅੱਗੇ ਕਰਨ ਵਾਲੇ ਰਾਹੁਲ ਗਾਂਧੀ ਦਾ ਹੁਣ ਤੱਕ ਦੀ ਰਾਜਨੀਤਿਕ ਜ਼ਿੰਦਗੀ ਸੁਰਖੀਆਂ ਨਾਲ ਭਰਪੂਰ ਰਿਹਾ ਹੈ। ਰਾਹੁਲ ਨੂੰ ਜਦੋਂ 2013 'ਚ ਪਾਰਟੀ ਦਾ ਉਪ-ਪ੍ਰਧਾਨ ਬਣਾਇਆ ਗਿਆ ਸੀ ਤਾਂ ਉਨ੍ਹਾਂ ਨੇ ਜੈਪੁਰ 'ਚ ਭਾਸ਼ਣ ਦੌਰਾਨ ਆਪਣੀ ਮਾਂ ਅਤੇ ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਇਸ ਗੱਲ ਨੂੰ ਬਹੁਤ ਭਾਵਨਾਤਮਕ ਢੰਗ ਨਾਲ ਕਿਹਾ ਸੀ ਕਿ 'ਸੱਤਾ ਜ਼ਹਿਰ ਪੀਣ ਦੇ ਸਮਾਨ' ਹੈ। ਹਾਲਾਂਕਿ ਇਸ ਤੋਂ ਠੀਕ ਬਾਅਦ ਹੀ ਉਨ੍ਹਾਂ ਨੂੰ ਇਹ ਜ਼ਹਿਰ ਪੀਣਾ ਹੀ ਪਿਆ ਕਿਉਂਕਿ ਉਨ੍ਹਾਂ ਦਾ ਕਾਂਗਰਸ ਨੇਤਾ ਬਣਨਾ ਕੇਵਲ ਇਕ ਰਸਮ ਹੀ ਰਹਿ ਗਿਆ ਹੈ।

PunjabKesari


ਰਾਹੁਲ ਪੰਜਵੀਂ ਪੀੜੀ ਦੇ ਨੇਤਾ
ਨਹਿਰੂ-ਗਾਂਧੀ ਪਰਿਵਾਰ 'ਚ ਕਾਂਗਰਸ ਦੀ ਕਮਾਨ ਸੰਭਾਲਣ ਵਾਲੇ ਰਾਹੁਲ ਪੰਜਵੀ ਪੀੜੀ ਦੇ ਨੇਤਾ ਹੋਣੇ ਜਾ ਰਹੇ ਹਨ। ਇਹ ਸਿਲਸਿਲਾ ਆਜ਼ਾਦੀ ਤੋਂ ਪਹਿਲਾਂ ਮੋਤੀਲਾਲ ਨਹਿਰੂ ਤੋਂ ਸ਼ੁਰੂ ਹੋਇਆ ਸੀ। ਕਾਂਗਰਸ ਨੇਤਾ ਅਹੁੱਦੇ ਦੇ ਚੋਣਾਂ ਚ ਇਹ ਇਕ ਜ਼ਾਇਜ ਉਮੀਦਵਾਰ ਹਨ। ਪਾਰਟੀ ਸੰਵਿਧਾਨ ਅਨੁਸਾਰ 11 ਦਸੰਬਰ ਨੂੰ ਨਾਮਜ਼ਦ ਵਾਪਸ ਲੈਣ ਦੀ ਅੰਤਿਮ ਤਾਰੀਖ ਤੋਂ ਬਾਅਦ ਜੀਵਨ ਸ਼ੈਲੀ ਤੋਂ ਬਾਅਦ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਕਮਾਨ ਸੰਭਾਲਣਾ ਰਾਹੁਲ ਲਈ ਕਿਸੇ ਭਾਰੀ ਚੁਣੌਤੀ ਤੋਂ ਘੱਟ ਸਾਬਿਤ ਨਹੀਂ ਹੋਵੇਗੀ।

PunjabKesari


1984 'ਚ ਦਿਖੀ ਰਾਹੁਲ ਪਹਿਲੀ ਝਲਕ
ਰਾਹੁਲ ਗਾਂਧੀ ਆਪਣੀ ਦਾਦੀ ਇੰਦਰਾ ਗਾਂਧੀ ਦੀ 1984 'ਚ ਹੱਤਿਆ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਸਮੇਂ ਰਾਸ਼ਟਰੀ ਟੈਲੀਵਿਯਨ ਅਤੇ ਅਖਬਾਰ ਦੀਆਂ ਤਸਵੀਰਾਂ 'ਚ ਆਪਣੇ ਪਿਤਾ ਰਾਜੀਵ ਨਾਲ ਖੜੇ ਦਿਖਾਈ ਦਿੱਤੇ ਸਨ।

PunjabKesari


ਕੈਮਬ੍ਰਿਜ ਯੂਨੀਵਰਸਿਟੀ ਤੋਂ ਕੀਤੀ ਐੈੱਮ. ਫਿਲ.
ਰਾਹੁਲ ਦਾ ਜਨਮ 19 ਜੂਨ, 1970 ਨੂੰ ਹੋਇਆ। ਉਨ੍ਹਾਂ ਦੀ ਪੜ੍ਹਾਈ ਪਹਿਲਾਂ ਘਰ ਅਤੇ ਫਿਰ ਦਿੱਲੀ ਦੇ ਸੇਂਟ ਸਟੀਫੇਂਸ ਕਾਲਜ ਤੋਂ ਕੀਤੀ। ਉਨ੍ਹਾਂ ਨੇ ਹਾਰਡਵੇਅਰ ਅਤੇ ਫਲੋਰਿਡਾ 'ਚ ਰੋਲਿੰਸ ਕਾਲਜ ਤੋਂ ਕਲਾ 'ਚ ਬੈਚਲਰ ਡਿਗਰੀ ਪ੍ਰਾਪਤ ਕੀਤੀ। ਕੈਮਬ੍ਰਿਜ ਯੂਨੀਵਰਸਿਟੀ ਦੇ ਟ੍ਰਿਨਟੀ ਕਾਲਜ ਤੋਂ ਡਵੈਲਮੈਂਟ ਸਟੱਡੀਜ਼ 'ਚ ਐੈੱਮ. ਫਿਲ ਵੀ ਕੀਤੀ।

PunjabKesari


ਹਮੇਸ਼ਾ ਚਰਚਾ ਦਾ ਵਿਸ਼ਾ ਬਣੇ
ਰਾਹੁਲ ਗਾਂਧੀ ਨੇ ਜ਼ਮੀਨ ਅਧਿਕਰਨ ਦਾ ਵਿਰੋਧ ਕਰ ਰਹੇ ਭੱਠਾ ਪਰਸੌਲ ਦੇ ਕਿਸਾਨਾਂ ਕੋਲ ਜਾ ਕੇ, ਸੰਸਦ 'ਚ ਵਿਦਰਭ ਦੀ ਗਰੀਬ ਦਲਿਤ ਮਹਿਲਾ ਕਲਾਵਤੀ ਦਾ ਮੁੱਦਾ ਚੁੱਕਿਆ, ਉੱਤਰ ਪ੍ਰਦੇਸ਼ 'ਚ ਇਕ ਦਲਿਤ ਪਰਿਵਾਰ ਦੇ ਘਰ ਜਾ ਕੇ ਰਾਤ ਬਤੀਤ ਕਰਨ ਤੋਂ ਲੈ ਕੇ ਹਾਲ ਹੀ 'ਚ ਮੱਧ ਪ੍ਰਦੇਸ਼ ਚ ਮੰਦਸੌਰ 'ਚ ਪ੍ਰਦਰਸ਼ਨ ਕਰੇ ਰਹੇ ਕਿਸਾਨਾਂ 'ਤੇ ਪੁਲਸ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਪੀੜਤ ਪਰਿਵਾਰ ਨਾਲ ਮਿਲਣ ਲਈ ਮੋਟਰਸਾਈਕਲ 'ਤੇ ਪਹੁੰਚਣ ਤੱਕ ਕਾਫੀ ਸੁਰਖੀਆਂ ਬਟੋਰੀਆਂ।

PunjabKesari


ਖੁਦ ਨੂੰ ਦੱਸਿਆ 'ਸ਼ਿਵਭਗਤ'
ਗੁਜਰਾਤ ਚੋਣ ਪ੍ਰਚਾਰ ਦੌਰਾਨ ਰਾਹੁਲ ਵੱਲੋਂ ਵਾਰ-ਵਾਰ ਮੰਦਿਰ 'ਚ ਜਾਣ ਅਤੇ ਆਪਣੇ ਆਪ ਨੂੰ 'ਸ਼ਿਵਭਗਤ' ਦੱਸਣ ਨਾਲ ਨਿਸ਼ਚਿਤ ਤੌਰ 'ਤੇ ਭਾਜਪਾ ਨੇਤਾਵਾਂ ਲਈ ਕੁਝ ਮੁਸ਼ਕਿਲਾਂ ਖੜੀਆਂ ਹੋਈਆਂ ਹਨ। ਸੋਮਨਾਥ ਮੰਦਿਰ 'ਚ ਦਰਸ਼ਨ ਲਈ ਜਾਣ ਦੌਰਾਨ ਰਾਹੁਲ ਦੇ ਕਥਿਤ ਰੂਪ 'ਚ ਅਹਿੰਦੂ' ਹੋਣ ਦੇ ਵਿਵਾਦ ਵਿਚਕਾਰ ਕਾਂਗਰਸ ਪਾਰਟੀ ਵੱਲੋਂ ਕਿਹਾ ਗਿਆ ਕਿ ਉਹ 'ਸ਼ਿਵਭਗਤ' ਅਤੇ 'ਜਨੇਊਧਾਰੀ' ਹੈ।

PunjabKesari

ਵਿਆਹ ਦਾ ਮਾਮਲੇ 'ਚ ਰਾਹੁਲ ਦਾ ਜਵਾਬ
47 ਸਾਲ ਅਤੇ ਬਿਨਾਂ ਵਿਆਹ ਰਾਹੁਲ ਗਾਂਧੀ ਆਪਣੇ ਵਿਆਹ ਦੇ ਪ੍ਰਸ਼ਨਾਂ ਨੂੰ ਇਹ ਕਹਿ ਕੇ ਟਾਲ ਰਹੇ ਹਨ, ਉਹ 'ਕਿਸਮਤ 'ਚ ਵਿਸ਼ਵਾਸ਼ ਰੱਖਦੇ ਹਨ ਅਤੇ ਇਹ ਜਦੋਂ ਹੋਣਾ ਹੋਵੇਗਾ, ਹੋ ਜਾਵੇਗਾ।' ਹਾਲ ਹੀ 'ਚ ਆਪਣੇ ਇਕ ਪ੍ਰੋਗਰਾਮ 'ਚ ਖੁਲਾਸਾ ਕੀਤਾ ਕਿ ਉਹ ਜਪਾਨੀ ਮਾਰਸ਼ਲ ਆਰਟ ਅਕੀੜੋ 'ਚ ਬਲੈਕ ਬੈਲਟ ਹੈ। 

PunjabKesari


ਰਾਹੁਲ ਗਾਂਧੀ ਨੇ ਨਾਮਜ਼ਦ ਪੱਤਰ ਭਰਨ ਤੋਂ ਪਹਿਲਾਂ ਸਾਬਕਾ ਪ੍ਰਣਬ ਮੁਖਰਜੀ ਕੋਲ ਜਾ ਕੇ ਅਸ਼ੀਰਵਾਰ ਲਿਆ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ 'ਕਾਂਗਰਸ ਦਾ ਲਾਡਲਾ (ਡਾਰਲਿੰਗ) ਕਰਾਰ ਦਿੱਤਾ। ਅਗਲਾ ਸਾਲ ਵੀ ਰਾਹੁਲ ਲਈ ਸਖ਼ਤ ਚੁਣੌਤੀਆਂ ਪੇਸ਼ ਕਰੇਗਾ ਕਿਉਂਕਿ ਉਨ੍ਹਾਂ ਨੂੰ ਕਰਨਾਟਕਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਧਾਨਸਭਾ ਚੋਣਾਂ 'ਚ ਆਪਣੇ ਅਗਵਾਈ 'ਚ ਪਾਰਟੀ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣਾ ਹੈ।

PunjabKesari


Related News