ਪੁਲਵਾਮਾ ਹਮਲਾ: ਅੱਤਵਾਦੀ ਆਦਿਲ ਦਾ ਪਰਿਵਾਰ ਬੇਟੇ ਦੀ ਕਰਤੂਤ 'ਤੇ ਸ਼ਰਮਿੰਦਾ

02/16/2019 12:56:20 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਕਾਫਲੇ 'ਤੇ ਹਮਲੇ 'ਚ 44 ਜਵਾਨਾਂ ਦੇ ਸ਼ਹੀਦ ਹੋਣ 'ਤੇ ਪੂਰੇ ਦੇਸ਼ 'ਚ ਗੁੱਸੇ ਦਾ ਮਾਹੌਲ ਹੈ। ਹਮਲੇ ਨੂੰ ਅੰਜਾਮ ਦੇਣ ਵਾਲਾ 21 ਸਾਲਾ ਆਦਿਲ ਅਹਿਮਦ ਡਾਰ ਪੁਲਵਾਮਾ ਦੇ ਹੀ ਗੁੰਡੀਬਾਗ ਦਾ ਰਹਿਣ ਵਾਲਾ ਸੀ। ਉਸ ਦਾ ਪਰਿਵਾਰ ਵੀ ਇਸ ਘਟਨਾ ਨਾਲ ਬੇਹੱਦ ਸਦਮੇ 'ਚ ਹੈ ਅਤੇ ਬੇਟੇ ਦੀ ਕਰਤੂਤ ਤੋਂ ਬੇਹੱਦ ਸ਼ਰਮਿੰਦਾ ਹੈ। ਡਾਰ ਦੇ ਰਿਸ਼ਤੇਦਾਰ ਅਬਦੁੱਲ ਰਾਸ਼ਿਦ ਦਾ ਕਹਿਣਾ ਹੈ ਕਿ ਕੋਈ ਵੀ ਆਖਰ ਇਸ ਤਰੀਕੇ ਨਾਲ ਕਿਸੇ ਇਨਸਾਨ ਦੀ ਜਾਨ ਜਾਣ 'ਤੇ ਖੁਸ਼ ਕਿਵੇਂ ਹੋ ਸਕਦਾ ਹੈ।
 

ਮਾਰਚ 2018 ਨੂੰ ਗਾਇਬ ਹੋ ਗਿਆ ਸੀ ਆਦਿਲ
ਰਾਸ਼ਿਦ ਨੇ ਦੱਸਿਆ ਕਿ ਆਦਿਲ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਉਹ ਨਿਰਮਾਣ ਸਥਾਨਾਂ 'ਤੇ ਕਦੇ-ਕਦੇ ਕੰਮ ਕਰਦਾ ਸੀ। ਪਿਛਲੇ ਸਾਲ 19 ਮਾਰਚ ਨੂੰ ਉਹ ਆਪਣੇ ਭਰਾ ਸਮੀਰ ਡਾਰ ਨਾਲ ਗਾਇਬ ਹੋ ਗਿਆ ਸੀ। ਉਸ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ ਸੀ ਕਿ ਉਹ ਇਕ ਦੋਸਤ ਨੂੰ ਮਿਲਣ ਜਾ ਰਿਹਾ ਹੈ। ਉਹ ਸਾਈਕਲ ਲੈ ਕੇ ਨਿਕਲਿਆ ਪਰ ਕਦੇ ਵਾਪਸ ਨਹੀਂ ਆਇਆ। ਉਸ ਦੇ ਮਾਤਾ-ਪਿਤਾ ਨੇ ਪੁਲਸ 'ਚ ਉਸ ਦੇ ਗਾਇਬ ਹੋਣ ਦੀ ਰਿਪੋਰਟ ਦਰਜ ਕਰਵਾਈ।
 

ਵੀਡੀਓ ਜਾਰੀ ਕਰ ਕੇ ਕੀਤੀ ਬੇਟੇ ਨੂੰ ਵਾਪਸ ਆਉਣ ਦੀ ਅਪੀਲ
ਕੁਝ ਦਿਨ ਬਾਅਦ ਖਬਰ ਆਈ ਕਿ ਉਨ੍ਹਾਂ ਦਾ ਬੇਟਾ ਅੱਤਵਾਦੀਆਂ ਨਾਲ ਸ਼ਾਮਲ ਹੋ ਗਿਆ ਹੈ। ਇਹ ਜਾਣ ਕੇ ਘਰਵਾਲਿਆਂ ਨੂੰ ਝਟਕਾ ਲੱਗਾ। ਉਨ੍ਹਾਂ ਨੇ ਇਕ ਵੀਡੀਓ ਆਨਲਾਈਨ ਪੋਸਟ ਕਰ ਕੇ ਬੇਟੇ ਨੂੰ ਘਰ ਵਾਪਸ ਆਉਣ ਦੀ ਅਪੀਲ ਕੀਤੀ ਪਰ ਉਹ ਕਾਫੀ ਅੱਗੇ ਵਧ ਚੁਕਿਆ ਸੀ। ਰਾਸ਼ਿਦ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਆਦਿਲ ਇੰਨਾ ਕੱਟੜ ਅੱਤਵਾਦੀ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 2015 'ਚ ਆਦਿਲ ਹਾਫਿਜ਼ ਹੋ ਗਿਆ ਸੀ। ਉਸ ਨੂੰ ਪੂਰੀ ਕੁਰਾਨ ਯਾਦ ਸੀ ਅਤੇ ਧਰਮ ਵੱਲ ਉਸ ਦਾ ਝੁਕਾਅ ਵਧਣ ਲੱਗਾ ਸੀ। ਹਾਲਾਂਕਿ ਰਾਸ਼ਿਦ ਦਾ ਕਹਿਣਾ ਹੈ ਕਿ 2016 'ਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਪੱਥਰਬਾਜ਼ੀ ਦੌਰਾਨ ਉਸ ਦੇ ਪੈਰ 'ਚ ਪੇਲੇਟ ਗਨ ਦੀ ਗੋਲੀ ਲੱਗ ਗਈ ਸੀ। ਸ਼ਾਇਦ ਉਸ ਤੋਂ ਬਾਅਦ ਹੀ ਉਹ ਇਸ ਰਾਹ 'ਤੇ ਤੁਰ ਪਿਆ ਸੀ। ਦੂਜੇ ਪਾਸੇ ਆਦਿਲ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੇ ਅੱਤਵਾਦੀ ਬਣਨ ਲਈ ਘਰ ਛੱਡ ਦਿੱਤਾ ਸੀ।

DIsha

This news is Content Editor DIsha