ਪੁਣੇ ''ਚ ਲਗਾਤਾਰ ਮੀਂਹ ਕਾਰਨ ਡਿੱਗੀ ਕੰਧ, 15 ਦੀ ਮੌਤ

06/29/2019 9:14:47 PM

ਪੁਣੇ: ਮਹਾਰਾਸ਼ਟਰ ਦੇ ਪੁਣੇ 'ਚ ਸ਼ਨੀਵਾਰ ਨੂੰ ਲਗਾਤਾਰ ਮੀਂਹ ਪੈਣ ਕਾਰਨ ਇਕ ਇਮਾਰਤ ਦੀ 22 ਫੁੱਟ ਉਚੀ ਕੰਧ ਡਿੱਗਣ ਕਾਰਨ 4 ਬੱਚਿਆਂ ਸਣੇ 15 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਸ਼ੁੱਕਰਵਾਰ ਅੱਧੀ ਰਾਤ ਨੂੰ ਹੋਈ। ਮ੍ਰਿਤਕਾਂ 'ਚ ਮਜ਼ਦੂਰ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸ਼ਾਮਲ ਹਨ। ਜਿਨ੍ਹਾਂ 'ਚ ਜ਼ਿਆਦਤਰ ਬਿਹਾਰ ਤੋਂ ਸਨ।  ਮ੍ਰਿਤਕਾਂ ਦੀ ਪਛਾਣ ਅਲੋਕ ਸ਼ਰਮਾ (28), ਮੋਹਨ ਸ਼ਰਮਾ (24), ਅਮਨ ਸ਼ਰਮਾ (19), ਰਵੀ ਸ਼ਰਮਾ (19), ਲਕਸ਼ਮੀਕਾਂਤ ਸਹਿਨੀ (33), ਸੁਨੀਲ ਸਿੰਘ (35), ਓਵੀ ਦਾਸ (2), ਸੋਨਾਲੀ ਦਾਸ (6), ਭੀਮਾ ਦਾਸ (38), ਸੰਗੀਤਾ ਦੇਵੀ (26), ਅਜਤੀ ਕੁਮਾਰ ਸ਼ਰਮਾ (7), ਰੇਖਲ ਕੁਮਾਰ ਸ਼ਰਮਾ (5), ਨਿਵਾ ਦੇਵੀ (30), ਦੀਪਰੰਜਨ ਸ਼ਰਮਾ ਤੇ ਅਵਦੇਸ਼ ਸਿੰਘ ਦੇ ਰੂਪ 'ਚ ਹੋਈ ਹੈ। ਸੂਬਾ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਲਈ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ।