ਰਾਹੁਲ ਗਾਂਧੀ ਅਤੇ ਕਾਂਗਰਸ ਦੇ ਟਵਿੱਟਰ ਅਕਾਊਂਟਸ ਬੈਂਗਲੁਰੂ ਤੋਂ ਕੀਤੇ ਗਏ ਸਨ ਹੈੱਕ

12/02/2016 11:06:11 AM

ਨਵੀਂ ਦਿੱਲੀ— ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਸਰਕਾਰੀ ਟਵਿੱਟਰ ਅਕਾਊਂਟ ਹੈੱਕ ਮਾਮਲੇ ਦੀ ਸ਼ੁਰੂਆਤੀ ਜਾਂਚ ''ਚ ਸਾਹਮਣੇ ਆਇਆ ਹੈ ਕਿ ਹੈਕਰਜ਼ ਨੇ ਜਿਸ ਸਿਸਟਮ ਦੀ ਵਰਤੋਂ ਕੀਤੀ ਸੀ, ਉਸ ਦਾ ਸਰਵਰ ਬੈਂਗਲੁਰੂ ''ਚ ਹੈ। ਸੂਤਰਾਂ ਅਨੁਸਾਰ ਹੈਕਰਜ਼ ਨੇ ਜਿਸ ਆਈ.ਪੀ. ਪਤੇ ਦੀ ਵਰਤੋਂ ਕੀਤੀ ਹੈ, ਉਹ ਨਾਰਵੇ ਜਾਂ ਸਵੀਡਨ ਦਾ ਪਾਇਆ ਗਿਆ ਹੈ। ਇਕ ਅੰਗਰੇਜ਼ੀ ਅਖਬਾਰ ਅਨੁਸਾਰ ਪੁਲਸ ਨੂੰ ਸ਼ੱਕ ਹੈ ਕਿ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਅਜਿਹੇ ਡਿਵਾਈਸ ਨਾਲ ਹੈੱਕ ਕੀਤਾ ਗਿਆ ਸੀ, ਜਿਸ ''ਚ ਅਪਡੇਟੇਡ ਐਂਟੀ ਵਾਇਰਸ ਸਾਫਟਵੇਅਰ ਇੰਸਟਾਲ ਨਹੀਂ ਸੀ ਜਾਂ ਫਿਰ ਕਿਸੇ ਦੂਜੇ ਆਈ.ਪੀ. ਪਤੇ ਦੀ ਵਰਤੋਂ ਕੀਤੀ ਗਈ ਸੀ।
ਪੁਲਸ ਅਨੁਸਾਰ ਤਾਂ ਹੈਕਰਜ਼ ਨੇ ਵੱਖ-ਵੱਖ ਆਈ.ਪੀ. ਪਤੇ ਤੋਂ ਲਾਗ ਇਨ ਕੀਤਾ ਹੋਵੇਗਾ ਤਾਂ ਕਿ ਉਨ੍ਹਾਂ ਨੂੰ ਆਸਾਨੀ ਨਾਲ ਟਰੈੱਕ ਨਹੀਂ ਕੀਤਾ ਜਾ ਸਕੇ। ਪੁਲਸ ਨੇ ਇਹ ਵੀ ਸ਼ੱਕ ਜ਼ਾਹਰ ਕੀਤਾ ਹੈ ਕਿ ਜਿਸ ਸਿਸਟਮ ਨਾਲ ਟਵਿੱਟਰ ਅਕਾਊਂਟਸ ਲਾਗ ਇਨ ਕੀਤੇ ਗਏ, ਉਸ ''ਚ ਮੇਲਵੇਅਰ ਮੌਜਦੂ ਸਨ। ਸਾਇਬਰ ਐਕਸਪਰਟਸ ਨੇ ਹੈਕਿੰਗ ਦੇ ਇਸ ਤਰੀਕੇ ਨੂੰ ''ਸਪੀਅਰ ਫਿਸ਼ਿੰਗ'' ਦੱਸਿਆ, ਜਿਸ ''ਚ ਟਵਿੱਟਰ ਹੈਂਡਲ ਬਣਾਉਣ ਲਈ ਈ-ਮੇਲ ਅਕਾਊਂਟ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫਿਰ ਫਿਸ਼ਿੰਗ ਸਾਫਟਵੇਅਰ ਰਾਹੀਂ ਟਵਿੱਟਰ ਅਕਾਊਂਟ ਨੂੰ ਹੀ ਹੈੱਕ ਕਰ ਲਿਆ ਜਾਂਦਾ ਹੈ।
ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਟਵਿੱਟਰ ਅਕਾਊਂਟਸ ਹੈੱਕ ਮਾਮਲੇ ਦੀ ਪੜਤਾਲ ਲਈ ਡੀ.ਸੀ.ਪੀ. ਅਨਯੇਸ਼ ਰਾਏ ਦੀ ਅਗਵਾਈ ''ਚ ਸਾਇਬਰ ਸਕਿਊਰਿਟੀ ਟੀਮ ਗਠਿਤ ਕੀਤੀ ਗਈ ਹੈ। ਇਸ ਮਾਮਲੇ ''ਚ ਜਾਂਚ ਟੀਮ ਨੇ ਟਵਿੱਟਰ ਨਾਲ ਵੀ ਸੰਬੰਧਤ ਜਾਣਕਾਰੀ ਮੁਹੱਈਆ ਕਰਵਾਏ ਜਾਣ ਦੀ ਮਦਦ ਮੰਗੀ ਹੈ। ਬੁੱਧਵਾਰ ਨੂੰ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਹੈੱਕ ਹੋ ਗਿਆ ਸੀ। ਹੈਕਰਜ਼ ਨੇ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੂੰ ਲੈ ਕੇ ਕਈ ਇਤਰਾਜ਼ਯੋਗ ਟਵੀਟ ਕੀਤੇ ਸਨ, ਜਿਸ ਦੇ ਇਕ ਦਿਨ ਬਾਅਦ ਕਾਂਗਰਸ ਪਾਰਟੀ ਦਾ ਸਰਕਾਰੀ ਟਵਿੱਟਰ ਅਕਾਊਂਟ ਵੀ ਹੈੱਕ ਕਰ ਲਿਆ ਗਿਆ ਸੀ।

Disha

This news is News Editor Disha