ਰੇਲ ਫੈਕਟਰੀ ਦੇ ਨਿੱਜੀਕਰਨ ਦਾ ਵਿਰੋਧ ਕਰਨ ਵਾਲੇ ਵਰਕਰਾਂ ਨੂੰ ਮਿਲਣ ਰਾਏਬਰੇਲੀ ਪਹੁੰਚੀ ਪਿ੍ਰਯੰਕਾ

08/27/2019 5:04:57 PM

ਰਾਏਬਰੇਲੀ—ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਰਾਏਬਰੇਲੀ ’ਚ ਸਥਿਤ ਮਾਡਰਨ ਕੋਚ ਫੈਕਟਰੀ (ਐੱਮ. ਸੀ. ਐੱਫ) ਦੇ ਨਿੱਜੀਕਰਨ ਖਿਲਾਫ ਸੰਘਰਸ਼ ਕਰ ਰਹੇ ਕਰਮਚਾਰੀਆਂ ਨੂੰ ਮਿਲਣ ਪਹੁੰਚੀ। ਦਰਅਸਲ ਇੱਥੋ ਦੇ ਕਰਮਚਾਰੀ ਬੀਤੇ ਕਈ ਦਿਨਾਂ ਤੋਂ ਰੇਲਵੇ ਦੇ ਕਥਿਤ ਨਿਜੀਕਰਨ ਖਿਲਾਫ ਆਵਾਜ਼ ਬੁਲੰਦ ਕਰ ਰਹੇ ਹਨ। ਉੱਥੇ ਕਾਂਗਰਸ ਪਾਰਟੀ ਰਾਏਬਰੇਲੀ ਕੋਚ ਫੈਕਟਰੀ ਦੇ ਨਿਜੀਕਰਨ ਨੂੰ ਲੈ ਕੇ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ’ਤੇ ਹਮਲਾਵਰ ਰਹੀ ਹੈ। 

PunjabKesari

ਦੱਸ ਦੇਈਏ ਕਿ ਜੁਲਾਈ ’ਚ ਰੇਲਵੇ ਬੋਰਡ ਨੇ ਆਪਣੇ ਵੱਖ-ਵੱਖ ਜੋਨਾਂ ਰਾਹੀਂ ਰੇਲਵੇ ਦੇ ਕਥਿਤ ‘ਨਿਜੀਕਰਨ’ ਖਿਲਾਫ ਮਜ਼ਦੂਰ ਸੰਘ ਦੁਆਰਾ ਤਿੰਨ ਦਿਨਾਂ ਹੜਤਾਲ ’ਚ ਭਾਗ ਲੈਣ ਵਾਲੇ ਕਰਮਚਾਰੀਆਂ ਬਾਰੇ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਸੀ। ਬੋਰਡ ਨੇ ਵੱਖ-ਵੱਖ ਜੋਨਾਂ ਨੂੰ ਪੱਤਰ ਭੇਜ ਕੇ ਉਨ੍ਹਾਂ ਲਈ ਸਖਤ ਕਦਮ ਚੁੱਕਣ ਨੂੰ ਕਿਹਾ ਸੀ। ਇਸ ਹੜਤਾਲ ਤੋਂ ਪਹਿਲਾਂ ਕਰਮਚਾਰੀ ਵਿਰੋਧ ਮਾਰਚ ਵੀ ਕੱਢੇ ਜਾ ਚੁੱਕੇ ਸਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਏਬਰੇਲੀ ਦੀ ਇਸ ਕੋਚ ਫੈਕਟਰੀ ਦੀ ਸਥਾਪਨਾ ਕਾਂਗਰਸ ਨੀਤ ਯੂ. ਪੀ. ਏ. ਦੇ ਕਾਰਜਕਾਲ ’ਚ ਹੋਈ। ਨੀਂਹ ਪੱਥਰ ਸੋਨੀਆ ਗਾਂਧੀ ਨੇ ਸਾਲ 2009 ’ਚ ਰੱਖਿਆ ਸੀ ਅਤੇ ਰੇਲ ਕੋਚ ਫੈਕਟਰੀ ਦਾ ਉਦਘਾਟਨ ਸਾਲ 2012 ’ਚ ਕੀਤਾ ਗਿਆ ਸੀ। 


Iqbalkaur

Content Editor

Related News