ਰਾਹੁਲ ਅਤੇ ਕਾਂਗਰਸ ਨੂੰ ਤਕਨਾਲੋਜੀ ਦਾ ਜ਼ੀਰੋ ਗਿਆਨ- ਭਾਜਪਾ

Sunday, Mar 25, 2018 - 03:54 PM (IST)

ਨਵੀਂ ਦਿੱਲੀ— ਪੀ.ਐੱਮ. ਨਰਿੰਦਰ ਮੋਦੀ ਐਪ ਨੂੰ ਲੈ ਕੇ ਘਮਾਸਾਨ 'ਚ ਰਾਹੁਲ ਗਾਂਧੀ ਦੇ ਦੋਸ਼ਾਂ ਤੋਂ ਬਾਅਦ ਹੁਣ ਭਾਜਪਾ ਨੇ ਪਲਟਵਾਰ ਕੀਤਾ ਹੈ। ਭਾਜਪਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਕੋਲ ਤਕਨਾਲੋਜੀ ਦਾ ਜ਼ੀਰੋ ਗਿਆਨ ਹੈ। ਭਾਜਪਾ ਨੇ ਕਿਹਾ ਹੈ ਕਿ ਕੈਂਬ੍ਰਿਜ ਐਨਾਲਿਟਿਕਾ ਦੇ ਕਾਂਗਰਸ ਨਾਲ ਕਨੈਕਸ਼ਨ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ ਰਾਹੁਲ ਗਾਂਧੀ ਨਮੋ ਐਪ ਦਾ ਸਹਾਰਾ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਨਮੋ ਐਪ ਦੀ ਮਦਦ ਨਾਲ ਭਾਰਤੀਆਂ ਦੇ ਨਿੱਜੀ ਡੇਟਾ ਨੂੰ ਲੀਕ ਕਰਨ ਦਾ ਦੋਸ਼ ਲਗਾਇਆ ਹੈ। ਰਾਹੁਲ ਗਾਂਧੀ ਨੇ ਇਕ ਟਵੀਟ 'ਚ ਕਿਹਾ ਸੀ ਕਿ ਮੈਂ ਨਰਿੰਦਰ ਮੋਦੀ, ਤੁਹਾਡੇ ਸਾਰੇ ਡੇਟਾ ਅਮਰੀਕੀ ਕੰਪਨੀਆਂ ਦੇ ਦੋਸਤਾਂ ਨੂੰ ਦਿੰਦਾ ਹਾਂ।'' ਐਤਵਾਰ ਨੂੰ ਰਾਹੁਲ ਦਾ ਇਹ ਟਵੀਟ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇ ਕਈ ਟਵੀਟ ਕਰ ਕੇ ਇਸ ਦਾ ਜਵਾਬ ਦਿੱਤਾ। ਭਾਜਪਾ ਨੇ ਕਿਹਾ ਕਿ ਰਾਹੁਲ ਅਤੇ ਉਨ੍ਹਾਂ ਦੀ ਪਾਰਟੀ ਲੋਕਾਂ ਨੂੰ ਤਕਨਾਲੋਜੀ ਨਾਲ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਖੁਦ ਆਪਣੇ ਕੈਂਬ੍ਰਿਜ ਐਨਾਲਿਟਿਕਾ ਦੀ ਵਰਤੋਂ ਕਰ ਕੇ ਡੇਟਾ ਚੋਰੀ ਕਰਨ 'ਚ ਲੱਗੀ ਹੋਈ ਹੈ। ਭਾਜਪਾ ਨੇ ਟਵੀਟ 'ਚ ਲਿਖਿਆ ਕਿ ਨਰਿੰਦਰ ਮੋਦੀ ਐਪ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਅਤੇ ਪਾਰਟੀ ਵਰਕਰਾਂ ਨੂੰ ਸਿੱਧੇ ਉਨ੍ਹਾਂ ਨਾਲ ਸੰਪਰਕ ਕਰਨ ਦਾ ਮੌਕਾ ਦਿੰਦੀ ਹੈ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਡੇਟਾ ਚੋਰੀ ਦਾ ਰਾਹੁਲ ਦਾ ਦੋਸ਼ ਝੂਠਾ ਹੈ ਅਤੇ ਡੇਟਾ ਦੀ ਵਰਤੋਂ ਸਿਰਫ ਥਰਡ ਪਾਰਟੀ ਐਨਾਲਿਟਿਕਸ ਲਈ ਹੁੰਦੀ ਹੈ। ਠੀਕ ਉਂਝ ਹੀ ਜਿਵੇਂ ਗੂਗਲ ਐਨਾਲਿਟਿਕਸ। ਯੂਜ਼ਰਸ ਨੂੰ ਬਿਹਤਰ ਅਤੇ ਟੀਚਾ ਕੰਟੈਂਟ ਉਪਲੱਬਧ ਕਰਵਾਉਣ ਲਈ ਅਜਿਹਾ ਕੀਤਾ ਜਾਂਦਾ ਹੈ। ਭਾਜਪਾ ਨੇ ਕਿਹਾ ਹੈ ਕਿ ਇਸ ਦੀ ਮਦਦ ਨਾਲ ਯੂਜ਼ਰਸ ਦੀ ਭਾਸ਼ਾ ਅਤੇ ਰੂਚੀ ਦੇ ਹਿਸਾਬ ਨਾਲ ਉਨ੍ਹਾਂ ਨੂੰ ਐਪ 'ਤੇ ਕੰਟੈਂਟ ਦੇਣਾ ਸੰਭਵ ਹੁੰਦਾ ਹੈ। ਭਾਜਪਾ ਨੇ ਲਿਖਿਆ ਹੈ ਕਿ ਨਰਿੰਦਰ ਮੋਦੀ ਐਪ ਇਕ ਯੂਨਿਕ ਐਪ ਹੈ, ਜੋ ਜ਼ਿਆਦਾਤਰ ਦੂਜੇ ਐਪਸ ਤੋਂ ਵੱਖ ਯੂਜ਼ਰਸ ਨੂੰ ਗੈਸਟ ਮੋਡ 'ਚ ਵੀ ਐਪ ਇਸਤੇਮਾਲ ਦੀ ਇਜਾਜ਼ਤ ਦਿੰਦਾ ਹੈ।

ਭਾਜਪਾ ਦਾ ਦਾਅਵਾ, ਹੋਰ ਜ਼ਿਆਦਾ ਡਾਊਨਲੋਡ ਹੋਇਆ ਨਮੋ ਐਪ
ਰਾਹੁਲ 'ਤੇ ਪਲਟਵਾਰ ਦੌਰਾਨ ਭਾਜਪਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਿਸ ਸਮੇਂ ਨਮੋ ਐਪ ਦੇ ਖਿਲਾਫ ਕੈਂਪੇਨ ਚਲਾਇਆ ਜਾ ਰਿਹਾ ਸੀ, ਇਹ ਹੋਰ ਵਧ ਡਾਊਨਲੋਡ ਹੋਇਆ। ਭਾਜਪਾ ਨੇ ਇਸ ਲਈ ਇਕ ਸਕਰੀਨ ਸ਼ਾਟ ਸ਼ੇਅਰ ਕੀਤਾ ਹੈ, ਜਿਸ 'ਚ ਐਪ ਇੰਸਟਾਲ ਕਰਨ ਵਾਲੇ ਯੂਜ਼ਰਸ ਨੂੰ ਕੈਂਪੇਨ ਦੌਰਾਨ ਵਧਦੇ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਐਪ ਐਂਡ੍ਰਾਇਡ ਪਲੇਟਫਾਰਮ 'ਤੇ ਉਪਲੱਬਧ ਹੈ ਅਤੇ ਹੁਣ ਤੱਕ 50 ਲੱਖ ਤੋਂ ਵਧ ਵਾਰ ਡਾਊਨਲੋਡ ਹੋ ਚੁਕਿਆ ਹੈ।


Related News