ਉੱਡਦੇ ਜਹਾਜ਼ ''ਚ ਗੂੰਜੀ ਕਿਲਕਾਰੀ, ਕਤਰ ਏਅਰਵੇਜ਼ ਦੀ ਕੋਲਕਾਤਾ ਹਵਾਈ ਅੱਡੇ ''ਤੇ ਐਮਰਜੈਂਸੀ ਲੈਂਡਿੰਗ

02/04/2020 11:21:27 AM

ਕੋਲਕਾਤਾ— ਅਕਸਰ ਉਡਦੇ ਜਹਾਜ਼ 'ਚ ਕਿਲਕਾਰੀਆਂ ਗੂੰਜਣ ਦੀਆਂ ਖਬਰਾਂ ਆਮ ਹੀ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਕੋਲਕਾਤਾ ਹਵਾਈ ਅੱਡੇ 'ਤੇ, ਜਿੱਥੇ ਦੋਹਾ ਤੋਂ ਬੈਂਕਾਕ ਜਾ ਰਹੇ ਇਕ ਹਵਾਈ ਜਹਾਜ਼ ਦੀ ਮੰਗਲਵਾਰ ਭਾਵ ਅੱਜ ਸਵੇਰੇ 3 ਵਜੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਕਤਰ ਏਅਰਵੇਜ਼ ਦੇ ਇਸ ਜਹਾਜ਼ 'ਚ ਸਵਾਰ ਇਕ ਮਹਿਲਾ ਯਾਤਰੀ ਨੇ ਜਹਾਜ਼ ਵਿਚ ਹੀ ਇਕ ਬੱਚੇ ਨੂੰ ਜਨਮ ਦਿੱਤਾ। ਦਰਅਸਲ ਮਹਿਲਾ ਯਾਤਰੀ ਨੂੰ ਜਹਾਜ਼ ਵਿਚ ਹੀ ਲੇਬਰ ਪੇਨ (ਦਰਦਾਂ) ਲੱਗ ਗਈਆਂ।

PunjabKesari

ਕੁਝ ਦੇਰ ਬਾਅਦ ਹੀ ਮਹਿਲਾ ਯਾਤਰੀ ਨੇ ਜਹਾਜ਼ 'ਚ ਹੀ ਇਕ ਬੱਚੇ ਨੂੰ ਜਨਮ ਦਿੱਤਾ। ਮਹਿਲਾ ਦੀ ਡਿਲਿਵਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਾਇਲਟ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲਰ (ਏ. ਟੀ. ਸੀ.) ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਜਹਾਜ਼ ਦੀ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ 'ਤੇ ਲੈਂਡਿੰਗ ਕਰਵਾਈ ਗਈ। ਇਸ ਤੋਂ ਬਾਅਦ ਐਂਬੂਲੈਂਸ ਜ਼ਰੀਏ ਯਾਤਰੀ ਅਤੇ ਉਸ ਦੇ ਬੱਚੇ ਨੂੰ ਕੋਲਕਾਤਾ ਦੇ ਪ੍ਰਾਈਵੇਟ ਹਸਪਤਾਲ 'ਚ ਸ਼ਿਫਟ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਮਾਂ ਅਤੇ ਬੱਚੇ ਦੀ ਹਾਲਤ ਠੀਕ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਵਿਚ ਹਨ।

PunjabKesari

ਅਧਿਕਾਰੀਆਂ ਮੁਤਾਬਕ ਥਾਈਲੈਂਡ ਦੀ ਰਹਿਣ ਵਾਲੀ 23 ਸਾਲਾ ਗਰਭਵਤੀ ਮਹਿਲਾ ਕਤਰ ਏਅਰਵੇਜ਼ ਦੇ ਜਹਾਜ਼ ਕਿਊਆਰ-830 'ਚ ਸਵਾਰ ਹੋਈ ਸੀ। ਜਹਾਜ਼ ਵਿਚ ਹੀ ਮਹਿਲਾ ਨੂੰ ਲੇਬਰ ਪੇਨ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਸਹਿ-ਯਾਤਰੀਆਂ ਨੇ ਕੈਬਿਨ-ਕਰੂ ਨੂੰ ਇਸ ਦੀ ਜਾਣਕਾਰੀ ਦਿੱਤੀ। ਜਹਾਜ਼ ਸਵਾਰ ਯਾਤਰੀਆਂ ਦੀ ਮਦਦ ਨਾਲ ਹੀ ਮਹਿਲਾ ਦੀ ਡਿਲਿਵਰੀ ਕਰਵਾਈ ਗਈ। ਜਿਸ ਸਮੇਂ ਇਹ ਪੂਰਾ ਮਾਮਲਾ ਸਾਹਮਣੇ ਆਇਆ, ਉਸ ਸਮੇਂ ਏਅਰਲਾਈਨ ਦਾ ਜਹਾਜ਼ ਇੰਡੀਆ ਏਅਰਸਪੇਸ 'ਚ ਸੀ।


Tanu

Content Editor

Related News