ਪਿ੍ਰਅੰਕਾ ਗਾਂਧੀ ਨੇ ਯੋਗੀ ਨੂੰ ਲਿਖੀ ਚਿੱਠੀ, ਕਿਹਾ- ਯੂ. ਪੀ. ਦੇ ਨੌਜਵਾਨ ਬਹੁਤ ਪਰੇਸ਼ਾਨ ਹਨ

09/19/2020 2:36:59 PM

ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿਚ ਬੇਰੋਜ਼ਗਾਰ ਨੌਜਵਾਨਾਂ ਦੀਆਂ ਸਮੱਸਿਆਵਾਂ ’ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਚਿੱਠੀ ਲਿਖੀ ਹੈ। ਚਿੱਠੀ ’ਚ ਪਿ੍ਰਅੰਕਾ ਗਾਂਧੀ ਨੇ ਲਿਖਿਆ ਕਿ ਉੱਤਰ ਪ੍ਰਦੇਸ਼ ਦੇ ਨੌਜਵਾਨ ਪਰੇਸ਼ਾਨ ਅਤੇ ਨਾਰਾਜ਼ ਹਨ। ਕੁਝ ਦਿਨ ਪਹਿਲਾਂ ਹੀ ਮੈਂ 12,460 ਅਧਿਆਪਕ ਭਰਤੀ ਦੇ ਉਮੀਦਵਾਰਾਂ ਨਾਲ ਵੀਡੀਓ ਕਾਨਫਰੈਂਸਿੰਗ ਜ਼ਰੀਏ ਗੱਲਬਾਤ ਕੀਤੀ। ਇਸ ਅਧਿਆਪਕ ਭਰਤੀ ’ਚ 24 ਜ਼ਿਲ੍ਹੇ ਜ਼ੀਰੋ ਜਨਪਦ ਐਲਾਨੇ ਸਨ, ਯਾਨੀ ਕਿ ਇਨ੍ਹਾਂ 24 ਜ਼ਿਲਿ੍ਹਆਂ ਵਿਚ ਕੋਈ ਥਾਂ ਖਾਲੀ ਨਹੀਂ ਸੀ ਪਰ ਇਨ੍ਹਾਂ ਦੇ ਬੱਚੇ ਹੋਰ ਜ਼ਿਲਿ੍ਹਆਂ ਦੀਆਂ ਭਰਤੀਆਂ ਲਈ ਪ੍ਰੀਖਿਆ ਵਿਚ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਬੱਚਿਆਂ ਨੇ ਪ੍ਰੀਖਿਆ ਦਿੱਤੀ ਅਤੇ ਚੰਗੇ ਨੰਬਰਾਂ ਨਾਲ ਪਾਸ ਵੀ ਹੋਏ ਪਰ 3 ਸਾਲ ਬੀਤ ਜਾਣ ਮਗਰੋਂ ਵੀ ਇਨ੍ਹਾਂ ਦੀ ਨਿਯੁਕਤੀ ਨਹੀਂ ਹੋ ਸਕੀ ਹੈ।

ਪਿ੍ਰਅੰਕਾ ਨੇ ਚਿੱਠੀ ’ਚ ਅੱਗੇ ਲਿਖਿਆ ਕਿ ਇਹ ਨੌਜਵਾਨ ਮਜ਼ਬੂਰੀ ’ਚ ਕੋਰਟ ਕਚਹਿਰੀ ਦੇ ਚੱਕਰ ਕੱਟ ਰਹੇ ਹਨ। ਇਨ੍ਹਾਂ ’ਚੋਂ ਕਈ ਅਜਿਹੇ ਬੱਚੇ ਹਨ, ਜਿਨ੍ਹਾਂ ਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੈ। ਇਨ੍ਹਾਂ ਦੀ ਦਰਦਨਾਕ ਕਹਾਣੀ ਸੁਣਾ ਕੇ ਮੈਨੂੰ ਬਹੁਤ ਦੁੱਖ ਹੋਇਆ। ਮੈਂ ਸਮਝ ਨਹੀਂ ਸਕਦੀ ਕਿ ਸਰਕਾਰ ਨੇ ਇਨ੍ਹਾਂ ਪ੍ਰਤੀ ਹਮਲਾਵਰ ਅਤੇ ਨਿਰਦਈ ਸੁਭਾਅ ਕਿਉਂ ਬਣਾਇਆ ਹੈ, ਜਦਕਿ ਇਹ ਉੱਤਰ ਪ੍ਰਦੇਸ਼ ਦਾ ਭਵਿੱਖ ਬਣਾਉਣ ਵਾਲੀ ਪੀੜ੍ਹੀ ਹੈ ਅਤੇ ਸਰਕਾਰ ਇਨ੍ਹਾਂ ਪ੍ਰਤੀ ਜਵਾਬਦੇਹ ਹੈ। ਪਿ੍ਰਅੰਕਾ ਨੇ ਅੱਗੇ ਕਿਹਾ ਕਿ ਇਹ ਨੌਜਵਾਨ ਪਰੇਸ਼ਾਨ ਹਨ। ਕੋਰੋਨਾ ਮਹਾਮਾਰੀ ਇਨ੍ਹਾਂ ਦੇ ਉੱਪਰ ਹੋਰ ਵੀ ਕਹਿਰ ਵਰ੍ਹਾ ਰਹੀ ਹੈ। ਇਕ ਤਾਂ ਇਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ, ਉੱਪਰੋਂ ਇਸ ਮਹਾਮਾਰੀ ਵਿਚ ਉਨ੍ਹਾਂ ਦੇ ਸਾਹਮਣੇ ਡੂੰਘਾ ਆਰਥਿਕ ਸੰਕਟ ਆ ਖੜ੍ਹਾ ਹੋਇਆ ਹੈ। ਉਨ੍ਹਾਂ ਦੇ ਉੱਪਰ ਘਰ ਦੇ ਲੂਣ-ਤੇਲ ਅਤੇ ਰਾਸ਼ਨ ਦਾ ਵੀ ਬੋਝ ਹੈ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਮਨੁੱਖੀ ਹਮਦਰਦੀ ਨੂੰ ਦੇਖਦੇ ਹੋਏ ਅਤੇ ਨੌਜਵਾਨਾਂ ਦੇ ਰੋਜ਼ਗਾਰ ਦੇ ਹੱਕ ਦਾ ਸਨਮਾਨ ਕਰਦੇ ਹੋਏ ਕ੍ਰਿਪਾ ਕਰ ਕੇ 24 ਜ਼ੀਰੋ ਜਨਪਦ ਦੇ ਉਮੀਦਵਾਰਾਂ ਦੀ ਤੁਰੰਤ ਨਿਯੁਕਤੀ ਕਰਾਉਣ ਦਾ ਨਸ਼ਟ ਕੀਤਾ ਜਾਵੇ।

Tanu

This news is Content Editor Tanu