ਰਿਹਾਅ ਕੀਤੇ ਗਏ ਕੈਦੀ ਵੀਡੀਓ ਕਾਲ ਕਰ ਕੇ ਕਹਿਣਗੇ- ਹਾਜ਼ਰ ਹਾਂ

04/23/2020 4:51:14 PM

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਕੋਰੋਨਾ ਮਹਾਮਾਰੀ ਦੌਰਾਨ ਜੇਲਾਂ 'ਚ ਭੀੜ ਘੱਟ ਕਰਨ ਦੇ ਇਰਾਦੇ ਨਾਲ ਰਿਹਾਅ ਕੀਤੇ ਜਾ ਰਹੇ ਕੈਦੀਆਂ ਲਈ ਗੂਗਲ ਮੈਪ ਰਾਹੀਂ ਆਪਣੇ ਟਿਕਾਣਿਆਂ ਨੂੰ ਸਾਂਝਾ ਕਰਨਾ ਅਤੇ ਵੀਡੀਓ ਕਾਲ 'ਤੇ ਹਾਜ਼ਰੀ ਦਰਜ ਕਰਵਾਉਣ ਵਰਗੀ ਜ਼ਮਾਨਤ ਦੀਆਂ ਸ਼ਰਤਾਂ ਲੱਗਾ ਰਿਹਾ ਹੈ। ਜੱਜ ਅਨੂਪ ਜੇ. ਭੰਭਾਨੀ ਨੇ ਤਿੰਨ ਵੱਖ-ਵੱਖ ਮਾਮਲਿਆਂ 'ਚ ਅੰਤਰਿਮ ਰੂਪ ਨਾਲ ਸਜ਼ਾ ਮੁਅੱਤਲ ਕਰਨ ਦੇ ਆਦੇਸ਼ਾਂ 'ਚ ਦੋਸ਼ੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਹਰ ਸ਼ੁੱਕਰਵਾਰ ਨੂੰ ਸੰਬੰਧਤ ਪੁਲਸ ਅਧਿਕਾਰੀ ਕੋਲ ਵੀਡੀਓ ਕਾਲ ਰਾਹੀਂ ਆਪਣੀ ਹਾਜ਼ਰੀ ਲਗਾਉਣ ਅਤੇ ਗੂਗਲ ਮੈਪ 'ਤੇ 'ਡਰਾਪ ਏ ਪਿਨ' ਲਿੰਕ ਕਰਨ ਤਾਂ ਕਿ ਅਧਿਕਾਰੀ ਕੈਦੀ ਦੀ ਹਾਜ਼ਰੀ ਅਤੇ ਸਥਾਨ ਦੀ ਪੁਸ਼ਟੀ ਕਰ ਸਕੇ।

ਕੋਰਟ ਨੇ ਦੋਸ਼ੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਮੋਬਾਇਲ ਫੋਨ ਦੇ ਨੰਬਰਾਂ ਦਾ ਵੇਰਵਾ ਜੇਲ ਸੁਪਰਡੈਂਟ ਨੂੰ ਦੇਣ ਅਤੇ ਇਹ ਯਕੀਨੀ ਕਰਨ ਕਿ ਉਨਾਂ ਦੇ ਫੋਨ ਹਮੇਸ਼ਾ ਚਾਲੂ ਰਹਿਣ। ਰਿਹਾਅ ਕੈਦੀਆਂ 'ਚ ਨਾਬਾਲਗ ਨਾਲ ਰੇਪ ਦਾ ਦੋਸ਼ਈ 73 ਸਾਲਾ ਰਿਟਾਇਰਡ ਸਕੂਲ ਟੀਚਰ, ਲਾਪਰਵਾਹੀ ਨਾਲ ਵਾਹ ਚਲਾਉਣ ਦਾ ਦੋਸ਼ੀ 21 ਸਾਲਾ ਨੌਜਵਾਨ ਅਤੇ ਇਕ ਏ.ਟੀ.ਐੱਮ. ਵਾਹਨ ਦਾ ਚਾਲਕ ਸ਼ਾਮਲ ਹੈ।

DIsha

This news is Content Editor DIsha