ਜਿਲੇ ਦੀ ਮੰਗ ਨੂੰ ਲੈ ਕੇ ਨੌਸ਼ਹਿਰਾ ਬੰਦ, ਸੜਕਾਂ ''ਤੇ ਉਤਰੇ ਲੋਕ

02/16/2018 3:57:05 PM

ਜੰਮੂ— ਨੌਸ਼ਹਿਰਾ 'ਚ ਲੋਕਾਂ ਨੇ ਦੁਕਾਨਾਂ ਅਤੇ ਕਾਰੋਬਾਰੀ ਵਪਾਰ ਬੰਦ ਕਰਕੇ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਸਥਾਨਕ ਲੋਕ ਨੌਸ਼ਹਿਰਾ ਨੂੰ ਜ਼ਿਲਾ ਦਾ ਦਰਜਾ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਚੱਕਾ ਵੀ ਜਾਮ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮੰਗ ਨਹੀਂ ਮੰਨੀ ਗਈ ਤਾਂ ਉਹ ਲੋਕ ਲਗਾਤਾਰ ਹੜਤਾਲ ਕਰਨਗੇ।
ਜ਼ਿਕਰਯੋਗ ਹੈ ਕਿ ਨੌਸ਼ਹਿਰਾ ਰਾਜੋਰੀ ਜ਼ਿਲੇ ਤਹਿਤ ਆਉਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜ਼ਿਲਾ ਦਾ ਪੂਰਾ ਦਰਜਾ ਨਾ ਮਿਲਣ ਕਾਰਨ ਵਿਕਾਸ ਯੋਜਨਾਵਾਂ ਪੂਰੀ ਨਾਲ ਸਰਹੱਦੀ ਇਲਾਕਿਆਂ 'ਚ ਲਾਗੂ ਨਹੀਂ ਹੁੰਦੀਆਂ। ਲੋਕਾਂ ਨੂੰ ਆਪਣੇ ਕੰਮ ਕਰਵਾਉਣ 'ਚ ਵੀ ਮੁਸ਼ਕਿਲਾਂ ਹੁੰਦੀਆਂ ਹਨ। ਪਹਾੜੀ ਇਲਾਕੇ ਅਤੇ ਅਜਿਹੇ 'ਚ ਲੋਕਾਂ ਨੂੰ ਘੰਟਿਆਂ ਦਾ ਸਫਰ ਤੈਅ ਕਰਕੇ ਰਾਜੌਰੀ ਜਾ ਕੇ ਜ਼ਿਲਾ ਆਫਿਸ 'ਚ ਕੰਮ ਕਰਵਾਉਣੇ ਪੈਂਦੇ ਹਨ। ਰਾਜੋਰੀ ਅਤੇ ਪੁੰਛ ਨੂੰ ਟਿਵਨ ਡਿਸਟ੍ਰਿਕਟ ਕਿਹੈ ਜਾਂਦਾ ਹੈ।