ਪੁਲਵਾਮਾ ਹਮਲਾ : ਸ਼ਹੀਦ ਦੀ ਪਤਨੀ ਨੇ ਫੋਨ ''ਤੇ ਸੁਣਿਆ ਧਮਾਕਾ

02/16/2019 10:00:20 AM

ਕਾਨਪੁਰ— ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐੱਫ. ਦੇ ਜਵਾਨ ਪ੍ਰਦੀਪ ਸਿੰਘ ਯਾਦਵ ਦੀ ਪਤਨੀ ਨੇ ਦੱਸਿਆ ਕਿ ਜਦੋਂ ਆਤਮਘਾਤੀ ਹਮਲਾ ਹੋਇਆ, ਉਸ ਸਮੇਂ ਉਹ ਆਪਣੇ ਪਤੀ ਨਾਲ ਫੋਨ 'ਤੇ ਗੱਲ ਕਰ ਰਹੀ ਸੀ। ਉਸ ਨੇ ਕਿਹਾ,''ਮੈਂ ਉਨ੍ਹਾਂ ਨਾਲ ਫੋਨ 'ਤੇ ਗੱਲ ਕਰ ਰਹੀ ਸੀ, ਉਦੋਂ ਅਚਾਨਕ ਤੇਜ਼ ਆਵਾਜ਼ ਆਈ ਅਤੇ ਫੋਨ ਕਟ ਗਿਆ। ਇਸ ਤੋਂ ਬਾਅਦ ਤਾਂ ਮੇਰਾ ਸਭ ਕੁਝ ਖਤਮ ਹੋ ਗਿਆ।'' ਯੂ.ਪੀ. ਦੇ ਕੰਨੌਜ ਜ਼ਿਲੇ ਦੇ ਅਜਨ ਸੁਖਸੇਨਪੁਰ ਪਿੰਡ ਵਾਸੀ ਜਵਾਨ ਪ੍ਰਦੀਪ ਸਿੰਘ ਯਾਦਵ ਦੀ ਪਤਨੀ ਨੀਰਜ ਦੇਵੀ ਨੇ ਕਿਹਾ,''ਫੋਨ 'ਤੇ ਗੱਲ ਕਰਦੇ ਹੋਏ ਅਚਾਨਕ ਬਹੁਤ ਤੇਜ਼ ਆਵਾਜ਼ ਆਈ। ਇਸ ਤੋਂ ਬਾਅਦ ਉੱਥੇ ਸੰਨਾਟਾ ਪਸਰ ਗਿਆ ਅਤੇ ਫੋਨ ਕਟ ਗਿਆ। ਮੈਨੂੰ ਕਿਸੇ ਅਣਸੁਖਾਵੀਂ ਘਟਨਾ ਦਾ ਅਨੁਭਵ ਹੋਇਆ। ਮੈਂ ਲਗਾਤਾਰ ਫੋਨ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਕੁਝ ਖਤਮ ਹੋ ਚੁਕਿਆ ਸੀ।'' ਪ੍ਰਦੀਪ ਸੀ.ਆਰ.ਪੀ.ਐੱਫ. ਜਵਾਨਾਂ ਦੇ ਉਸੇ ਕਾਫਲੇ 'ਚ ਸ਼ਾਮਲ ਸਨ, ਜਿਸ ਨੂੰ ਆਤਮਘਾਤੀ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ।

ਨੀਰਜ ਦੇਵੀ ਨੇ ਦੱਸਿਆ,''ਕੁਝ ਸਮੇਂ ਬਾਅਦ ਮੈਨੂੰ ਸੀ.ਆਰ.ਪੀ.ਐੱਫ. ਕੰਟਰੋਲ ਰੂਮ ਤੋਂ ਫੋਨ ਆਇਆ ਬੰਬ ਧਮਾਕੇ 'ਚ ਪਤੀ ਦੀ ਮੌਤ ਦੀ ਸੂਚਨਾ ਮਿਲੀ।'' ਅੱਤਵਾਦੀ ਘਟਨਾ ਦੇ ਸਮੇਂ ਸ਼ਹੀਦ ਦੀ ਪਤਨੀ ਕਾਨਪੁਰ ਦੇ ਕਲਿਆਣਪੁਰ ਇਲਾਕੇ 'ਚ ਆਪਣੇ ਪੇਕੇ ਸੀ। ਉਨ੍ਹਾਂ ਨਾਲ ਦੋਵੇਂ ਬੱਚੀਆਂ ਸੁਪ੍ਰਿਆ (10) ਅਤੇ ਸੋਨਾ (2) ਵੀ ਸਨ। ਉਹ ਕੰਨੌਜ 'ਚ ਆਪਣੇ ਸਹੁਰੇ ਘਰ ਪੁੱਜ ਗਈ ਹੈ, ਜਿੱਥੇ ਸ਼ਨੀਵਾਰ ਤੱਕ ਸ਼ਹੀਦ ਪਤੀ ਦੀ ਲਾਸ਼ ਪਹੁੰਚਣ ਦੀ ਸੰਭਾਵਨਾ ਹੈ।

DIsha

This news is Content Editor DIsha