ਰਾਹੁਲ ਅਤੇ ਪ੍ਰਿੰਯਕਾ ਗਾਂਧੀ ਨੇ ਜੰਮੂ ਕਸ਼ਮੀਰ ਦੇ ਗਾਂਦੇਰਬਲ ''ਚ ਖੀਰ ਭਵਾਨੀ ਮੰਦਰ ''ਚ ਕੀਤੇ ਦਰਸ਼ਨ

01/31/2023 12:35:44 PM

ਸ਼੍ਰੀਨਗਰ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਜੰਮੂ ਕਸ਼ਮੀਰ ਦੇ ਗਾਂਦੇਰਬਲ ਜ਼ਿਲ੍ਹੇ 'ਚ ਮੰਗਲਵਾਰ ਨੂੰ ਪ੍ਰਸਿੱਧ ਖੀਰ ਭਵਾਨੀ ਮੰਦਰ 'ਚ ਦਰਸ਼ਨ ਕੀਤੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਹੁਲ-ਪ੍ਰਿਯੰਕਾ ਸ਼੍ਰੀਨਗਰ ਤੋਂ 28 ਕਿਲੋਮੀਟਰ ਦੂਰ ਮੱਧ ਕਸ਼ਮੀਰ ਦੇ ਜ਼ਿਲ੍ਹੇ 'ਚ ਤੁੱਲਾਮੁਲਾ ਇਲਾਕੇ 'ਚ ਸਥਿਤ ਮੰਦਰ ਪਹੁੰਚੇ।

ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਭਰਾ-ਭੈਣ ਨੇ ਮਾਤਾ ਖੀਰ ਭਵਾਨੀ ਦੇ ਨਾਮ ਨਾਲ ਪ੍ਰਸਿੱਧ ਰਾਗਿਆ ਦੇਵੀ ਦੇ ਮੰਦਰ 'ਚ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸ ਦੇ ਹੋਰ ਨੇਤਾ ਵੀ ਸਨ। ਇਸ ਮੰਦਰ ਦੀ ਕਸ਼ਮੀਰੀ ਪੰਡਿਤਾਂ 'ਚ ਕਾਫ਼ੀ ਮਾਨਤਾ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ ਮੰਦਰ ਦੇ ਹੇਠਾਂ ਮੌਜੂਦ ਕੁੰਡ ਦੇ ਪਾਣੀ ਦਾ ਰੰਗ ਘਾਟੀ 'ਚ ਮੌਜੂਦ ਸਥਿਤੀ ਦਾ ਸੰਕੇਤ ਦਿੰਦਾ ਹੈ। ਕੁੰਡ ਦੇ ਪਾਣੀ ਦੇ ਜ਼ਿਆਦਾਤਰ ਰੰਗ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਹੁੰਦਾ ਹੈ ਪਰ ਪਾਣੀ ਦਾ ਰੰਗ ਕਾਲਾ ਜਾਂ ਡੂੰਘਾ ਹੋ ਜਾਣਾ ਕਸ਼ਮੀਰ ਲਈ ਬੁਰੇ ਸਮੇਂ ਦਾ ਸੰਕੇਤ ਮੰਨਿਆ ਜਾਂਦਾ ਹੈ।

DIsha

This news is Content Editor DIsha