ਪ੍ਰਿਯੰਕਾ-ਸਿੰਧੀਆ ਦੀ ਰਾਹੁਲ ਨੇ ਤੈਅ ਕੀਤੀ ਜ਼ਿੰਮੇਦਾਰੀ, ਬਣਾਇਆ 39-41 ਸੀਟਾਂ ਦਾ ਫਾਰਮੂਲਾ

02/12/2019 10:17:28 PM

ਨਵੀਂ ਦਿੱਲੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਦੇਰ ਸ਼ਾਮ ਯੂ.ਪੀ. ਫਤਿਹ ਲਈ ਰੋਡ ਮੈਪ ਤਿਆਰ ਕੀਤਾ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀ ਨਵੀਂ ਬਣੀ ਮਹਾ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਜਯੋਤੀਰਾਦਿਤਯਾ ਸਿੰਧੀਆ ਵਿਚਾਲੇ ਸੀਟਾਂ ਦੀ ਵੰਡ ਕਰ ਦਿੱਤੀ। ਦੱਸ ਦਈਏ ਕਿ ਰਾਹੁਲ ਨੇ ਹਾਲ ਹੀ 'ਚ ਪ੍ਰਿਯੰਕਾ ਗਾਂਧੀ ਨੂੰ ਪੂਰਵੀ ਯੂ.ਪੀ. ਅਤੇ ਜਯੋਤੀਰਾਦਿਤਯਾ ਸਿੰਧੀਆ ਸਿੰਧੀਆ ਨੂੰ ਪੱਛਮੀ ਯੂ.ਪੀ. ਦਾ ਮਹਾ ਸਕੱਤਰ ਬਣਾਇਆ ਹੈ।


ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ 'ਚ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਵੱਧ-ਤੋਂ-ਵੱਧ ਸੀਟਾਂ ਦਿਲਾਉਣ ਦੀ ਜ਼ਿੰਮੇਦਾਰੀ ਕਾਂਗਰਸ ਪ੍ਰਧਾਨ ਨੇ ਪ੍ਰਿਯੰਕਾ-ਸਿੰਧੀਆ ਦੇ ਮੋਡਿਆਂ 'ਚ ਸੁੱਟੀ ਹੈ। ਉੱਤਰ ਪ੍ਰਦੇਸ਼ ਦੀਆਂ 80 ਲੋਕਸਭਾ ਸੀਟਾਂ 'ਚੋਂ ਪ੍ਰਿਯੰਕਾ ਨੂੰ 41 ਸੀਟਾਂ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ, ਤਾਂ ਉੱਥੇ ਜਯੋਤੀਰਾਦਿਤਯਾ ਸਿੰਧੀਆ ਸਿੰਧੀਆ ਨੂੰ 39 ਸੀਟਾਂ ਦਾ ਪ੍ਰਭਾਰ ਸੌਂਪਿਆ ਗਿਆ ਹੈ।


ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕਾਂਗਰਸ ਨੇ ਲਖਨਊ 'ਚ ਇਕ ਵੱਡਾ ਰੋਡ ਸ਼ੋਅ ਦਾ ਆਯੋਜਨ ਕੀਤਾ ਸੀ, ਜਿਸ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਯੂ.ਪੀ. ਮਹਾ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਜਯੋਤੀਰਾਦਿਤਯਾ ਸਿੰਧੀਆ ਨੇ ਸ਼ਿਰਕਤ ਕੀਤੀ। ਇਸ ਦੌਰਾਨ ਰਾਹੁਲ ਨੇ ਵਰਕਰਾਂ 'ਚ ਜੋਸ਼ ਭਰਦੇ ਹੋਏ ਕਿਹਾ ਸੀ ਕਿ ਉੱਤਰ ਪ੍ਰਦੇਸ਼ 'ਚ ਕਾਂਗਰਸ ਬੈਕਫੁੱਟ 'ਤੇ ਨਹੀਂ, ਫਰੰਟਫੁੱਟ 'ਤੇ ਖੇਡੇਗੀ।

Hardeep kumar

This news is Content Editor Hardeep kumar