ਰਾਹੁਲ ਦਾ ਸਰਕਾਰ ’ਤੇ ਤੰਜ਼, ਕਿਹਾ- ਨਫ਼ਰਤ ਦੇ ਬੁਲਡੋਜ਼ਰ ਬੰਦ ਕਰੋ ਅਤੇ ਬਿਜਲੀ ਪਲਾਂਟਾਂ ਨੂੰ ਚਾਲੂ ਕਰੋ

04/20/2022 10:55:25 AM

ਨਵੀਂ ਦਿੱਲੀ- ਦੇਸ਼ ’ਚ ਬਿਜਲੀ ਸੰਕਟ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ’ਤੇ ਜੰਮ ਕੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਸਿਰਫ਼ 8 ਦਿਨ ਦਾ ਕੋਲਾ ਭੰਡਾਰ ਬਚੇ ਹੋਣ ਦੀ ਖ਼ਬਰ ’ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਫ਼ਰਤ ਫੈਲਾਉਣ ਦੀ ਬਜਾਏ ਦੇਸ਼ ਦੇ ਲੋਕਾਂ ਨੂੰ ਬਰਾਬਰ ਰੋਸ਼ਨੀ ਦੇਣ ਦੀ ਵਿਵਸਥਾ ਕਰਨੀ ਚਾਹੀਦੀ ਹੈ। ਰਾਹੁਲ ਨੇ ਕਿਹਾ ਕਿ ਮਹਿੰਗਾਈ ਦੇ ਦੌਰ ’ਚ ਲੋਕਾਂ ਨੂੰ ਬਿਜਲੀ ਨਹੀਂ ਮਿਲੇਗੀ ਤਾਂ ਰੁਜ਼ਗਾਰ ਦਾ ਵੱਡਾ ਮੌਕਾ ਉਪਲੱਬਧ ਕਰਾਉਣ ਵਾਲੇ ਛੋਟੇ ਉਦਯੋਗ ਬੰਦ ਹੋ ਜਾਣਗੇ ਅਤੇ ਨੌਜਵਾਨਾਂ ਦੇ ਸਾਹਮਣੇ ਰੁਜ਼ਗਾਰ ਦਾ ਵੱਡਾ ਸੰਕਟ ਪੈਦਾ ਹੋ ਜਾਵੇਗਾ, ਇਸ ਲਈ ਨਫ਼ਰਤ ਦੀ ਬਜਾਏ ਦੇਸ਼ ਦੇ ਲੋਕਾਂ ਨੂੰ ਸਹੂਲਤ ਦੇਣ ’ਤੇ ਧਿਆਨ ਦੇਣਾ ਚਾਹੀਦਾ ਹੈ।

ਰਾਹੁਲ ਨੇ ਟਵੀਟ ਕਰ ਕੇ ਕਿਹਾ, ‘‘8 ਸਾਲ ਵੱਡੀਆਂ-ਵੱਡੀਆਂ ਗੱਲਾਂ ਦਾ ਨਤੀਜਾ ਵੇਖੋ ਕਿ ਦੇਸ਼ ਕੋਲ ਸਿਰਫ਼ 8 ਦਿਨ ਦਾ ਕੋਲਾ ਭੰਡਾਰ ਬਾਕੀ ਹੈ। ਮੋਦੀ ਜੀ ਮਹਿੰਗਾਈ ਦਾ ਦੌਰ ਚੱਲ ਰਿਹਾ ਹੈ। ਬਿਜਲੀ ਕਟੌਤੀ ਨਾਲ ਛੋਟੇ ਉਦਯੋਗ ਖ਼ਤਮ ਹੋ ਜਾਣਗੇ। ਇਨ੍ਹਾਂ ਛੋਟੇ ਉਦਯੋਗਾਂ ਦੇ ਖਤਮ ਹੋਣ ਨਾਲ ਲੋਕਾਂ ਦੇ ਸਾਹਮਣੇ ਨੌਕਰੀਆਂ ਦਾ ਹੋਰ ਵੱਡਾ ਸੰਕਟ ਪੈਦਾ ਹੋ ਜਾਵੇਗਾ। ਨਫ਼ਰਤ ਦੇ ਬੁਲਡੋਜ਼ਰ ਬੰਦ ਕਰੋ ਅਤੇ ਬਿਜਲੀ ਪਲਾਂਟਾਂ ਨੂੰ ਚਾਲੂ ਕਰ ਦਿਓ।’’

Tanu

This news is Content Editor Tanu