ਵਾਇਨਾਡ ਹੜ੍ਹ ਪੀੜਤਾਂ ਲਈ ਰਾਹੁਲ ਨੇ ਕੀਤੀ ਮੁਆਵਜ਼ੇ ਤੇ ਮੁੜ ਵਸੇਬੇ ਦੀ ਮੰਗ

08/29/2019 7:36:31 PM

ਕੇਰਲ — ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਸੰਸਦੀ ਖੇਤਰ ਵਾਇਨਾਡ ਦੇ ਹੜ੍ਹ ਪੀੜਤਾਂ ਲਈ ਜਲਦ ਮੁਆਵਜ਼ੇ ਅਤੇ ਉਨ੍ਹਾਂ ਦੇ ਜਲਦ ਮੁੜ ਵਸੇਬਾ ਕੀਤੇ ਜਾਣ ਦੀ ਵੀਰਵਾਰ ਨੂੰ ਮੰਗ ਕੀਤੀ। ਵਾਇਨਾਡ ਦੇ ਆਪਣੇ ਦੌਰੇ ਦੇ ਤੀਜੇ ਦਿਨ ਇਤੇ ਸੈਂਟ ਕਲਾਰੇਟ ਪਬਲਿਕ ਸਕੂਲ ’ਚ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪਿਨਰਾਈ ਵਿਜਿਅਨ ਤੋਂ ਮੁਆਵਜ਼ਾ ਦੇਣ ਤੇ ਮੁੜ ਵਸੇਬੇ ਦਾ ਕੰਮ ਜਲਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜ਼ਰੂਰੀ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੰਯੁਕਤ ਲੋਕਤਾਂਤਰਿਕ ਮੋਰਚਾ ਵਰਕਰਾਂ ਨੂੰ ਕੇਰਲ ਸਰਕਾਰ ’ਤੇ ਦਬਾਅ ਪਾਉਣਾ ਚਾਹੀਦਾ ਹੈ ਤਾਂਕਿ ਇਹ ਯਕੀਨੀ ਹੋ ਸਕੇ ਕਿ ਮੁਆਵਜ਼ਾ ਤੇ ਮੁੜ ਵਸੇਬਾ ਜਲਦੀ ਹੋਵੇ। ਕਾਂਗਰਸ ਸੰਸਦ ਨੇ ਕਿਹਾ ਕਿ ਉਹ ਜਾਨਲੇਵਾ ਹੜ੍ਹ ਤੋਂ ਪ੍ਰਭਾਵਿਤ ਵਾਇਨਾਡ ਦੇ ਲੋਕਾਂ, ਖਾਸਤੌਰ ’ਤੇ ਬੱਚਿਆਂ ਦੇ ਮਨੋਬਲ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ, ‘ਕੱਲ ਮੈਂ ਇਕ ਬੱਚੀ ਨੂੰ ਮਿਲਿਆ। ਉਹ ਆਪਣੇ ਨੁਕਸਾਨੇ ਗਏ ਮਕਾਨ ਅੱਗੇ ਖੜ੍ਹੀ ਸੀ ਪਰ ਫਿਰ ਵੀ ਉਸ ਦੇ ਚਿਹਰੇ ’ਤੇ ਮੁਸਕਾਨ ਸੀ। ਮੈਂ ਪੁੱਛਿਆ ਕਿ ਕੀ ਹੜ੍ਹ ਦੌਰਾਨ ਉਸ ਨੂੰ ਡਰ ਲੱਗਿਆ, ਇਸ ’ਤੇ ਉਸ ਦਾ ਜਵਾਬ ਸੀ-ਨਹੀਂ।’ ਕਾਂਗਰਸ ਨੇਤਾ ਨੇ ਕਿਹਾ ਮੈਂ ਕੇਰਲ ਨਾਲ ਪਿਆਰ ਕਰਦਾ ਹਾਂ, ਪਰ ਹੁਣ ਲੋਕ ‘ਈਸ਼ਵਰ ਦਾ ਦੇਸ਼’ ਕਹਿੰਦੇ ਹਨ ਤਾਂ ਉਨ੍ਹਾਂ ਦਾ ਮਤਲਬ ਵਾਇਨਾਡ ਤੋਂ ਹੁੰਦਾ ਹੈ।’’   


Inder Prajapati

Content Editor

Related News