ਪੁਲਵਾਮਾ ਅੱਤਵਾਦੀ ਹਮਲੇ ਨੂੰ ਇਸ ਨੌਜਵਾਨ ਨੇ ਦੱਸਿਆ ਸਹੀ, ਗ੍ਰਿਫਤਾਰ

02/16/2019 2:10:51 PM

ਮਊ— ਪੁਲਵਾਮਾ 'ਚ ਸੀ.ਆਰ.ਪੀ.ਐੱਫ. ਦੇ ਕਾਫਲੇ 'ਤੇ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ। ਜਵਾਨਾਂ ਦੀ ਸ਼ਹਾਦਤ 'ਤੇ ਜਿੱਥੇ ਪੂਰਾ ਦੇਸ਼ ਰੋ ਰਿਹਾ ਹੈ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਮਊ ਜ਼ਿਲੇ 'ਚ ਇਕ ਨੌਜਵਾਨ ਨੇ ਇਸ ਕਾਇਰਾਨਾ ਹਰਕਤ ਨੂੰ ਜਾਇਜ਼ ਦੱਸਿਆ। ਉਸ ਨੇ ਸ਼ਹੀਦਾਂ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ। ਪੁਲਸ ਨੇ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਦੋਸ਼ੀ ਮੁਹੰਮਦ ਓਸਾਮਾ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੁੱਕਰਵਾਰ ਨੂੰ ਮੁਹੰਮਦ ਓਸਾਮਾ ਨੇ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ 'ਤੇ ਇਤਰਾਜ਼ਯੋਗ ਪੋਸਟ ਕੀਤੀ। ਜਿਸ ਨੇ ਉਸ ਨੇ ਲਿਖਿਆ ਕਿ ਉਸ ਨੂੰ ਜਵਾਨਾਂ ਦੀ ਸ਼ਹਾਦਤ 'ਤੇ ਥੋੜ੍ਹਾ ਜਿਹਾ ਵੀ ਅਫਸੋਸ ਨਹੀਂ ਹੈ।ਮਊ ਪੁਲਸ ਨੇ ਦੱਸਿਆ ਕਿ ਮੁਹੰਮਦ ਓਸਾਮਾ ਇਮਤਿਆਜ਼ ਦਾ ਬੇਟਾ ਹੈ। ਉਹ ਮਊ ਦੇ ਮਦਨਪੁਰਾ ਥਾਣਾ ਖੇਤਰ ਦੇ ਦੱਖਣਟੋਲਾ ਦਾ ਰਹਿਣ ਵਾਲਾ ਹੈ। ਉਸ ਦੇ ਖਿਲਾਫ ਆਈ.ਪੀ.ਸੀ. ਅਤੇ ਆਈ.ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ 'ਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਉਸ ਨੂੰ ਦੇਰ ਰਾਤ ਗ੍ਰਿਫਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

DIsha

This news is Content Editor DIsha