8 ਭਾਰਤੀਆਂ ਨੂੰ ਕਤਰ 'ਚ ਮੌਤ ਦੀ ਸਜ਼ਾ ਸੁਣਾਏ ਜਾਣ 'ਤੇ ਸਦਮੇ 'ਚ ਭਾਰਤ

10/26/2023 5:14:06 PM

ਨਵੀਂ ਦਿੱਲੀ (ਵਾਰਤਾ)- ਕਤਰ 'ਚ ਲੰਬੇ ਸਮੇਂ ਤੋਂ ਕੈਦ 8 ਭਾਰਤੀ ਨਾਗਰਿਕਾਂ ਨੂੰ ਉੱਥੇ ਦੀ ਇਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਇੱਥੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਭਾਰਤੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਉਨ੍ਹਾਂ ਦੀ ਰੱਖਿਆ ਲਈ ਸਾਰੇ ਕਾਨੂੰਨੀ ਅਤੇ ਡਿਪਲੋਮੈਟ ਮਦਦ ਉਪਲੱਬਧ ਕਰਵਾਏਗੀ। ਮੰਤਰਾਲਾ ਦੇ ਬਿਆਨ 'ਚ ਕਿਹਾ ਗਿਆ,''ਸਾਨੂੰ ਸ਼ੁਰੂਆਤੀ ਜਾਣਕਾਰੀ ਮਿਲੀ ਕਿ ਕਤਰ ਦੀ ਅਦਾਲਤ ਨੇ ਅੱਜ ਅਲ ਦਹਿਰਾ ਕੰਪਨੀ ਦੇ 8 ਭਾਰਤੀ ਕਰਮਚਾਰੀਆਂ ਨਾਲ ਜੁੜੇ ਮਾਮਲੇ 'ਚ ਫ਼ੈਸਲਾ ਸੁਣਾਇਆ।''

ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, 12 ਲੋਕਾਂ ਦੀ ਹੋਈ ਦਰਦਨਾਕ ਮੌਤ

ਮੰਤਰਾਲਾ ਨੇ ਕਿਹਾ,''ਅਸੀਂ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਦੇ ਫ਼ੈਸਲੇ ਤੋਂ ਸਦਮੇ 'ਚ ਹਾਂ ਅਤੇ ਪੂਰੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ। ਅਸੀਂ ਪਰਿਵਾਰ ਦੇ ਮੈਂਬਰਾਂ ਅਤੇ ਕਾਨੂੰਨੀ ਟੀਮ ਦੇ ਸੰਪਰਕ 'ਚ ਹਾਂ ਅਤੇ ਸਾਰੇ ਕਾਨੂੰਨੀ ਵਿਕਲਪ ਤਲਾਸ਼ ਰਹੇ ਹਾਂ।'' ਬਿਆਨ 'ਚ ਕਿਹਾ ਗਿਆ,''ਅਸੀਂ ਇਸ ਮਾਮਲੇ 'ਚ ਬਹੁਤ ਮਹੱਤਵ ਦਿੰਦੇ ਹਾਂ ਅਤੇ ਇਸ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ। ਅਸੀਂ ਸਾਰੇ ਕਾਂਸੁਲਰ ਅਤੇ ਕਾਨੂੰਨੀ ਮਦਦ ਦੇਣਾ ਜਾਰੀ ਰੱਖਾਂਗੇ। ਅਸੀਂ ਫ਼ੈਸਲੇ ਨੂੰ ਕਤਰ ਦੇ ਅਧਿਕਾਰੀਆਂ ਦੇ ਸਾਹਮਣੇ ਵੀ ਚੁੱਕਾਂਗੇ।'' 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha