5 ਉੱਚੀਆਂ ਚੋਟੀਆਂ ਨੂੰ ‘ਫਤਿਹ’ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਰਬਤਾਰੋਹੀ ਪ੍ਰਿਯੰਕਾ ਮੋਹਿਤੇ

05/08/2022 3:11:56 PM

ਨਵੀਂ ਦਿੱਲੀ- ਸ਼ੁੱਕਰਵਾਰ ਦੀ ਸਵੇਰ ਬਹੁਤ ਸਾਰੇ ਲੋਕਾਂ ਨੇ ਅਖਬਾਰਾਂ ’ਚ ਇਕ ਕਾਲਮ ਦੀ ਛੋਟੀ ਜਿਹੀ ਖਬਰ ਦੇਖੀ ਹੋਵੇਗੀ, ਜਿਸ ’ਚ 25 ਸਾਲਾ ਪ੍ਰਿਯੰਕਾ ਮੋਹਿਤੇ ਦੀ ਇਕ ਵੱਡੀ ਉਪਲੱਬਧੀ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰਿਯੰਕਾ ਜਿਸ ਨੇ ਦੁਨੀਆ ਨੂੰ ਆਸਮਾਨ ਨਾਲ ਗੱਲਾਂ ਕਰਦੀਆਂ ਦੁਨੀਆ ਦੀਆਂ 5 ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਿਹ ਕਰਨ ਦਾ ਇਕ ਵੱਡਾ ਕਾਰਨਾਮਾ ਕੀਤਾ ਹੈ। 8 ਹਜ਼ਾਰ ਮੀਟਰ ਤੋਂ ਵੱਧ ਉੱਚੀ ਇਨ੍ਹਾਂ 5 ਚੋਟੀਆਂ 'ਤੇ ਤਿਰੰਗਾ ਲਹਿਰਾਉਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਪਰਬਤਾਰੋਹੀ ਹੈ।

ਇਹ ਵੀ ਪੜ੍ਹੋ-  ਹਿਮਾਚਲ ਵਿਧਾਨ ਸਭਾ ਦੇ ਮੇਨ ਗੇਟ ’ਤੇ ਲੱਗੇ ਮਿਲੇ ਖਾਲਿਸਤਾਨੀ ਝੰਡੇ, ਕੰਧਾਂ ’ਤੇ ਵੀ ਲਿਖਿਆ ‘ਖਾਲਿਸਤਾਨ’

ਪ੍ਰਿਯੰਕਾ ਜਿਸ ਨੂੰ ਸਾਲ 2020 ’ਚ ਤੇਨਜਿੰਗ ਨੌਰਗੇ ਐਡਵੈਂਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਪ੍ਰਿਯੰਕਾ ਦਾ ਜਨਮ 30 ਨਵੰਬਰ 1992 ਨੂੰ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ’ਚ ਹੋਇਆ ਸੀ। ਉਹ ਮਹਾਰਾਸ਼ਟਰ ਦੀ ਸਭ ਤੋਂ ਛੋਟੀ ਪਰਬਤਾਰੋਹੀ ਹੈ ਅਤੇ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਐਵਰੈਸਟ (8,848 ਮੀਟਰ) ਨੂੰ ਸਰ ਕਰਨ ਵਾਲੀ ਦੇਸ਼ ਦੀ ਤੀਜੀ ਸਭ ਤੋਂ ਛੋਟੀ ਪਰਬਤਾਰੋਹੀ ਹੈ। ਉਸ ਨੇ 2013 ’ਚ ਮਾਊਂਟ ਐਵਰੈਸਟ ਦੀ ਚੋਟੀ ਨੂੰ ਛੂਹਿਆ ਸੀ। ਉਹ 2016 ’ਚ ਤਨਜ਼ਾਨੀਆ ’ਚ ਅਫਰੀਕਾ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਕਿਲੀਮੰਜਾਰੋ (5,895 ਮੀਟਰ) ਨੂੰ ਫਤਿਹ ਕੀਤਾ ਹੈ। ਹਾਲਾਂਕਿ ਇਸ ਚੋਟੀ ਤੱਕ ਪਹੁੰਚਣ ’ਚ ਉਸ ਨੂੰ ਤੀਜੀ ਕੋਸ਼ਿਸ਼ 'ਚ ਸਫਲਤਾ ਮਿਲੀ।

ਇਸ ਦੇ ਦੋ ਸਾਲ ਬਾਅਦ 2018 ’ਚ ਪ੍ਰਿਯੰਕਾ ਨੇ ਸਫਲਤਾਪੂਰਵਕ ਮਾਊਂਟ ਲਹੋਸਟੇ (8,516 ਮੀਟਰ) ਦੀ ਚੜ੍ਹਾਈ ਕੀਤੀ। 2019 ’ਚ, ਉਹ ਦੁਨੀਆ ਦੀ 5ਵੀਂ ਸਭ ਤੋਂ ਉੱਚੀ ਚੋਟੀ ਮਾਊਂਚ ਮਕਾਲੂ (8,485 ਮੀਟਰ) ਨੂੰ ਫਤਿਹ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਰਬਤਾਰੋਹੀ ਬਣੀ। ਅਪ੍ਰੈਲ 2021 ਚ ਪ੍ਰਿਯੰਕਾ ਨੇ ਦੁਨੀਆ ਦੀ 10ਵੀਂ ਸਭ ਤੋਂ ਉੱਚੀ ਚੋਟੀ ਮਾਊਂਟ ਅੰਨਪੂਰਨਾ (8,091 ਮੀਟਰ) 'ਤੇ ਕਦਮ ਰੱਖਿਆ। 8 ਹਜ਼ਾਰ ਤੋਂ ਉੱਚੀ 5 ਪਹਾੜੀ ਚੋਟੀਆਂ 'ਤੇ ਪਹੁੰਚਣ ਲਈ ਇਹ ਉਸ ਦੀ ਮੁਹਿੰਮ ਦਾ ਚੌਥਾ ਪੜਾਅ ਸੀ।ਪ੍ਰਿਯੰਕਾ ਦੇ ਭਰਾ ਆਕਾਸ਼ ਮੋਹਿਤੇ ਨੇ ਉਸ ਦੀ ਮੁਹਿੰਮ ਦੀ 5ਵੀਂ ਮੰਜ਼ਿਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੀਰਵਾਰ ਸ਼ਾਮ 4.52 ਵਜੇ ਪ੍ਰਿਅੰਕਾ ਨੇ ਦੁਨੀਆ ਦੀ ਤੀਜੀ ਸਭ ਤੋਂ ਉੱਚੀ ਪਹਾੜੀ ਚੋਟੀ ਕੰਗਚਨਜੰਗਾ (8,586 ਮੀਟਰ) 'ਤੇ ਕਦਮ ਰੱਖਿਆ। ਇਸ ਨਾਲ ਉਹ 8 ਹਜ਼ਾਰ ਤੋਂ ਵੱਧ ਉਚਾਈ ਵਾਲੀਆਂ 5 ਚੋਟੀਆਂ ਨੂੰ ਫਤਹਿ ਕਰਨ ਵਿਚ ਕਾਮਯਾਬ ਹੋ ਗਈ।

ਇਹ ਵੀ ਪੜ੍ਹੋ- Mothers Day : ਡਿਊਟੀ ਦੇ ਨਾਲ-ਨਾਲ ਮਾਂ ਦਾ ਫਰਜ਼ ਨਿਭਾ ਰਹੀਆਂ ਇਨ੍ਹਾਂ ਮਾਂਵਾਂ ਨੂੰ ਸਲਾਮ

ਬਚਪਨ ਤੋਂ ਹੀ ਪਹਾੜੀਆਂ 'ਤੇ ਚੜ੍ਹ ਕੇ ਪ੍ਰਿਯੰਕਾ ਨੇ ਇਸ ਸਾਹਸੀ ਪਰ ਖ਼ਤਰਨਾਕ ਸ਼ੌਕ ਵਿਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਅਤੇ 2012 ’ਚ ਸਤਾਰਾ ’ਚ ਬੀ.ਐਸ.ਸੀ ਦੀ ਪੜ੍ਹਾਈ ਦੇ ਨਾਲ-ਨਾਲ ਪਰਬਤਾਰੋਹੀ ਦੀ ਸਿਖਲਾਈ ਪੂਰੀ ਕੀਤੀ। ਸਿਖਲਾਈ ਪੂਰੀ ਹੁੰਦੇ ਹੀ ਪ੍ਰਿਯੰਕਾ ਨੇ 2012 'ਚ ਉੱਤਰਾਖੰਡ ਦੇ ਗੜ੍ਹਵਾਲ ਡਿਵੀਜ਼ਨ 'ਚ ਸਥਿਤ ਮਾਊਂਟ ਬਾਂਦਰਪੂੰਛ ਦੇ ਸਿਖਰ 'ਤੇ ਕਦਮ ਰੱਖ ਕੇ ਆਪਣੀ ਟਰੇਨਿੰਗ ਦੀ ਪਰਖ ਕੀਤੀ। ਇਸ ਦੌਰਾਨ ਉਸ ਨੂੰ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਉਂਟ ਐਵਰੈਸਟ ਨੂੰ ਸਰ ਕਰਨ ਦਾ ਮੌਕਾ ਮਿਲਿਆ, ਜਦੋਂ ਉਸ ਨੂੰ ਪਤਾ ਲੱਗਾ ਕਿ ਦਾਰਜੀਲਿੰਗ ਦੇ ਹਿਮਾਲਿਅਨ ਮਾਉਂਟੇਨੀਅਰਿੰਗ ਸਕੂਲ ਦੇ ਪ੍ਰਿੰਸੀਪਲ ਘੱਟ ਉਮਰ ਦੇ ਪਰਬਤਾਰੋਹੀਆਂ ਦੇ ਨਾਲ ਐਵਰੈਸਟ ’ਤੇ ਇਕ ਟੀਮ ਭੇਜਣ ਵਾਲੇ ਹਨ।

ਇਹ ਵੀ ਪੜ੍ਹੋ- ਰਿਹਾਅ ਹੋਣ ਮਗਰੋਂ ਬੱਗਾ ਦੀ CM ਕੇਜਰੀਵਾਲ ਨੂੰ ਚੁਣੌਤੀ, ਕਿਹਾ- ਭਾਵੇਂ 100 FIR ਕਰਵਾ ਦਿਓ, ਡਰਨ ਵਾਲੇ ਨਹੀਂ

ਪ੍ਰਿਯੰਕਾ ਦੱਸਦੀ ਹੈ ਕਿ "ਕਈ ਵਾਰ ਅਜਿਹੀਆਂ ਸਥਿਤੀਆਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਕਿਸੇ ਵੀ ਪਰਬਤਾਰੋਹੀ ਕਿਤਾਬ ’ਚ ਕੁਝ ਨਹੀਂ ਲਿਖਿਆ ਜਾਂਦਾ।" ਉਸ ਸਮੇਂ ਵੀ ਕੁਦਰਤ ਮਾਂ ਵਾਂਗ ਤੁਹਾਡੀ ਰੱਖਿਆ ਕਰਦੀ ਹੈ।  ਇਹ ਵੀ ਸੱਚ ਹੈ ਕਿ ਦੁਨੀਆ ਦੇ ਹਰ ਪਹਾੜ 'ਤੇ ਚੜ੍ਹਦੇ ਸਮੇਂ ਤੁਹਾਨੂੰ ਹਰ ਕਦਮ ਸਿਰ ਝੁਕਾ ਕੇ ਇਕ-ਇਕ ਕਦਮ ਚੁੱਕਣਾ ਪੈਂਦਾ ਹੈ ਅਤੇ ਹਰ ਕਦਮ 'ਤੇ ਕੁਦਰਤ ਦੀ ਬੇਮਿਸਾਲ ਸ਼ਕਤੀ ਨੂੰ ਸਲਾਮ ਕਰਨਾ ਪੈਂਦਾ ਹੈ।

Tanu

This news is Content Editor Tanu