ਪਬਜੀ ਖੇਡਣ ਦੇ ਆਦੀ ਬੱਚੇ ਨੇ ਰਚੀ ਅਗਵਾ ਹੋਣ ਦੀ ਕਹਾਣੀ, ਪਰਿਵਾਰ ਤੋਂ ਮੰਗੀ 3 ਲੱਖ ਫਿਰੌਤੀ

10/15/2019 4:03:03 PM

ਹੈਦਰਾਬਾਦ— ਮੋਬਾਇਲ 'ਤੇ ਪਬਜੀ ਖੇਡਣ ਦੇ ਆਦੀ 16 ਸਾਲ ਦੇ ਇਕ ਮੁੰਡੇ ਨੇ ਆਪਣੀ ਹੀ ਅਗਵਾ ਹੋਣ ਦਾ ਫਰਜ਼ੀ ਨਾਟਕ ਰਚਣ ਤੋਂ ਬਾਅਦ ਮਾਤਾ-ਪਿਤਾ ਤੋਂ ਹੀ ਫਿਰੌਤੀ ਦੀ ਮੰਗ ਕੀਤੀ। ਹੈਦਰਾਬਾਦ ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਕ ਜੋੜੇ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ ਅਤੇ ਉਸ ਨੂੰ ਛੱਡਣ ਲਈ 3 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਪੁਲਸ ਅਨੁਸਾਰ ਆਈ.ਆਈ.ਟੀ. ਦੀ ਕੋਚਿੰਗ ਕਰਨ ਵਾਲਾ ਇਹ ਮੁੰਡਾ ਆਪਣਾ ਮਾਤਾ-ਪਿਤਾ ਨੂੰ 11 ਅਕਤੂਬਰ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਕਿ ਉਹ ਦੋਸਤ ਦੇ ਘਰ ਜਾ ਰਿਹਾ ਹੈ। ਇਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਪਰਿਵਾਰ ਵਾਲਿਆਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਪਰ ਉਹ ਮੁੰਬਈ ਲਈ ਰਵਾਨਾ ਹੋ ਚੁਕਿਆ ਸੀ। ਪੁਲਸ ਨੇ ਦੱਸਿਆ ਕਿ ਜਿਸ ਬੱਸ ਤੋਂ ਉਹ ਜਾ ਰਿਹਾ ਸੀ, ਜਦੋਂ ਉਹ ਬੱਸ ਸੋਲਾਪੁਰ 'ਚ ਰੁਕੀ, ਉਦੋਂ ਉਹ ਬੱਸ ਤੋਂ ਉਤਰਿਆ। ਉਸ ਨੇ ਆਪਣੀ ਆਵਾਜ਼ ਬਦਲ ਕੇ ਇਕ ਰਾਹਗੀਰ ਦੇ ਫੋਨ ਤੋਂ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਅਗਵਾ ਕਰ ਲਿਆ ਗਿਆ ਹੈ। ਉਸ ਨੇ ਰਿਹਾਈ ਲਈ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗੀ।

ਪੁਲਸ ਦਾ ਕਹਿਣਾ ਹੈ ਕਿ 12 ਅਕਤੂਬਰ ਨੂੰ ਮੁੰਡਾ ਹੈਦਰਾਬਾਦ ਆਇਆ ਅਤੇ ਉਸ ਨੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲੇ ਲਈ ਆਨਲਾਈਨ ਟਿਕਟ ਬੁੱਕ ਕਰਵਾਇਆ, ਜਿੱਥੇ ਉਸ ਦੇ ਨਾਨਾ-ਨਾਨੀ ਰਹਿੰਦੇ ਹਨ। ਰਾਏਦੁਰਗਮ ਥਾਣੇ ਦੇ ਨਿਰੀਖਕ ਐੱਸ. ਰਵਿੰਦਰ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਟਿਕਟ ਬੁਕਿੰਗ ਦਾ ਸੰਦੇਸ਼ ਮਿਲ ਗਿਆ ਅਤੇ ਉਸ ਨੇ ਪੁਲਸ ਨੂੰ ਇਸ ਦੀ ਸੂਚਨਾ ਦੇ ਦਿੱਤੀ। ਪੁਲਸ ਟੀਮ ਸੈਂਟਰਲ ਬੱਸ ਸਟੈਂਡ 'ਤੇ ਗਈ ਅਤੇ ਉਸ ਨੇ ਮੁੰਡੇ ਦਾ ਪਤਾ ਲੱਗਾ ਦਿੱਤਾ। ਪੁਲਸ ਨੇ ਦੱਸਿਆ ਕਿ ਮੁੰਡੇ ਨੇ 10ਵੀਂ ਦੀ ਪ੍ਰੀਖਿਆ 'ਚ ਚੰਗੇ ਅੰਕ ਹਾਸਲ ਕੀਤੇ ਸਨ ਪਰ ਹੁਣ ਉਹ ਪੜ੍ਹਾਈ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਰਿਹਾ ਸੀ ਅਤੇ ਪਬਜੀ ਖੇਡਣ ਦਾ ਆਦੀ ਹੋ ਗਿਆ ਸੀ। ਉਸ ਦੀ ਮਾਂ ਨੇ ਇਸੇ ਆਦਤ ਤੋਂ ਪਰੇਸ਼ਾਨ ਹੋ ਕੇ ਉਸ ਦਾ ਮੋਬਾਇਲ ਖੋਹ ਲਿਆ। ਪਰਿਵਾਰ ਵਾਲਿਆਂ ਨੂੰ ਉਮੀਦ ਸੀ ਕਿ ਅਜਿਹਾ ਕਰਨ ਨਾਲ ਬੱਚਾ ਗੇਮ ਖੇਡਣ ਤੋਂ ਦੂਰ ਹੋ ਜਾਵੇਗਾ।


DIsha

Content Editor

Related News