18 ਸਾਲ ਦੇ ਬਾਸਿਤ ਨੇ ਪੁਲਵਾਮਾ ਦਾ ਨਾਂ ਕੀਤਾ ਰੌਸ਼ਨ, ਨੀਟ ''ਚ ਟੌਪ ਕਰਕੇ ਰਚਿਆ ਇਤਿਹਾਸ

10/19/2020 12:51:59 AM

ਜੰਮੂ, (ਏਜੰਸੀ)-ਦੇਸ਼ ਦੇ ਮੈਡੀਕਲ ਕਾਲਜਾਂ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮ 'ਚ ਦਾਖਲੇ ਲਈ ਆਯੋਜਿਤ ਆਲ ਇੰਡਿਆ ਐਲੀਜੀਬਿਟੀ ਐਗਜ਼ਾਮ (ਨੀਟ 2020) ਦਾ ਨਤੀਜਾ ਐਲਾਨ ਹੋ ਚੁੱਕਾ ਹੈ। ਇਸ ਪ੍ਰੀਖਿਆ 'ਚ ਸ਼ੋਏਬ ਆਫਤਾਬ ਨੇ 720 ਵਿੱਚੋਂ 720 ਅੰਕ ਹਾਸਲ ਕਰਕੇ ਟਾਪ ਕੀਤਾ ਹੈ। ਇਸ ਪ੍ਰੀਖਿਆ ਤੋਂ ਬਾਅਦ ਜੰਮੂ ਕਸ਼ਮੀਰ ਦੇ ਪੁਲਵਾਮਾ ਦਾ ਨਾਮ ਵੀ ਖੂਬ ਰੌਸ਼ਨ ਹੋ ਰਿਹਾ ਹੈ। ਇੱਥੋਂ ਦੇ 18 ਸਾਲ ਦੇ ਬਾਸਿਤ ਬਿਲਾਲ ਖਾਨ  ਨੇ ਨੀਟ ਪਰੀਖਿਆ ਵਿੱਚ 720 ਵਿੱਚੋਂ 695 ਅੰਕ ਹਾਸਲ ਕਰ ਪ੍ਰਦੇਸ਼ ਵਿੱਚ ਟਾਪ ਕੀਤਾ ਹੈ।

ਪੁਲਵਾਮਾ ਦੇ ਛੋਟੇ ਜਿਹੇ ਪਿੰਡ ਰਤਨੀਪੋਰਾ ਦੇ ਰਹਿਣ ਵਾਲੇ ਇੱਕ ਬਾਸਿਤ ਬਿਲਾਲ ਨੇ ਪ੍ਰੀਖਿਆ ਵਿੱਚ ਟਾਪ ਕਰਕੇ ਇਤਹਾਸ ਬਣਾ ਲਿਆ। ਦਰਅਸਲ ਇਹ ਪਹਿਲੀ ਵਾਰ ਹੈ ਕਿ ਜੰਮੂ-ਕਸ਼ਮੀਰ ਦੇ ਕਿਸੇ ਵਿਦਿਆਰਥੀ ਨੇ ਇੰਨੇ ਚੰਗੇ ਰੈਂਕ ਨਾਲ ਇਹ ਪਰੀਖਿਆ ਪਾਸ ਕੀਤਾ ਹੈ। ਬਾਸਿਤ ਨੂੰ ਇਸ ਸਫਲਤਾ 'ਤੇ ਉਪ ਰਾਜਪਾਲ ਦੇ ਸਲਾਹਕਾਰ ਫਾਰੂਕ ਖਾਨ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ। ਬਿਲਾਲ ਨੇ ਦੱਸਿਆ ਕਿ ਇਹ ਕਾਮਯਾਬੀ ਉਨ੍ਹਾਂ ਲਈ ਸੌਖੀ ਨਹੀਂ ਸੀ ਅਤੇ ਖ਼ਰਾਬ ਹਾਲਾਤ ਦੇ ਚਲਦੇ ਕਾਫ਼ੀ ਮੁਸ਼ਕਲਾਂ ਦਾ ਸਾਮਣਾ ਕਰਣਾ ਪਿਆ। ਬਾਸਿਤ ਦੇ ਪਿਤਾ ਇੱਕ ਡੈਂਟਲ ਸਰਜਨ ਹਨ।

ਪਰਿਵਾਰ ਦਾ ਕਹਿਣਾ ਹੈ ਕਿ ਬਾਸਿਤ ਇਸ ਤੋਂ ਵੀ ਚੰਗਾ ਕਰ ਸਕਦਾ ਸੀ ਪਰ ਹਲਾਤ ਦੇ ਚਲਦੇ ਉਸ ਦੇ ਰੈਂਕ ਵਿੱਚ ਥੋੜ੍ਹੀ ਕਮੀ ਰਹੀ। ਜੇਕਰ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਤਾਂ ਉਸਦਾ ਰੈਂਕ ਹੋਰ ਚੰਗਾ ਹੋ ਸਕਦਾ ਸੀ। ਬਿਲਾਲ ਤੋਂ ਇਲਾਵਾ ਬਡਗਾਮ ਜਿਲ੍ਹੇ ਦੇ ਸ਼ਰਣਜੀਤ ਸਿੰਘ ਨੂੰ ਨੀਟ ਵਿੱਚ ਦੂਜੀ ਕੋਸ਼ਿਸ਼ ਵਿੱਚ ਸਫਲਤਾ ਮਿਲੀ ਹੈ। ਸ਼ਰਣਜੀਤ ਨੇ 682 ਅੰਕਾਂ ਦੇ ਨਾਲ ਜੰਮੂ-ਕਸ਼ਮੀਰ 'ਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਪਿਛਲੇ ਸਾਲ ਨੀਟ ਦੀ ਪ੍ਰੀਖਿਆ ਦਿੱਤੀ ਸੀ ਅਤੇ 296 ਅੰਕ ਹਾਸਲ ਕੀਤੇ ਸਨ। ਦੁਬਾਰਾ ਕੋਸ਼ਿਸ਼ ਵਿੱਚ 682 ਅੰਕ ਮਿਲੇ ਹਨ। ਸ਼ਰਣਜੀਤ ਦੀ ਆਲ ਇੰਡਿਆ ਰੈਂਕ 504 ਹੈ।

Sunny Mehra

This news is Content Editor Sunny Mehra