ਐਮਾਜ਼ੋਨ 'ਤੇ ਮਿਲ ਰਹੇ ਹਿੰਦੂ ਦੇਵੀ-ਦੇਵਤਿਆਂ ਵਾਲੇ ਬੂਟ!

05/17/2019 11:57:46 AM

ਨਵੀਂ ਦਿੱਲੀ—ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ੋਨ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਦਰਅਸਲ ਦੋਸ਼ ਹੈ ਕਿ ਐਮਾਜ਼ੋਨ ਡਾਟ ਕਾਮ 'ਤੇ ਟੇਕਬਿਲੀਅਨ ਦੇ ਤਹਿਤ ਅਜਿਹੇ ਬੂਟ-ਚੱਪਲਾਂ ਵੇਚੀਆਂ ਜਾ ਰਹੀਆਂ ਹਨ, ਜਿਨ੍ਹਾਂ 'ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਬਣੀਆਂ ਹਨ। ਟਵਿਟਰ 'ਤੇ ਲੋਕ ਐਪ ਅਨਸਟ੍ਰਾਲ ਕਰਨ ਦੀ ਅਪੀਲ ਕਰ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਨੇ ਖੁਦ ਐਪ ਅਨਸਟ੍ਰਾਲ ਕਰ ਕੇ ਉਸਦਾ ਸਕ੍ਰੀਨ ਸ਼ਾਟ ਵੀ ਸ਼ੇਅਰ ਕੀਤਾ ਹੈ।ਟਵਿਟਰ 'ਤੇ ਲੋਕਾਂ ਨੇ ਅਜਿਹੇ ਪ੍ਰੋਡਕਟਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਹਨ।ਇਨ੍ਹਾਂ ਵਿਚ ਬੂਟ, ਚੱਪਲਾਂ ਅਤੇ ਟਾਇਲਟਸ਼ੀਟ ਦੇ ਸਟਿਕਰ ਸ਼ਾਮਲ ਹਨ।

ਹਾਲਾਂਕਿ ਇਹ ਪ੍ਰੋਡਕਟਸ ਐਮਾਜ਼ੋਨ ਡਾਟ ਕਾਮ 'ਤੇ ਨਹੀਂ ਮਿਲ ਰਹੇ। ਲੋਕਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਕੰਪਨੀ ਐਮਾਜ਼ੋਨ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਹੱਕ ਨਹੀਂ। ਟਵਿਟਰ 'ਤੇ ਕੁਝ ਅਜਿਹੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਬੂਟ 'ਤੇ ਤਿਰੰਗਾ ਅਤੇ ਚੱਪਲ 'ਤੇ ਗਾਂਧੀ ਜੀ ਦੀ ਤਸਵੀਰ ਹੈ। ਦਾਅਵਾ ਕੀਤਾ ਗਿਆ ਕਿ ਇਹ ਵੀ ਐਮਾਜ਼ੋਨ ਦੇ ਹੀ ਪ੍ਰੋਡਕਟਸ ਹਨ।

Iqbalkaur

This news is Content Editor Iqbalkaur