CM ਚੰਨੀ ਦੇ ਜਾਇਦਾਦ ਨਾ ਖ਼ਰੀਦਣ ਵਾਲੇ ਬਿਆਨ 'ਤੇ ਰਾਘਵ ਚੱਢਾ ਨੇ ਚੁੱਕੇ ਵੱਡੇ ਸਵਾਲ

02/08/2022 11:40:06 AM

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਕੁਝ ਅਹਿਮ ਸਵਾਲਾਂ ਦੇ ਜਵਾਬ ਮੰਗੇ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੇ ਬੀਤੇ ਦਿਨੀਂ ਆਪਣੇ ਇਕ ਬਿਆਨ ’ਚ ਕਿਹਾ ਸੀ ਕਿ ਮੈਂ ਕਦੇ ਆਪਣੇ ਜਾਂ ਆਪਣੀ ਘਰਵਾਲੀ ਦੇ ਨਾਮ ਕੋਈ ਜਾਇਦਾਦ ਨਹੀਂ ਖ਼ਰੀਦਾਗਾਂ ਅਤੇ ਨਾ ਹੀ ਕੋਈ ਵਪਾਰ ਕਰਾਂਗਾ। ਰਾਘਵ ਚੱਢਾ ਨੇ ਚੰਨੀ ’ਤੇ ਤੰਜ ਕੱਸਦਿਆਂ ਕਿਹਾ ਕਿ ਤੁਹਾਡਾ ਸਾਰਾ ਵਪਾਰ ਅਤੇ ਰੇਤ ਮਾਫ਼ੀਆ ਵਰਗੇ ਗੈਰ ਕਾਨੂੰਨੀ ਧੰਦੇ ਤਾਂ ਤੁਹਾਡੀ ਸਾਲੀ ਦਾ ਮੁੰਡਾ ਸੰਭਾਲੀ ਬੈਠਾ ਹੈ ਫ਼ਿਰ ਤੁਸੀਂ ਇਹ ਇਮਾਨਦਾਰੀ ਦੇ ਸਬੂਤ ਦੇ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਕਿਉਂ ਬਣਾ ਰਹੇ ਹੋ? 

ਇਹ ਵੀ ਪੜ੍ਹੋ : ਕਾਂਗਰਸ ਇਕਜੁਟ, ਉਸ ਦਾ ਮਕਸਦ ਬਾਹਰੀ ਲੋਕਾਂ ਨੂੰ ਸੂਬੇ ’ਚੋਂ ਭਜਾਉਣਾ : ਚੰਨੀ

ਰਾਘਵ ਚੱਢਾ ਨੇ ਕਿਹਾ ਕਿ ਚੰਨੀ ਸਾਹਿਬ ਤੁਸੀਂ ਸਿਰਫ਼ 111 ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਆਪਣੇ ਆਪ ਨੂੰ ਆਮ ਆਦਮੀ ਦੱਸਣ ਵਾਲੇ ਦੇ ਭਾਣਜੇ ਕੋਲ ਪਿਛਲੇ ਦਿਨੀਂ ਈ.ਡੀ. ਦੀ ਰੇਡ ਹੋਣ ’ਤੇ 10 ਕਰੋੜ ਕੈਸ਼, ਲੱਖਾਂ ਤੋਂ ਵੱਧ ਬੈਂਕ ਦੀਆਂ ਐਂਟਰੀ, ਜਾਇਦਾਦ ਦੇ ਕਾਗਜ਼ਾਤ ਅਤੇ 21 ਲੱਖ ਤੋਂ ਵੱਧ ਸੋਨਾ ਮਿਲਿਆ ਹੈ ਅਤੇ ਚੰਨੀ ਸਾਹਿਬ ਨੇ ਆਪਣੇ ਭਾਣਜੇ ਨੂੰ ਮੰਤਰੀ ਜਿੰਨੀ ਸੁਰੱਖਿਆ ਵੀ ਦਿੱਤੀ ਹੋਈ ਹੈ। ਚੱਢਾ ਨੇ ਕਿਹਾ ਕਿ ਉਹ ਚੰਨੀ ਨੂੰ ਪੁੱਛਣਾ ਚਾਹੁੰਦੇ ਹਨ ਕਿ ਜੇਕਰ ਉਹ 5 ਸਾਲ ਮੁੱਖ ਮੰਤਰੀ ਰਹਿੰਦੇ ਤਾਂ ਉਹ ਪੰਜਾਬ ਨੂੰ ਹੋਰ ਕਿੰਨਾ ਲੁੱਟਦੇ ਅਤੇ ਹੋਰ ਕਿੰਨੇ ਭਾਣਜਿਆਂ ਨੂੰ ਇਹ ਸੁਰੱਖਿਆ ਮੁੱਹਈਆ ਕਰਵਾਉਂਦੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਆਪਣੇ ਜਾਂ ਆਪਣੀ ਘਰਵਾਲੀ ਦੇ ਨਾਂ ’ਤੇ ਜਾਇਦਾਦ ਖਰੀਦਣ ਵਾਲੀ ਇਮਨਦਾਰੀ ਨਹੀਂ ਸਗੋਂ ਤੁਹਾਡੇ ਭਾਣਜੇ ਕੋਲ ਇੰਨਾ ਗੈਰ ਕਾਨੂੰਨੀ ਪੈਸਾ ਕਿੱਥੋਂ ਆਇਆ ਇਸ ਗੱਲ ਦਾ ਜਵਾਬ ਚਾਹੀਦਾ ਹੈ। 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 

Anuradha

This news is Content Editor Anuradha