ਗਣਤੰਤਰ ਦਿਵਸ ਤੋਂ ਪਹਿਲਾਂ ਪੁਲਵਾਮਾ 'ਚ ਜੈਸ਼ ਦੇ ਅੱਤਵਾਦੀ, ਫੌਜ ਨੇ ਪਾਇਆ ਘੇਰਾ

01/25/2020 9:57:32 AM

ਪੁਲਵਾਮਾ : ਗਣਤੰਤਰ ਦਿਵਸ ਤੋਂ ਪਹਿਲਾਂ ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਤਰਾਲ ਜ਼ਿਲੇ 'ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਦੌਰਨ ਇਕ ਜਵਾਨ ਦੇ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫੌਜ ਨੇ ਇਥੇ ਜੈਸ਼ ਦੇ ਤਿੰਨ ਅੱਤਵਾਦੀਆਂ ਨੂੰ ਘੇਰ ਕੇ ਰੱਖਿਆ ਹੈ। ਰਿਪੋਰਟ ਮੁਤਾਬਕ ਦੋਵੇ ਪਾਸਿਓਂ ਫਾਇਰਿੰਗ ਹੋ ਰਹੀ ਹੈ। ਫੌਜ ਨੇ ਆਲੇ-ਦੁਆਲੇ ਇਲਾਕੇ 'ਚ  ਨਾਕਾਬੰਦੀ ਕਰ ਦਿੱਤੀ ਹੈ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਗਣਤੰਤਰ ਦਿਵਸ ਦੇ ਮੱਦੇਨਜ਼ਰ ਘਾਟੀ 'ਚ ਪਹਿਲਾਂ ਹੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਅੱਤਵਾਦੀਆਂ ਦੀ ਮੌਜੂਦਗੀ ਦੀ ਖਬਰ ਮਿਲਦੇ ਹੀ ਫੌਜ ਤਰਾਲ ਪਹੁੰਚ ਗਈ ਅਤੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਆਪਰੇਸ਼ਨ ਸ਼ੁਰੂ ਕਰ ਦਿੱਤਾ।

ਸੂਤਰਾ ਮੁਤਾਬਕ ਅੱਤਵਾਦੀ ਇਕ ਘਰ 'ਚ ਲੁਕੇ ਹੋਏ ਹਨ। ਫੌਜ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਮਕਾਨ ਖਾਲੀ ਕਰਨ ਨੂੰ ਕਿਹਾ ਹੈ। ਫੌਜ ਨੇ ਜਿਹੜੇ ਅੱਤਵਾਦੀਆਂ ਨੂੰ ਘੇਰ ਕੇ ਰੱਖਿਆ ਹੈ ਉਨ੍ਹਾਂ ਦੀ ਪਛਾਣ ਵੀ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ ਸੈਨਾ ਨੇ ਜੈਸ਼ ਦੇ ਕਮਾਂਡਰ ਕਾਰੀ ਯਾਸੀਰ ਨੂੰ ਘੇਰ ਕੇ ਰੱਖਿਆ ਹੈ। ਕਾਰੀ ਯਾਸਿਰ ਪਾਕਿਸਤਾਨੀ ਮੂਲ ਦਾ ਹੈ। ਕਾਰੀ ਯਾਸੀਰ ਨੇ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਘਾਟੀ 'ਚ ਆਮ ਲੋਕਾਂ ਦੀ ਹੱਤਿਆਵਾਂ ਨੂੰ ਅੰਜ਼ਾਮ ਦਿੱਤਾ ਸੀ। ਦੂਜੇ ਅੱਤਵਾਦੀ ਦਾ ਨਾਮ ਬੁਰਖਾਨ ਸ਼ੇਖ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇਕ ਫਿਦਾਈਨ ਹੈ। ਇਸ ਕਾਰਨ ਫੌਜ ਬੇਹੱਦ ਸਾਵਧਾਨੀ ਨਾਲ ਆਪਰੇਸ਼ਨ ਚਲਾ ਰਹੇ ਹਨ।


Baljeet Kaur

Content Editor

Related News