ਵੀ.ਆਈ.ਪੀ. ਸਹੂਲਤ ਨੂੰ ਲੈ ਕੇ ਸਿੱਧੂ ਦਾ ਵਿਰੋਧ, ਡੋਗਰਾ ਫਰੰਟ ਨੇ ਕੀਤਾ ਪ੍ਰਦਰਸ਼ਨ

09/30/2019 11:47:25 PM

ਕਟੜਾ (ਅਮਿਤ)– ਸੋਮਵਾਰ ਨੂੰ ਵੈਸਨੋ ਦੇਵੀ ਦੇ ਦਰਸ਼ਨਾਂ ਲਈ ਭਵਨ ਪਹੁੰਚੇ ਨਵਜੋਤ ਸਿੰਘ ਸਿੱਧੂ ਨੂੰ ਸ਼ਿਵ ਸੈਨਿਕਾਂ (ਡੋਗਰਾ ਫਰੰਟ) ਦੇ ਗੁੱਸੇ ਦਾ ਖੂਬ ਸਾਹਮਣਾ ਕਰਨਾ ਪਿਆ। ਸਿਵ ਸੈਨਿਕਾਂ ਨੇ ਸਿੱਧੂ ਨੂੰ ਮਿਲਣ ਵਾਲੀ ਵੀ.ਆਈ. ਪੀ. ਸਹੂਲਤ ਨੂੰ ਗਲਤ ਠਹਿਰਾਉਂਦੇ ਹੋਏ ਉਨ੍ਹਾਂ ਨੂੰ ਮੁਲਜ਼ਮ ਦੇ ਤੌਰ ’ਤੇ ਖੜ੍ਹਾ ਕਰਨ ਦੀ ਗੱਲ ਕਹੀ।

ਹੋਇਆ ਇਸ ਤਰ੍ਹਾਂ ਕਿ ਸੋਮਵਾਰ ਨੂੰ ਨਵਜੋਤ ਸਿੰਘ ਸਿੱਧੂ ਭਵਨ ਵਿਚ ਰੁਕੇ ਹੋਏ ਸਨ ਅਤੇ ਇਸੇ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਨ ਲਈ ਪਹੁੰਚੇ ਸ਼ਿਵ ਸੈਨਿਕਾਂ (ਡੋਗਰਾ ਫਰੰਟ) ਨੂੰ ਇਸ ਦੀ ਜਾਣਕਾਰੀ ਮਿਲੀ। ਉਨ੍ਹਾਂ ਨੇ ਇਕਜੁੱਟ ਹੋ ਕੇ ਸਿੱਧੂ ਦੇ ਕਮਰੇ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਅਤੇ ਖੂਬ ਨਾਅਰੇਬਾਜ਼ੀ ਵੀ ਕੀਤੀ। ਸਿੱਧੂ ਨੂੰ ਪਾਕਿਸਤਾਨ ਦਾ ਦੋਸਤ ਦੱਸਦੇ ਹੋਏ ਉਸ ਨੂੰ ਅਜਿਹੀਆਂ ਸਹੂਲਤਾਂ ਪਾਕਿਸਤਾਨ ਵਿਚ ਹੀ ਦਿੱਤੇ ਜਾਣ ਦੀ ਗੱਲ ਕਹੀ।


Inder Prajapati

Content Editor

Related News