ਜੰਮੂ ਕਸ਼ਮੀਰ : PSA ਦੇ ਤਹਿਤ ਹਿਰਾਸਤ ''ਚ ਲਏ 26 ਲੋਕ ਰਿਹਾਅ, ਸਰਕਾਰ ਨੇ ਜਾਰੀ ਕੀਤਾ ਆਦੇਸ਼
01/10/2020 7:44:03 PM
ਜੰਮੂ — ਕੇਂਦਰ ਸਰਕਾਰ ਜੰਮੂ ਕਸ਼ਮੀਰ 'ਚ ਪੀ.ਐੱਸ.ਏ. ਦੇ ਤਹਿਤ ਹਿਰਾਸਤ 'ਚ ਲਏ ਗਏ 26 ਹੋਰ ਲੋਕਾਂ ਨੂੰ ਰਿਹਾਅ ਕਰਨ ਦਾ ਫੈਸਲ ਕੀਤਾ ਹੈ। ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਪਬਲਿਕ ਸੇਫਟੀ ਐਕਟ 1978 ਦੇ ਤਹਿਤ ਧਾਰਾ 370 ਹਟਾਉਣ ਤੋਂ ਬਾਅਦ ਹਿਰਾਸਤ 'ਚ ਲਏ ਗਏ 26 ਲੋਕਾਂ ਨੂੰ ਰਿਹਾਅ ਕਰਨ ਦਾ ਵਾਰੰਟ ਜਾਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 5 ਅਗਸਤ ਨੂੰ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਈ ਲੋਕਾਂ ਨੂੰ ਸਰਕਾਰ ਨੇ ਹਿਰਾਸਤ 'ਚ ਲਿਆ ਸੀ, ਜਿਸ ਤੋਂ ਬਾਅਦ ਲਗਾਤਾਰ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ ਮੰਗ ਉਠਦੀ ਆ ਰਹੀ ਹੈ।