ਦੁਸ਼ਮਣਾਂ ਦਾ ਕਾਲ ਰਾਫ਼ੇਲ ਹੁਣ ਹੋਵੇਗਾ ਹੋਰ ਭਿਆਨਕ, ਖ਼ਤਰਨਾਕ ਹੈਮਰ ਮਿਜ਼ਾਈਲ ਨਾਲ ਕੀਤਾ ਜਾਵੇਗਾ ਲੈੱਸ

11/06/2020 12:09:01 PM

ਨੈਸ਼ਨਲ ਡੈਸਕ- ਫਰਾਂਸ ਤੋਂ ਕੁਝ ਦਿਨ ਪਹਿਲਾਂ ਭਾਰਤ ਨੂੰ ਤਿੰਨ ਹੋਰ ਰਾਫ਼ੇਲ ਲੜਾਕੂ ਜਹਾਜ਼ ਮਿਲ ਚੁੱਕੇ ਹਨ। ਦੇਸ਼ ਨੂੰ ਹੁਣ ਤੱਕ 2 ਵਾਰੀਆਂ 'ਚ 8 ਰਾਫ਼ੇਲ ਲੜਾਕੂ ਜਹਾਜ਼ ਪ੍ਰਾਪਤ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ 5 ਰਾਫ਼ੇਲ ਜਹਾਜ਼ 29 ਜੁਲਾਈ ਨੂੰ ਭਾਰਤ ਪਹੁੰਚੇ ਸਨ। ਕਰੀਬ 4 ਸਾਲ ਪਹਿਲਾਂ ਭਾਰਤ ਨੇ ਫਰਾਂਸ ਸਰਕਾਰ ਨਾਲ 36 ਰਾਫ਼ੇਲ ਜਹਾਜ਼ਾਂ ਦੀ ਖਰੀਦ ਲਈ 59,000 ਕਰੋੜ ਰੁਪਏ ਦਾ ਅੰਤਰ ਸਰਕਾਰੀ ਕਰਾਰ ਕੀਤਾ ਸੀ। ਰਾਫ਼ੇਲ ਭਾਰਤ 'ਚ ਹੋਰ ਵੀ ਤਾਕਤਵਰ ਹੋਣਗੇ, ਕਿਉਂਕਿ ਇਹ ਹੈਮਰ ਮਿਜ਼ਾਈਲ ਨਾਲ ਲੈੱਸ ਹੋਣਗੇ।

ਕੀ ਹੈ ਹੈਮਰ ਮਿਜ਼ਾਈਲ
ਹੈਮਰ ਯਾਨੀ ਹਾਇਲੀ ਏਜ਼ਾਈਲ ਐਂਡ ਮੈਨੋਵਰੇਬਲ ਮਿਊਨਿਸ਼ਨ ਐਕਟੈਂਡੈਂਡ ਰੇਂਜ (ਹੈਮਰ) ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਮਿਜ਼ਾਈਲ ਕਿੱਟ ਹੈ। ਇਹ ਰਾਕੇਟ ਰਾਹੀਂ ਚੱਲਦੀ ਹੈ। ਫਰਾਂਸ ਨੇ ਭਾਰਤੀ ਲੜਾਕੂ ਜਹਾਜ਼ ਰਾਫ਼ੇਲ ਨੂੰ ਹੈਮਰ ਨਾਲ ਲੈੱਸ ਕਰਨ 'ਤੇ ਸਹਿਮਤੀ ਜਤਾਈ ਹੈ। ਹਾਲਾਂਕਿ ਰਾਫ਼ੇਲ ਪਹਿਲਾਂ ਹੀ ਖ਼ਤਰਨਾਕ ਹੈ, ਇਹ MICA, Meteor ਅਤੇ SCALP ਮਿਜ਼ਾਈਲਾਂ ਨਾਲ ਲੈੱਸ ਹੈ। ਹੁਣ ਹੈਮਰ ਮਿਜ਼ਾਈਲ ਨਾਲ ਲੈੱਸ ਹੋਣ ਤੋਂ ਬਾਅਦ ਰਾਫ਼ੇਲ ਹੋਰ ਵੀ ਤਾਕਤਵਰ ਹੋ ਜਾਵੇਗਾ। ਰਿਪੋਰਟਸ ਅਨੁਸਾਰ ਹੈਮਰ ਕਾਫ਼ੀ ਖ਼ਤਰਨਾਕ ਹਥਿਆਰ ਹੈ, ਜਿਸ ਨੂੰ ਜੀ.ਪੀ.ਐੱਸ. ਦੇ ਬਿਨਾਂ ਵੀ ਬਹੁਤ ਘੱਟ ਦੂਰੀ ਤੋਂ 70 ਕਿਲੋਮੀਟਰ ਦੀ ਬਹੁਤ ਲੰਬੀ ਰੇਂਜ ਤੋਂ ਲਾਂਚ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਭਾਰਤ-ਫਰਾਂਸ ਦਰਮਿਆਨ ਸਮਝੌਤਾ
ਰਿਪੋਰਟ ਅਨੁਸਾਰ ਭਾਰਤ ਅਤੇ ਫਰਾਂਸ ਦਰਮਿਆਨ ਸਤੰਬਰ 2020 'ਚ ਹੈਮਰ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਸਨ ਅਤੇ ਇਸ ਮਹੀਨੇ ਦੇ ਅੰਤ ਤੱਕ ਵੱਡੀ ਗਿਣਤੀ 'ਚ ਹਥਿਆਰਾਂ ਨੂੰ ਅੰਬਾਲਾ 'ਚ ਭਾਰਤੀ ਹਵਾਈ ਫੌਜ ਸਟੇਸ਼ਨ ਦੇ ਗੋਲਡਨ ਏਰੋ ਸਕੁਐਰਡਨ ਨੂੰ ਡਿਲਿਵਰਡ ਕੀਤਾ ਜਾਵੇਗਾ। ਡੀਲ ਦੇ ਹਿਸਾਬ ਨਾਲ ਆਮ ਤੌਰ 'ਤੇ ਹੈਮਰ ਹਥਿਆਰ ਇਕ ਸਾਲ 'ਚ ਭਾਰਤੀ ਹਵਾਈ ਫੌਜ ਨੂੰ ਡਿਲਿਵਰ ਹੋਣੇ ਸਨ ਪਰ ਫਰਾਂਸੀਸੀ ਹਵਾਈ ਫੌਜ ਨੇ ਨਵੀਂ ਦਿੱਲੀ ਦੇ ਤੁਰੰਤ ਜ਼ਰੂਰਤ ਨੂੰ ਪੂਰਾ ਕਰਨ ਲਈ ਆਪਣੀ ਸੂਚੀ 'ਚ ਸੀਮਿਤ ਹਥਿਆਰਾਂ ਨਾਲ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ।

ਹੈਮਰ ਹਥਿਆਰ ਦਾ ਫਾਇਦਾ
1- ਹੈਮਰ ਹਥਿਆਰ ਦੀ ਵਰਤੋਂ ਕਈ ਟਾਰਗੇਟਸ 'ਤੇ ਇਕੱਠੇ ਹਮਲੇ ਲਈ ਕੀਤਾ ਜਾ ਸਕਦਾ ਹੈ।
2- ਇਸ ਦੀ ਜੋ ਸਭ ਤੋਂ ਖਾਸ ਗੱਲ ਹੈ ਉਹ ਇਹ ਹੈ ਕਿ ਇਸ ਦੀ ਸਾਂਭ-ਸੰਭਾਲ ਦੀ ਲਾਗਤ ਵੀ ਘੱਟ ਹੈ।
3- ਡਾਟਾ ਲਿੰਕ ਸਮਰੱਥਾ ਨਾਲ ਹੈਮਰ ਹਥਿਆਰ ਯੁੱਧ ਵਰਗੀਆਂ ਸਥਿਤੀਆਂ ਤੋਂ ਜਾਣੂੰ ਹੈ ਅਤੇ ਟਾਰਗੇਟ 'ਤੇ ਵਾਰ ਕਰਨ ਲਈ ਪੂਰੀ ਤਰ੍ਹਾਂ ਨਾਲ ਫਲੈਕਸੀਬਲ ਹੈ।

ਇਹ ਵੀ ਪੜ੍ਹੋ : ਟੀ.ਵੀ. ਬੰਦ ਕਰਨ ਨੂੰ ਲੈ ਕੇ ਹੋਇਆ ਬਖੇੜਾ, ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ

DIsha

This news is Content Editor DIsha