ਖੁਸ਼ਖ਼ਬਰੀ: ਕਲੀਨਿਕਲ ਟਰਾਇਲ ''ਚ ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਨਹੀਂ ਦਿੱਸਿਆ ਸਾਈਡ ਇਫੈਕਟ

08/27/2020 4:39:35 PM

ਪੁਣੇ— ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦਰਮਿਆਨ ਕਈ ਦੇਸ਼ ਵੈਕਸੀਨ ਬਣਾਉਣ 'ਚ ਜੁੱਟੇ ਹੋਏ ਹਨ। ਮਹਾਰਾਸ਼ਟਰ ਦੇ ਪੁਣੇ ਵਿਚ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਕੋਵਿਡ-19 ਵੈਕਸੀਨ ਦਾ ਇਨਸਾਨਾਂ ਦੇ ਦੂਜੇ ਪੜਾਅ ਦਾ ਕਲੀਨਿਕਲ ਪਰੀਖਣ ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਹਸਪਤਾਲ 'ਚ ਹੋਇਆ। ਇਸ ਵੈਕਸੀਨ ਨੂੰ ਲੈ ਕੇ ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋ ਵਲੰਟੀਅਰਜ਼ ਨੂੰ ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਹਸਪਤਾਲ 'ਚ ਟੀਕੇ ਦੀ ਖੁਰਾਕ ਦਿੱਤੀ ਗਈ ਹੈ। ਜਿਨ੍ਹਾਂ ਦੋ ਲੋਕਾਂ ਨੂੰ ਆਕਸਫੋਰਡ ਵਲੋਂ ਬਣਾਈ ਗਈ ਕੋਵਿਡ-19 ਦੀ ਵੈਕਸੀਨ ਲੱਗੀ ਹੈ, ਉਨ੍ਹਾਂ ਦੀ ਸਿਹਤ ਸੰਬੰਧੀ ਜ਼ਰੂਰੀ ਮਾਪਦੰਡ ਆਮ ਹਨ। ਯਾਨੀ ਕਿ ਇਸ ਵੈਕਸੀਨ ਦਾ ਕੋਈ ਸਾਈਡ ਇਫੈਕਟ ਨਹੀਂ ਹਨ।

ਕਲੀਨਿਕਲ ਟਰਾਇਲ ਦੇ ਦੂਜੇ ਪੜਾਅ ਵਿਚ ਦੋਹਾਂ ਵਲੰਟੀਅਰਜ਼ ਨੂੰ 'ਕੋਵਿਡ ਸ਼ੀਲਡ' ਨਾਮੀ ਟੀਕੇ ਦੀ ਖੁਰਾਕ 32 ਸਾਲ ਅਤੇ 48 ਸਾਲ ਦੇ ਦੋ ਵਿਅਕਤੀਆਂ ਨੂੰ ਬੁੱਧਵਾਰ ਨੂੰ ਦਿੱਤੀ ਗਈ ਸੀ। ਪੁਣੇ ਸਥਿਤ ਭਾਰਤੀ ਸੀਰਮ ਸੰਸਥਾ ਇਸ ਟੀਕੇ ਦਾ ਨਿਰਮਾਣ ਕਰ ਰਿਹਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦੀ ਖੁਰਾਕ ਇਕ ਮਹੀਨੇ ਬਾਅਦ ਦੋਹਰਾਈ ਜਾਵੇਗੀ। ਓਧਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰ ਜਤਿੰਦਰ ਓਸਵਾਲ ਨੇ ਕਿਹਾ ਕਿ ਕੱਲ੍ਹ ਤੋਂ ਸਾਡਾ ਡਾਕਟਰੀ ਦਲ ਦੋਹਾਂ ਲੋਕਾਂ ਦੇ ਸੰਪਰਕ ਵਿਚ ਹੈ ਅਤੇ ਉਹ ਦੋਵੇਂ ਠੀਕ ਹਨ। ਟੀਕ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਦਰਦ, ਬੁਖਾਰ, ਟੀਕੇ ਦਾ ਕੋਈ ਮਾੜਾ ਪ੍ਰਭਾਵ ਜਾਂ ਕੋਈ ਤਕਲੀਫ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਟੀਕਾ ਲੱਗਣ ਤੋਂ ਬਾਅਦ ਦੋਹਾਂ 'ਤੇ ਅੱਧੇ ਘੰਟੇ ਤੱਕ ਨਜ਼ਰ ਰੱਖੀ ਗਈ, ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਘਰ ਜਾਣ ਦਿੱਤਾ ਗਿਆ। ਸਾਡੀ ਮੈਡੀਕਲ ਟੀਮ ਵੀ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿਚ ਹੈ। 

ਹਸਪਤਾਲ ਦੇ ਡਾਕਟਰ ਨਿਰਦੇਸ਼ਕ ਡਾ. ਸੰਜੇ ਲਲਵਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਦੋਹਾਂ ਵਿਅਕਤੀਆਂ ਨੂੰ ਇਕ ਮਹੀਨੇ ਬਾਅਦ ਇਕ ਹੋਰ ਖੁਰਾਕ ਦਿੱਤੀ ਜਾਵੇਗੀ ਅਤੇ ਅਗਲੇ 7 ਦਿਨਾਂ 'ਚ 25 ਲੋਕਾਂ ਨੂੰ ਇਹ ਟੀਕਾ ਲਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਰੀਰ ਵਿਚ ਐਂਟੀਬੌਡੀ ਬਣਨ ਦੀ ਨਿਗਰਾਨੀ ਕੀਤੀ ਜਾਵੇਗੀ। ਜੇਕਰ ਐਂਟੀਬੌਡੀ ਬਣਦੀ ਹੈ ਤਾਂ ਟੀਕਾ ਉਪਲੱਬਧ ਕਰਵਾਏ ਜਾਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਸੀਰਮ ਨੇ ਆਕਸਫੋਰਡ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਬ੍ਰਿਟਿਸ਼ ਔਸ਼ਧੀ ਕੰਪਨੀ ਏਟਾ ਜੈਨੇਕਾ ਦੇ ਸਹਿਯੋਗ ਨਾਲ ਵਿਕਸਿਤ ਵੈਕਸੀਨ ਬਣਾਉਣ ਲਈ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ।

Tanu

This news is Content Editor Tanu