ਦਿੱਲੀ: ਫਿਰ ਸਾਹਮਣੇ ਆਇਆ ਦਿਲ ਦਹਿਲਾਉਣ ਵਾਲਾ ਮਾਮਲਾ, ਸ਼ਰੇਆਮ ਔਰਤ ਦੇ ਪਾੜੇ ਕੱਪੜੇ

02/14/2017 2:30:11 PM

ਨਵੀਂ ਦਿੱਲੀ— ਦਿੱਲੀ ''ਚ ਆਏ ਦਿਨ ਸ਼ਰੇਆਮ ਸੜਕਾਂ-ਬਜ਼ਾਰਾਂ ''ਚ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਕ ਵਾਰ ਫਿਰ ਤੋਂ ਦਿੱਲੀ ''ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਦੱਖਣੀ ਪੱਛਮੀ ਦਿੱਲੀ ਦੇ ਨਜਫਗੜ੍ਹ ਰੋਡ ਦੀ ਹੈ, ਜਿੱਥੇ ਤਿੰਨ ਲੋਕਾਂ ਨੇ ਇਕ ਔਰਤ ਅਤੇ ਉਸ ਦੇ ਪਤੀ ਦੀ ਸ਼ਰੇਆਮ ਜੰਮ ਕੇ ਕੁੱਟਮਾਰ ਕੀਤੀ। ਉਨ੍ਹਾਂ ਨੇ ਲੋਕਾਂ ਨੇ ਪੀੜਤ ਦੀ ਕਾਰ ''ਚ ਭੰਨ-ਤੋੜ ਕੀਤੀ ਅਤੇ ਉਸ ਤੋਂ ਬਾਅਦ ਔਰਤ ਨੂੰ ਸੜਕ ''ਤੇ ਘਸੀਟਿਆ, ਨਾਲ ਹੀ ਉਸ ਦੇ ਕੱਪੜੇ ਵੀ ਪਾੜ ਦਿੱਤੇ। ਇਸ ਪੂਰੀ ਘਟਨਾ ''ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਪੂਰੇ ਘਟਨਾਕ੍ਰਮ ਦੌਰਾਨ ਪੁਲਸ ਚੁੱਪ ਰਹੀ। ਦਰਅਸਲ ਐਤਵਾਰ ਨੂੰ ਦੇਰ ਰਾਤ ਉੱਥੇ ਸੜਕ ''ਤੇ 2 ਕਾਰਾਂ ਦਰਮਿਆਨ ਮਾਮੂਲੀ ਟੱਕਰ ਹੋ ਗਈ। ਇਸ ਤੋਂ ਬਾਅਦ ਆਲਟੋ ਕਾਰ ''ਚ ਸਵਾਰ ਤਿੰਨ ਲੋਕਾਂ ਨੇ ਬਿਨਾਂ ਕੁਝ ਕਹੇ ਸੁਣੇ ਹੀ ਦੂਜੀ ਕਾਰ ''ਚ ਸਵਾਰ ਚਾਲਕ ਅਤੇ ਉਸ ਦੀ ਪਤਨੀ ''ਤੇ ਹਮਲਾ ਬੋਲ ਦਿੱਤਾ। 
ਕਾਰ ''ਚ ਉਨ੍ਹਾਂ ਦੇ ਤਿੰਨ ਬੱਚੇ ਵੀ ਮੌਜੂਦ ਸਨ। ਦੋਸ਼ੀਆਂ ਨੇ ਚਾਲਕ ਅਤੇ ਉਸ ਦੀ ਪਤਨੀ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਸ਼ਰੇਆਮ ਔਰਤ ਨੂੰ ਸੜਕ ''ਤੇ ਘਸੀਟ-ਘਸੀਟ ਕੇ ਕੁੱਟਿਆ, ਇੰਨਾ ਹੀ ਨਹੀਂ ਔਰਤ ਦੇ ਕੱਪੜੇ ਵੀ ਪਾੜ ਦਿੱਤੇ। ਪੀੜਤ ਔਰਤ ਅਤੇ ਉਸ ਦੇ ਪਤੀ ਅਨੁਸਾਰ ਉਨ੍ਹਾਂ ਦਾ ਪੂਰਾ ਪਰਿਵਾਰ ਯੂ.ਪੀ. ਵੱਲ ਜਾ ਰਹੇ ਸਨ। ਉਦੋਂ ਦਵਾਰਕਾ ਮੋੜ ਮੈਟਰੋ ਸਟੇਸ਼ਨ ਕੋਲ ਨਜਫਗੜ੍ਹ ਰੋਡ ''ਤੇ ਅਚਾਨਕ ਉਨ੍ਹਾਂ ਦੀ ਟੈਕਸੀ ਕਾਰ ਦੇ ਅੱਗੇ ਚੱਲ ਰਹੀ ਇਕ ਆਲਟੋ ਕਾਰ ਨਾਲ ਟਕਰਾ ਗਈ, ਕਿਉਂਕਿ ਆਲਟੋ ਕਾਰ ਨੇ ਅਚਾਨਕ ਬਰੇਕ ਲਾਏ ਸਨ। ਇਸੇ ਤੋਂ ਬਾਅਦ ਉਸ ਕਾਰ ''ਚ ਬੈਠੇ ਲੋਕਾਂ ਨੇ ਉਨ੍ਹਾਂ ''ਤੇ ਹਮਲਾ ਕਰ ਦਿੱਤਾ।
ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਪਰ ਬਿੰਦਾਪੁਰ ਥਾਣਾ ਪੁਲਸ ਨੇ ਮੌਕੇ ''ਤੇ ਪੁੱਜ ਕੇ ਟੈਕਸੀ ਕਾਰ ਹੋਣ ਕਾਰਨ ਚਾਲਕ ਨੂੰ ਹੀ ਦੋਸ਼ੀ ਕਰਾਰ ਦਿੱਤਾ। ਇੰਨਾ ਹੀ ਨਹੀਂ ਸਮਝੌਤੇ ਦੇ ਤੌਰ ''ਤੇ ਤਿੰਨ ਹਜ਼ਾਰ ਰੁਪਏ ਵੀ ਆਲਟੋ ਕਾਰ ਸਵਾਰ ਲੋਕਾਂ ਨੂੰ ਦਿਵਾ ਦਿੱਤੇ ਪਰ ਆਲਟੋ ਕਾਰ ਸਵਾਰ ਲੋਕਾਂ ਦਾ ਜਦੋਂ ਇਸ ਨਾਲ ਵੀ ਦਿਲ ਨਾ ਭਰਿਆ ਤਾਂ ਉਨ੍ਹਾਂ ਨੇ ਪੁਲਸ ਦੇ ਸਾਹਮਣੇ ਹੀ ਮੌਕੇ ''ਤੇ ਖੜ੍ਹੀ ਟੈਕਸੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਦੋਸ਼ੀਆਂ ਨੇ ਉਨ੍ਹਾਂ ਦਾ ਮੋਬਾਈਲ ਫੋਨ ਵੀ ਖੋਹ ਲਿਆ। ਫਿਲਹਾਲ ਪੁਲਸ ਨੇ ਪੀੜਤਾ ਦੀ ਸ਼ਿਕਾਇਤ ''ਤੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Disha

This news is News Editor Disha