ਜੇਲ ''ਚ ਸ਼ਸ਼ੀਕਲਾ ਨੂੰ VIP ਟਰੀਟਮੈਂਟ ਦਾ ਕੀਤਾ ਸੀ ਖੁਲਾਸਾ, ਹੁਣ ਕੈਸ਼ ਰਿਵਾਰਡ ਕੀਤਾ ਵਾਪਸ

Sunday, Mar 25, 2018 - 04:24 PM (IST)

ਬੈਂਗਲੁਰੂ— ਕਰਨਾਟਕ ਕਾਡਰ ਦੀ ਆਈ.ਪੀ.ਐੱਸ. ਅਧਿਕਾਰੀ ਡੀ. ਰੂਪਾ ਇਕ ਵਾਰ ਫਿਰ ਚਰਚਾ 'ਚ ਹੈ। ਉਨ੍ਹਾਂ ਨੇ ਨੰਮਾ ਬੈਂਗਲੁਰੂ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਰੂਪਾ ਨੇ ਫਾਊਂਡੇਸ਼ਨ ਨੂੰ ਇਕ ਪੱਤਰ ਲਿਖਿਆ ਹੈ ਕਿ ਸਨਮਾਨ 'ਚ ਭਾਰੀ ਕੈਸ਼ ਰਿਵਾਰਡ ਵੀ ਸ਼ਾਮਲ ਹੈ, ਜਿਸ ਕਾਰਨ ਉਹ ਐਵਾਰਡ ਸਵੀਕਾਰ ਨਹੀਂ ਕਰ ਸਕਦੀ ਹੈ। ਫਾਊਂਡੇਸ਼ਨ ਨੂੰ ਲਿਖੇ 2 ਪੰਨਿਆਂ ਦੇ ਪੱਤਰ 'ਚ ਰੂਪਾ ਨੇ ਲਿਖਿਆ,''ਮੈਂ ਆਭਾਰੀ ਹਾਂ ਕਿ ਤੁਸੀਂ ਮੈਨੂੰ ਇਸ ਸਨਮਾਨ ਦੇ ਲਾਇਕ ਸਮਝਿਆ ਪਰ ਮੈਂ ਇਹ ਐਵਾਰਡ ਸਵੀਕਾਰ ਨਹੀਂ ਕਰ ਪਾਵਾਂਗੀ, ਕਿਉਂਕਿ ਇਸ 'ਚ ਭਾਰੀ ਕੈਸ਼ ਰਿਵਾਰਡ ਹੈ ਅਤੇ ਮੇਰੀ ਅੰਤਰਾਤਮਾ ਮੈਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ।'' ਰੂਪਾ ਨੇ ਅੱਗੇ ਲਿਖਿਆ ਕਿ ਇਹ ਹਰ ਸਰਕਾਰੀ ਕਰਮਚਾਰੀ ਲਈ ਇਹ ਜ਼ਰੂਰੀ ਹੈ ਕਿ ਉਹ ਸਿਆਸੀ ਝੁਕਾਅ ਰੱਖਣ ਵਾਲੇ ਸੰਗਠਨਾਂ ਦਰਮਿਆਨ ਸਨਮਾਨਜਨਕ ਦੂਰੀ ਬਣਾ ਕੇ ਰੱਖਣ। ਰੂਪਾ ਨੇ ਅੱਗੇ ਲਿਖਿਆ,''ਸਿਰਫ ਉਦੋਂ ਇਕ ਸਰਕਾਰੀ ਕਰਮਚਾਰੀ ਸਮਾਜ 'ਚ ਆਪਣੀ ਸਾਫ਼ ਅਕਸ ਬਣਾ ਕੇ ਰਹਿ ਸਕਦਾ ਹੈ। ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਇਹ ਮੈਨੂੰ ਹੋਰ ਵਧ ਪ੍ਰਾਸੰਗਿਕ ਲੱਗਦਾ ਹੈ।'' ਇਸ ਸਨਮਾਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਤੇ ਸਨਮਾਨ ਸਵੀਕਾਰ ਨਹੀਂ ਕਰ ਪਾਉਣ ਲਈ ਮੈਂ ਤੁਹਾਡੇ ਤੋਂ ਮੁਆਫ਼ੀ ਚਾਹਾਂਗੀ।

ਜੇਲ 'ਚ ਸ਼ਸ਼ੀਕਲਾ ਨੂੰ ਵੀ.ਆਈ.ਪੀ. ਟਰੀਟਮੈਂਟ ਦਾ ਕੀਤਾ ਸੀ ਖੁਲਾਸਾ
ਡੀ. ਰੂਪਾ ਨੇ ਜੁਲਾਈ 2017 'ਚ ਪੁਲਸ ਜਨਰਲ ਡਾਇਰੈਕਟਰ ਨੂੰ ਇਕ ਰਿਪੋਰਟ ਸੌਂਪੀ ਸੀ, ਜਿਸ 'ਚ ਕਿਹਾ ਗਿਆ ਕਿ ਆਮਦਨ ਤੋਂ ਵਧ ਸੰਪਤੀ ਮਾਮਲੇ 'ਚ ਕੇਂਦਰੀ ਜੇਲ 'ਚ ਬੰਦ ਸ਼ਸ਼ੀਕਲਾ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਦੀ ਚਰਚਾ ਹੈ ਕਿ ਇਸ ਲਈ 2 ਕਰੋੜ ਰੁਪਿਆਂ ਦਾ ਲੈਣ-ਦੇਣ ਹੋਇਆ ਹੈ।
ਰੂਪਾ ਬਾਰੇ ਖਾਸ ਗੱਲਾਂ
1- 2000 'ਚ ਆਈ.ਪੀ.ਐੱਸ. ਅਧਿਕਾਰੀ ਬਣੀ ਰੂਪੀ ਨੇ ਯੂ.ਪੀ.ਐੱਸ.ਸੀ. 'ਚ 43ਵਾਂ ਸਥਾਨ ਹਾਸਲ ਕੀਤਾ ਸੀ।
2- ਟਰੇਨਿੰਗ ਦੌਰਾਨ ਆਪਣੇ ਬੈਚ 'ਚ ਉਹ 5ਵੇਂ ਸਥਾਨ 'ਤੇ ਰਹੀ
3- ਰੂਪਾ ਆਪਣੇ ਬੈਚ ਦੀ ਇਕੱਲੀ ਅਧਿਕਾਰੀ ਰਹੀ, ਜਿਸ ਨੂੰ ਕਰਨਾਟਕ ਕੈਡਰ ਮਿਲਿਆ।
4- ਐੱਨ.ਪੀ.ਐੱਸ. ਹੈਦਰਾਬਾਦ 'ਚ ਟਰੇਨਿੰਗ ਪ੍ਰਾਪਤ ਰੂਪਾ ਸ਼ਾਰਟ ਸ਼ੂਟਰ ਵੀ ਹੈ ਅਤੇ ਸ਼ੂਟਿੰਗ 'ਚ ਉਨ੍ਹਾਂ ਨੇ ਕਈ ਤਮਗੇ ਜਿੱਤੇ ਹਨ।
5- ਉਨ੍ਹਾਂ ਦੀਆਂ ਸੇਵਾਵਾਂ ਲਈ ਰਾਸ਼ਟਰਪਤੀ ਦੇ ਪੁਲਸ ਤਮਗੇ ਨਾਲ ਵੀ ਨਵਾਜਿਆ ਗਿਆ ਹੈ
6- ਰੂਪਾ ਭਰਤਨਾਟਯਮ ਦੀ ਡਾਂਸਰ ਹੋਣ ਦੇ ਨਾਲ-ਨਾਲ ਸ਼ਾਸਤਰੀ ਹਿੰਦੁਸਤਾਨੀ ਸੰਗੀਤ 'ਚ ਵੀ ਮਾਹਰ ਹੈ।
7- ਰੂਪਾ ਸਮੇਂ-ਸਮੇਂ 'ਤੇ ਅਖਬਾਰਾਂ 'ਚ ਸਮਾਜਿਕ ਵਿਸ਼ਿਆਂ 'ਤੇ ਲੇਖ ਲਿਖਦੀ ਰਹਿੰਦੀ ਹੈ। ਇਸ ਨੂੰ ਉਹ ਆਪਣੀ ਸਮਾਜਿਕ ਜ਼ਿੰਮੇਵਾਰੀ ਦਾ ਹਿੱਸਾ ਮੰਨਦੀ ਹੈ।


Related News