ਐੱਸ.ਸੀ.-ਐੱਸ.ਟੀ. ਕਾਨੂੰਨ ਦੀ ਮੌਲਿਕ ਭਾਵਨਾ ਦੀ ਸੁਰੱਖਿਅਤ ਹੋਣੀ ਚਾਹੀਦੀ ਹੈ- ਕੇਜਰੀਵਾਲ

04/02/2018 5:56:39 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਅਨੁਸੂਚਿਤ ਜਾਤੀ (ਐੱਸ.ਸੀ.) ਅਤੇ ਅਨੁਸੂਚਿਤ ਜਨਜਾਤੀ (ਐੱਸ.ਟੀ.) ਉਤਪੀੜਨ ਵਿਰੋਧੀ ਕਾਨੂੰਨ ਦੀ 'ਮੌਲਿਕ ਭਾਵਨਾ' ਸੁਰੱਖਿਅਤ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਐੱਸ.ਸੀ.-ਐੱਸ.ਟੀ. ਕਾਨੂੰਨ ਦੀ ਵਿਵਸਥਾਵਾਂ ਨੂੰ ਕਥਿਤ ਤੌਰ 'ਤੇ ਕਮਜ਼ੋਰ ਕਰਨ ਦੇ ਵਿਰੋਧ 'ਚ ਦਲਿਤ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਸਮਰਥਨ ਕਰਦੀ ਹੈ। ਕੇਜਰੀਵਾਲ ਨੇ ਟਵੀਟ ਕੀਤਾ,''ਐੱਸ.ਸੀ.-ਐੱਸ.ਟੀ. ਉਤਪੀੜਨ ਰੋਕਥਾਮ ਕਾਨੂੰਨ 'ਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਪੈਦਾ ਹੋਏ ਹਾਲਾਤ 'ਚ 'ਆਪ' ਐੱਸ.ਸੀ.-ਐੱਸ.ਟੀ. ਭਾਈਚਾਰੇ ਦੇ ਅੰਦੋਲਨ ਨਾਲ ਹੈ।
ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ 'ਚ ਅਰਜ਼ੀ ਲਈ ਸੀਨੀਅਰ ਵਕੀਲ ਤਾਇਨਾਤ ਕਰਨੀ ਚਾਹੀਦੀ ਹੈ ਅਤੇ ਕਾਨੂੰਨ ਦੀ ਲੋੜ ਅਤੇ ਮੌਲਿਕ ਭਾਵਨਾ ਸੁਰੱਖਿਅਤ ਹੋਣੀ ਚਾਹੀਦੀ ਹੈ।'' ਅੱਜ ਇਕ ਧਿਆਨ ਕੇਂਦਰਿਤ ਪ੍ਰਸਤਾਵ 'ਚ ਦਿੱਲੀ ਵਿਧਾਨ ਸਭਾ ਨੇ ਵੀ ਇਸ ਮੁੱਦੇ 'ਤੇ ਚਰਚਾ ਕੀਤੀ। ਸੱਤਾਧਾਰੀ 'ਆਪ' ਅਤੇ ਵਿਰੋਧੀ ਭਾਜਪਾ ਦੇ ਮੈਂਬਰਾਂ ਨੇ ਐੱਸ.ਸੀ.-ਐੱਸ.ਟੀ. ਕਾਨੂੰਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕੀਤਾ।