ਕੀ ਝਾਰਖੰਡ ''ਚ ਮੁੜ ਵਾਪਸੀ ਕਰੇਗੀ ਭਾਜਪਾ! ਰਘੁਵਰ ਸਾਹਮਣੇ ਰਿਕਾਰਡ ਤੋੜਨ ਦੀ ਚੁਣੌਤੀ

12/23/2019 10:33:12 AM

ਨਵੀਂ ਦਿੱਲੀ— ਝਾਰਖੰਡ 'ਚ ਮੁੱਖ ਮੰਤਰੀ ਦੀ ਕੁਰਸੀ 'ਤੇ ਕੌਣ ਬਿਰਾਜਮਾਨ ਹੁੰਦਾ ਹੈ, ਇਹ ਛੇਤੀ ਹੀ ਪਤਾ ਲੱਗ ਜਾਵੇਗਾ। ਮੁੱਖ ਮੰਤਰੀ ਰਘੂਵਰ ਦਾਸ ਦੇ ਸਾਹਮਣੇ ਇਕ ਵੱਡੀ ਚੁਣੌਤੀ ਹੋਵੇਗੀ, ਜਿਸ ਨੂੰ ਪਿਛਲੇ 19 ਸਾਲਾਂ ਵਿਚ ਝਾਰਖੰਡ ਦਾ ਕੋਈ ਸਾਬਕਾ ਮੁੱਖ ਮੰਤਰੀ ਨਹੀਂ ਤੋੜ ਸਕਿਆ ਹੈ। ਝਾਰਖੰਡ 'ਚ ਲੋਕਾਂ ਦਾ ਮਿਜਾਜ਼ ਕੁਝ ਅਜਿਹਾ ਰਿਹਾ ਹੈ ਕਿ ਜੋ ਨੇਤਾ ਵੀ ਸੀ. ਐੱਮ. ਦੀ ਕੁਰਸੀ 'ਤੇ ਬਿਰਾਜਮਾਨ ਰਿਹਾ, ਉਸ ਨੂੰ ਕਦੇ ਨਾ ਕਦੇ ਚੋਣਾਂ ਵਿਚ ਜਨਤਾ ਨੇ ਹਾਰ ਦਾ ਮੂੰਹ ਦਿਖਾਇਆ। ਹੁਣ ਤਕ ਸੂਬੇ ਦਾ ਕੋਈ ਸਾਬਕਾ ਸੀ. ਐੱਮ. ਇਸ ਰਿਕਾਰਡ ਨੂੰ ਤੋੜ ਨਹੀਂ  ਸਕਿਆ ਹੈ। ਇਸ ਲਈ ਰਘੁਵਰ ਦਾਸ ਸਾਹਮਣੇ ਇਸ ਮਿੱਥ ਨੂੰ ਤੋੜਨ ਦੀ ਚੁਣੌਤੀ ਹੈ।

ਝਾਰਖੰਡ ਬਣੇ 19 ਸਾਲ ਹੋ ਚੁੱਕੇ ਹਨ। ਇਸ ਦੌਰਾਨ 3 ਵਾਰ ਵਿਧਾਨ ਸਭਾ ਚੋਣਾਂ ਹੋਈਆਂ ਅਤੇ ਅਸਥਿਰਤਾ ਦੇ ਦੌਰ ਤੋਂ ਲੰਘੇ ਝਾਰਖੰਡ 'ਚ 6 ਰਾਜਨੇਤਾ ਮੁੱਖ ਮੰਤਰੀ ਬਣੇ। ਬਾਬੂਲਾਲ ਮਰਾਂਡੀ, ਅਰਜੁਨ ਮੁੰਡਾ, ਸ਼ਿਬੂ ਸੋਰੇਨ, ਮਧੂ ਕੋੜਾ, ਹੇਮੰਤ ਸੋਰੇਨ ਅਤੇ ਰਘੁਵਰ ਦਾਸ ਨੂੰ ਝਾਰਖੰਡ ਦਾ ਸੀ. ਐੱਮ. ਬਣਨ ਦਾ ਸੌਭਾਗ ਮਿਲਿਆ ਹੈ। ਇਸ ਵਾਰ ਚੌਥੀ ਵਾਰ ਝਾਰਖੰਡ ਵਿਧਾਨ ਸਭਾ ਲਈ ਚੋਣਾਂ ਹੋ ਰਹੀਆਂ ਹਨ।

ਕੀ ਰਘੁਵਰ ਲਾ ਪਾਉਣ ਬੇੜਾ ਪਾਰ?

ਝਾਰਖੰਡ ਦੇ ਸਾਬਕਾ ਮੁੱਖ ਮੰਤਰੀਆਂ ਦਾ ਰਿਕਾਰਡ ਦੇਖੀਏ ਤਾਂ ਰਘੁਵਰ ਦਾਸ ਦੇ ਸਾਹਮਣੇ ਜਿੱਤ ਹਾਸਲ ਕਰਨ ਦੀ ਵਿਸ਼ਾਲ ਚੁਣੌਤੀ ਹੈ। ਉਨ੍ਹਾਂ ਦੇ ਸਾਹਮਣੇ ਜਮਸ਼ੇਦਪੁਰ ਸੀਟ ਤੋਂ ਉਨ੍ਹਾਂ ਦੇ ਆਪਣੇ ਹੀ ਕੈਬਨਿਟ ਦੇ ਬਾਗੀ ਨੇਤਾ ਸਰਯੂ ਰਾਏ ਖੜ੍ਹੇ ਹਨ। ਇਸ ਤੋਂ ਇਲਾਵਾ ਕਾਂਗਰਸ ਨੇ ਉਨ੍ਹਾਂ ਦੀਆਂ ਰਾਹਾਂ ਮੁਸ਼ਕਲ ਕਰਨ ਲਈ ਪਾਰਟੀ ਦੇ ਤੇਜ਼ ਤਰਾਰ ਬੁਲਾਰੇ ਗੋਪਾਲ ਵੱਲਭ ਨੂੰ ਮੈਦਾਨ 'ਚ ਉਤਾਰਿਆ ਹੈ। ਹਾਲਾਂਕਿ ਜਮਸ਼ੇਦਪੁਰ ਸੀਟ ਸ਼ਹਿਰੀ ਵੋਟਰਾਂ ਦਾ ਕੇਂਦਰ ਰਿਹਾ ਹੈ ਅਤੇ ਇਸ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ। ਰਘੁਵਰ ਦਾਸ ਇਸ ਸੀਟ ਤੋਂ 1995 ਤੋਂ ਜਿੱਤਦੇ ਆ ਰਹੇ ਹਨ। ਉਨ੍ਹਾਂ ਨੇ ਲਗਾਤਾਰ 5 ਵਾਰ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਹੈ, ਹੁਣ 6ਵੀਂ ਵਾਰ ਉਹ ਇਸ ਸੀਟ ਤੋਂ ਕਿਸਮਤ ਅਜ਼ਮਾ ਰਹੇ ਹਨ। ਰਘੁਵਰ ਦੇ ਸਾਹਮਣੇ ਚੁਣੌਤੀ ਨਾ ਸਿਰਫ ਆਪਣੀ ਸੀਟ ਜਿੱਤਣ ਦੀ ਹੈ, ਸਗੋਂ ਕਿ ਭਾਜਪਾ ਨੂੰ ਮੁੜ ਸੱਤਾ 'ਚ ਲਿਆਉਣ ਦੀ ਹੈ।


Tanu

Content Editor

Related News