ਕੋਰੋਨਾ ਨਾਲ ਹੋ ਰਹੀਆਂ ਮੌਤਾਂ ''ਤੇ ਗਲਤ ਅੰਕੜੇ ਦੇ ਰਹੀ ਹੈ ਯੋਗੀ ਸਰਕਾਰ : ਪ੍ਰਿਯੰਕਾ ਗਾਂਧੀ

04/08/2021 3:21:14 PM

ਨਵੀਂ ਦਿੱਲੀ- ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ 'ਤੇ ਕੋਰੋਨਾ ਵਿਰੁੱਧ ਗੈਰ-ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਗਲਤ ਅੰਕੜਾ ਦੇਣ ਦਾ ਦੋਸ਼ ਲਗਾਇਆ ਹੈ। ਵਾਡਰਾ ਨੇ ਵੀਰਵਾਰ ਨੂੰ ਕਿਹਾ,''ਮੀਡੀਆ ਰਿਪੋਰਟਾਂ ਅਨੁਸਾਰ ਯੂ.ਪੀ. ਦੇ ਮੁੱਖ ਮੰਤਰੀ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ 'ਚ ਆਉਣ ਤੋਂ ਬਾਅਦ ਵੀ ਰੈਲੀਆਂ 'ਚ ਜਾ ਰਹੇ ਹਨ। ਉਨ੍ਹਾਂ ਦਾ ਦਫ਼ਤਰ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੇ ਗਲਤ ਅੰਕੜੇ ਦੇ ਰਿਹਾ ਹੈ।''

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ PM ਮੋਦੀ 'ਤੇ ਤੰਜ, ਕਿਹਾ- 'ਖਰਚਿਆਂ 'ਤੇ ਵੀ ਚਰਚਾ' ਹੋਣੀ ਚਾਹੀਦੀ ਹੈ

ਉਨ੍ਹਾਂ ਨੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਹੋਏ ਕਿਹਾ,''ਖ਼ਬਰਾਂ ਅਨੁਸਾਰ ਲਖਨਊ ਦੇ ਸ਼ਮਸ਼ਾਨ ਘਾਟ ਅਤੇ ਹਸਪਤਾਲਾਂ 'ਚ ਲੰਬੀ ਵੇਟਿੰਗ ਹੈ। ਲੋਕਾਂ 'ਚ ਡਰ ਹੈ। ਜਿਨ੍ਹਾਂ ਦਾ ਕੰਮ ਜਵਾਬਦੇਹੀ ਅਤੇ ਪਾਰਦਰਸ਼ਤਾ ਦਾ ਹੈ, ਉਹ ਖ਼ੁਦ ਗੈਰ-ਜ਼ਿੰਮੇਵਾਰ ਸਾਬਤ ਹੋ ਰਹੇ ਹਨ। ਆਫ਼ਤ ਦੇ ਸਮੇਂ ਨੇਤਾਵਾਂ ਨੂੰ ਸੱਚ ਅਤੇ ਸਹੀ ਆਚਰਨ ਦਾ ਉਦਾਹਰਣ ਪੇਸ਼ ਕਰਨਾ ਚਾਹੀਦਾ ਤਾਂ ਕਿ ਲੋਕ ਉਨ੍ਹਾਂ 'ਤੇ ਭਰੋਸਾ ਕਰ ਸਕਣ।'' ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖ਼ਬਰ ਪੋਸਟ ਕੀਤੀ ਹੈ, ਜਿਸ 'ਚ ਲਿਖਿਆ ਹੈ ਕਿ ਲਖਨਊ 'ਚ ਕੋਰੋਨਾ ਕਾਰਨ ਸਥਿਤ ਵਿਗੜ ਗਈ ਹੈ ਅਤੇ ਬੈਕੁੰਠਧਾਨ ਸ਼ਮਸ਼ਾਨ ਘਾਟ 'ਤੇ ਹਰ ਰੋਜ਼ ਐਂਬੂਲੈਂਸ ਦੀ ਲਾਈਨ ਲੱਗੀ ਰਹਿੰਦੀ ਹੈ। ਲੋਕਾਂ ਨੂੰ ਅੰਤਿਮ ਸੰਸਕਾਰ ਲਈ ਟੋਕਨ ਲੈਣੇ ਪੈ ਰਹੇ ਹਨ। ਸੂਬੇ 'ਚ 6 ਹਜ਼ਾਰ ਨਵੇਂ ਕੋਰੋਨਾ ਰੋਗੀ ਮਿਲੇ ਹਨ ਅਤੇ ਹਰ ਦਿਨ 40 ਲੋਕਾਂ ਦੀ ਮੌਤ ਹੋ ਰਹੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha