ਟਾਇਲਟ, ਟੋਲ ਅਤੇ ਥਾਣਿਆਂ ਦੇ ਬਾਅਦ ਹੁਣ ਪੁਲਸ ਕੁਆਰਟਰਾਂ ਨੂੰ ਭਗਵਾ ਰੰਗ ''ਚ ਰੰਗਿਆ

07/18/2018 5:33:02 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ 'ਚ ਯੋਗੀ ਆਦਿਤਿਆਨਾਥ ਦੀ ਸਰਕਾਰ ਬਣਨ ਦੇ ਬਾਅਦ ਤੋਂ ਹੀ ਪੂਰੇ ਰਾਜ 'ਚ ਭਗਵਾ ਰੰਗ ਦਾ ਅਸਰ ਸਰਕਾਰੀ ਸੰਸਥਾਨਾਂ ਤੋਂ ਲੈ ਕੇ ਦੂਜੀਆਂ ਇਮਾਰਤਾਂ 'ਤੇ ਵੀ ਚੜ੍ਹਦਾ ਦਿਖਾਈ ਦੇ ਰਿਹਾ ਹੈ। ਹੁਣ ਇਕ ਵਾਰ ਫਿਰ ਅਜਿਹੀ ਤਸਵੀਰ ਸਾਹਮਣੇ ਆਈ ਹੈ। ਪਹਿਲਾਂ ਮੁੱਖਮੰਤਰੀ ਦਫਤਰ ਅਤੇ ਹੋਰ ਸਰਕਾਰੀ ਭਵਨ ਭਗਵਾ ਰੰਗ 'ਚ ਰੰਗੇ ਹੋਏ ਹਨ, ਹੁਣ ਇਸ ਲਿਸਟ 'ਚ ਮੁਜਫੱਰਨਗਰ ਸਥਿਤ ਪੁਲਸ ਲਾਈਨ ਦਾ ਨਾਮ ਜੁੜ ਗਿਆ ਹੈ। ਕੁਝ ਥਾਣਿਆਂ ਦੀਆਂ ਇਮਾਰਤਾਂ ਨੂੰ ਭਗਵਾ ਰੰਗ ਕਰਨ ਤੋਂ ਬਾਅਦ ਪੁਲਸ ਦੇ ਘਰ ਵੀ ਭਗਵਾ ਹੋ ਗਏ ਹਨ। 

https://twitter.com/ANINewsUP/status/1019381748898164736
ਪੱਛਮੀ ਉੱਤਰ ਪ੍ਰਦੇਸ਼ ਦੇ ਮੁਜਫੱਰਨਗਰ ਸਥਿਤ ਪੁਲਸ ਨੂੰ ਵੀ ਭਗਵੇ ਰੰਗ 'ਚ ਰੰਗ ਦਿੱਤਾ ਗਿਆ ਹੈ। ਇੱਥੇ ਪੁਲਸ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰਹਿਣ ਲਈ ਸੈਂਕੜਿਆਂ ਦੀ ਸੰਖਿਆ 'ਚ ਕੁਆਰਟਰ ਬਣਾਏ ਗਏ ਹਨ। ਪੁਲਸ ਲਾਈਨ ਦੀ ਨਵੀਂ ਤਸਵੀਰ 'ਚ ਦਿਸ ਰਿਹਾ ਹੈ ਕਿ ਸਾਰੇ ਕੁਆਰਟਰਾਂ ਨੂੰ ਹਾਲ 'ਚ ਹੀ ਪੇਂਟ ਕੀਤਾ ਗਿਆ ਹੈ। ਪੁਲਸ ਲਾਈਨ 'ਚ ਬਣੇ ਪਰਿਵਾਰ ਕਲਿਆਣ ਦਫਤਰ ਨੂੰ ਵੀ ਭਗਵੇ ਰੰਗ 'ਚ ਰੰਗਿਆ ਗਿਆ ਹੈ। ਪੁਲਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਰੰਗ ਕੋਈ ਵੀ ਹੋਵੇ, ਉਸ ਨਾਲ ਕੋਈ ਫਰਕ ਨਹੀਂ ਪੈਂਦਾ।