ਪਟਨਾ ਪਹੁੰਚਦੇ ਹੀ ਕੇਜਰੀਵਾਲ ਨੂੰ ਦਿਖਾਏ ਗਏ ਕਾਲੇ ਝੰਡੇ

08/27/2015 11:45:33 AM


ਪਟਨਾ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਟਨਾ ਪਹੁੰਚਣ ''ਤੇ ਸਮਾਜਸੇਵੀ ਅੰਨਾ ਹਜ਼ਾਰੇ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸੱਦੇ ''ਤੇ ਕੇਜਰੀਵਾਲ ਲੋਕ ਸੇਵਾ ਅਧਿਕਾਰ ਐਕਟ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ''ਚ ਆਯੋਜਿਤ ਪ੍ਰੋਗਰਾਮ ''ਚ ਹਿੱਸਾ ਲੈਣ ਇੱਥੇ ਆਏ ਹਨ।
ਕੇਜਰੀਵਾਲ ਦੇ ਪਟਨਾ ਦੇ ਜੈਪ੍ਰਕਾਸ਼ ਨਾਰਾਇਣ ਕੌਮਾਂਤਰੀ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੀ ਅੰਨਾ ਟੋਪੀ ਪਹਿਨਣੇ ਸੈਂਕੜਿਆਂ ਦੀ ਗਿਣਤੀ ਵਿਚ ਸਮਰਥਕਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ। ਇਸ ਦੌਰਾਨ ਮੌਕੇ ''ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਅੰਨਾ ਸਮਰਥਕਾਂ ਤੋਂ ਝੰਡੇ ਖੋਹ ਲਏ। ਅੰਨਾ ਸਮਰਥਕਾਂ ਵਿਚ ਵੱਡੀ ਗਿਣਤੀ ''ਚ ਔਰਤਾਂ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਹਵਾਈ ਅੱਡੇ ''ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਜਰੀਵਾਲ ਦਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਦੇ ਕੈਬਨਿਟ ਦੇ ਮੈਂਬਰ ਵੀ ਮੌਜੂਦ ਸਨ।

ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ''ਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।

Tanu

This news is News Editor Tanu