ਡਾਕਟਰ ਨੇ ਲਿੰਕ 'ਤੇ ਕੀਤਾ ਕਲਿੱਕ, ਖਾਤੇ 'ਚੋਂ ਉੱਡੇ ਲੱਖਾਂ ਰੁਪਏ

02/11/2019 9:52:06 PM

ਨਵੀਂ ਦਿੱਲੀ—ਮੁੰਬਈ ਪੁਲਸ ਨੇ ਸ਼ਨੀਵਾਰ ਨੂੰ ਇਕ 28 ਸਾਲਾ ਨੌਜਵਾਨ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਨੌਜਵਾਨ 'ਤੇ ਦੋਸ਼ ਹਨ ਕਿ ਇਸ ਨੇ ਕਥਿਤ ਤੌਰ 'ਤੇ ਇਕ ਸਾਊਥ ਮੁੰਬਈ ਬੇਸਡ ਡਾਕਟਰ ਦੇ ਬੈਂਕ ਅਕਾਊਂਟ ਤੋਂ ਕਰੀਬ 3 ਲੱਖ ਰੁਪਏ ਸਾਈਬਰ ਫਰਾਡ ਰਾਹੀਂ ਉੱਡਾ ਲਏ। ਪੁਲਸ ਮੁਤਾਬਕ ਦੋਸ਼ੀ ਬਿਪਿਨ ਮਹਤੋ ਨੇ ਪਿਛਲੇ ਸਾਲ 21 ਨਵੰਬਰ ਨੂੰ ਡਾਕਟਰ ਨੂੰ ਬੈਂਕ ਮੈਨੇਜਰ ਬਣ ਕੇ ਫੋਨ ਕੀਤਾ। ਫਿਰ ਦੋਸ਼ੀ ਨੇ ਡਾਕਟਰ ਦੇ ਬੈਂਕ ਅਕਾਊਂਟ ਦਾ 10 ਡਿਜ਼ੀਟ ਨੰਬਰ ਮੰਗਿਆ ਅਤੇ ਘਟਨਾ ਨੂੰ ਅੰਜ਼ਾ ਦਿੱਤਾ।

ਇਕ ਰਿਪੋਰਟ ਮੁਤਾਬਕ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ੁਰੂ 'ਚ ਸ਼ਿਕਾਇਤਕਰਤਾ ਡਾਕਟਰ ਆਪਣੇ ਬੈਂਕ ਅਕਾਊਂਟ ਦੀ ਜਾਣਕਾਰੀ ਨਹੀਂ ਦੇ ਰਿਹਾ ਸੀ। ਬਾਅਦ 'ਚ ਫੋਨ ਕਰਨ ਵਾਲੇ ਦੋਸ਼ੀ ਨੇ ਕਿਹਾ ਕਿ ਉਹ ਬੈਂਕ ਦੀ ਅਪੀਲ ਨੂੰ ਅਧਿਕਾਰਤ ਕਰਨਾ ਚਾਹੁੰਦਾ ਹੈ ਅਤੇ ਉਸ ਨੂੰ ਕੇਵਲ ਅਕਾਊਂਟ ਨੰਬਰ ਦੀ ਜ਼ਰੂਰਤ ਹੈ। ਦੋਸ਼ੀ ਨੇ ਇਹ ਵੀ ਗਰੰਟੀ ਦਿੱਤੀ ਕਿ ਉਹ ਪਿਨ ਜਾਂ ਪਾਸਵਰਡ ਨਹੀਂ ਮੰਗੇਗਾ। ਇਸ ਤਰ੍ਹਾਂ ਡਾਕਟਰ ਨੂੰ ਕਿਸੇ ਵੀ ਧੋਖਾਧੜੀ ਦਾ ਸ਼ੱਕ ਨਹੀਂ ਹੋਇਆ ਅਤੇ ਉਸ ਨੇ ਆਪਣਾ ਅਕਾਊਂਟ ਨੰਬਰ ਦੋਸ਼ੀ ਨੂੰ ਦੇ ਦਿੱਤਾ।

ਪੁਲਸ ਨੇ ਦੱਸਿਆ ਕਿ ਉਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਮੋਬਾਇਲ ਨੰਬਰ ਲਈ ਇਕ ਲਿੰਕ ਜਨਰੇਟ ਕੀਤਾ ਗਿਆ। ਫਿਰ ਦੋਸ਼ੀ ਨੇ ਲਿੰਕ ਕਲਿਕ ਕਰ ਉਹ ਮੈਸੇਜ ਆਪਣੇ ਨੰਬਰ 'ਤੇ ਫਾਰਵਡ ਕਰਨ ਨੂੰ ਕਿਹਾ। ਜਿਵੇਂ ਹੀ ਡਾਕਟਰ ਨੇ ਉਹ ਮੈਸੇਜ ਦੋਸ਼ ਨੂੰ ਫਾਰਵਡ ਕੀਤਾ। ਡਾਕਟਰ ਦੇ ਅਕਾਊਂਟ ਤੋਂ ਕੁੱਲ 2.9 ਲੱਖ ਰੁਪਏ ਚਾਰ ਵੱਖ-ਵੱਖ ਟ੍ਰਾਂਜੈਕਸ਼ਨ ਰਾਹੀਂ ਪਾਰ ਕਰ ਲਏ ਗਏ। ਘਟਨਾ ਤੋਂ ਬਾਅਦ ਡਾਕਟਰ ਨੇ ਗਾਮਦੇਵੀ ਪੁਲਸ ਸਟੇਸ਼ਨ ਨਾਲ ਸੰਪਰਕ ਕੀਤਾ ਅਤੇ ਕਿਸੇ ਅਣਜਾਣ ਵਿਅਕਤੀ ਵਿਰੁੱਧ ਕੇਸ ਰਜਿਸਟਰ ਕਰਵਾਇਆ। ਫਿਰ ਉਸ ਬੈਂਕ ਦੀ ਜਾਂਚ ਕਰਨ ਲਈ ਇਕ ਟੀਮ ਬਣਾਈ ਗਈ ਜਿਸ 'ਚ ਇਹ ਪੈਸੇ ਟ੍ਰਾਂਸਫਰ ਕੀਤਾ ਗਏ ਸਨ।

ਗਾਮਦੇਵੀ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਬੈਂਕ ਅਕਾਊਂਟ ਮਹਤੋ ਨਾਂ ਦੇ ਇਕ ਨੌਜਵਾਨ ਦਾ ਹੈ ਅਤੇ ਇਹ ਅਕਾਊਂਟ ਇਕ ਬੈਂਕ ਦੇ ਪੁਣੇ ਬ੍ਰਾਂਚ 'ਚ ਖੋਲ੍ਹਿਆ ਗਿਆ ਹੈ। ਅਧਿਕਾਰੀਆਂ ਦੀ ਇਕ ਟੀਮ ਨੂੰ ਉਸ ਦੇ ਐਡਰੈੱਸ 'ਤੇ ਭੇਜ ਦਿੱਤਾ ਅਤੇ ਉਸ ਨੂੰ ਪੁੱਛ-ਗਿੱਛ ਲਈ ਪੁਲਸ ਸਟੇਸ਼ਨ ਲਿਆਇਆ ਗਿਆ। ਪੁੱਛ-ਗਿੱਛ ਦੌਰਾਨ ਨੌਜਵਾਨ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਪੁਲਸ ਨੇ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਦੋਸ਼ੀ ਹੋਰ ਵੀ ਮਾਮਲਿਆਂ 'ਚ ਵਾਂਟੇਡ ਹੈ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਪੁਲਸ ਹਿਰਾਸਤ 'ਚ ਭੇਜ ਦਿੱਤਾ ਜਾਵੇਗਾ। ਗਾਮਦੇਵੀ ਪੁਲਸ ਨੇ ਦੋਸ਼ੀ ਵਿਰੁੱਧ ਸਬੰਧਿਤ ਧਾਰਾਵਾਂ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।